ਮੋਗਾ ‘ਚ ਚੱਲੀ ਗੋਲੀ,ਕਾਰ ਸਵਾਰਾਂ ਨੇ ਮਹਿਲਾ ਨੂੰ ਮਾਰੀਆਂ ਗੋਲੀਆਂ ,ਐੱਸ ਐੱਸ ਪੀ ਅਮਰਜੀਤ ਸਿੰਘ ਬਾਜਵਾ ਘਟਨਾ ਦਾ ਜਾਇਜ਼ਾ ਲੈਣ ਲਈ ਮੌਕੇ ’ਤੇ ਪਹੁੰਚੇ

ਮੋਗਾ,8 ਅਪਰੈਲ (ਜਸ਼ਨ): ਅੱਜ ਦੇਰ ਸ਼ਾਮ ਮੋਗਾ ਵਿਖੇ ਅਣਪਛਾਤਿਆਂ ਨੇ ਗੋਲੀਆਂ ਚਲਾ ਕੇ ਇਕ ਮਹਿਲਾ ਨੂੰ ਜ਼ਖਮੀ ਕਰ ਦਿੱਤਾ। ਨੀਤੂ ਗੁਪਤਾ ਨਾਮ ਦੀ ਇਹ ਮਹਿਲਾ 8 ਵਜੇ ਦੇ ਕਰੀਬ ਆਪਣੇ ਬੂਟੀਕ ਤੋਂ ਘਰ ਪਰਤ ਰਹੀ ਸੀ । ਘਟਨਾ ਨੂੰ ਅੰਜਾਮ ਉਸ ਸਮੇਂ ਦਿੱਤਾ ਗਿਆ ਜਦੋਂ ਉਹ ਆਪਣੀ ਗਲੀ ਦੇ ਅੰਦਰ ਦਾਖਲ ਹੋਈ ਤਾਂ ਉੱਥੇ ਮੌਜੂਦ ਕਾਰ ਸਵਾਰਾਂ ਨੇ ਉਸ ’ਤੇ ਚਾਰ ਫਾਇਰ ਕੀਤੇ ਜੋ ਮਹਿਲਾ ਦੀ ਲੱਤ ਵਿਚ ਲੱਗੇ ਤੇ ਉਸ ਨੇ ਭੱਜ ਕੇ ਆਪਣੇ ਘਰ ਦਾਖਲ ਹੁੰਦਿਆਂ ਆਪਣੀ ਜਾਨ ਬਚਾਈ । ਉਕਤ ਵਿਅਕਤੀ ਘਟਨਾ ਨੂੰ ਅੰਜਾਮ ਦੇਣ ਉਪਰੰਤ ਕਾਰ ਭਜਾ ਕੇ ਫਰਾਰ ਹੋ ਗਏ। ਜਖਮੀ ਹਾਲਤ ਵਿਚ ਨੀਤੂ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਨੇ ਸਿਵਲ ਹਸਪਤਾਲ ਪਹੰੁਚਾਇਆ ਜਿੱਥੇ ਉਸ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਐੱਸ ਐੱਸ ਪੀ ਮੋਗਾ ਨੇ ਮਹਿਲਾ ਨਾਲ ਮੁਲਾਕਾਤ ਕਰਕੇ ਘਟਨਾ ਦੀ ਜਾਣਕਾਰੀ ਹਾਸਲ ਕੀਤੀ। ਜਖਮੀ ਮਹਿਲਾ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਸ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਅਤੇ ਨਾ ਹੀ ਉਹ ਹਮਲਾਵਰਾਂ ਨੂੰ ਦੇਖ ਸਕੀ ਕਿਉਂਕਿ ਉਹਨਾਂ ਨੇ ਮੌਂਕੀ ਕੈਪ ਪਾਈ ਹੋਈ ਸੀ । ਮਹਿਲਾ ਦੇ ਪਤੀ ਅਸ਼ਵਨੀ ਗੁਪਤਾ ਨੇ ਦੱਸਿਆ ਕਿ ਉਸ ਦੇ ਪਰਿਵਾਰ ਦੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਨਾ ਹੀ ਉਹ ਕਿਸੇ ਵਿਅਕਤੀ ਵਿਸ਼ੇਸ਼ ਦਾ ਨਾਮ ਲੈ ਸਕਦੇ ਹਨ ਪਰ ਉਹਨਾਂ ਨੇ ਦੱਸਿਆ ਕਿ 2017 ਵਿਚ ਵੀ ਉਹਨਾਂ ਦੇ ਘਰ ‘ਤੇ ਅਣਪਛਾਤਿਆਂ ਵੱਲੋਂ ਗੋਲੀਬਾਰੀ ਕੀਤੀ ਗਈ ਸੀ। ਮੌਕੇ ’ਤੇ ਪਹੰੁਚੇ ਜ਼ਿਲਾ ਪੁਲਿਸ ਮੁਖੀ ਅਮਰਜੀਤ ਸਿੰਘ ਬਾਜਵਾ ਨੇ ਆਖਿਆ ਕਿ ਪਰਿਵਾਰ ਵਾਲਿਆਂ ਮੁਤਾਬਕ ਪਿਛਲੇ ਸਮੇਂ ਵਿਚ ਵੀ ਉਹਨਾਂ ’ਤੇ ਹਮਲਾ ਹੋਇਆ ਸੀ ਦੀ ਬਾਰੀਕੀ ਨਾਲ ਤਫਤੀਸ਼ ਕਰਨਗੇ ਤਾਂ ਹੀ ਘਟਨਾ ਦੇ ਕਾਰਨਾਂ ਦਾ ਪਤਾ ਲੱਗ ਸਕੇਗਾ। ਉਹਨਾਂ ਆਖਿਆ ਕਿ ਗੋਲੀ ਮਹਿਲਾ ਦੇ ਲੱਤ ਦੇ ਆਰ ਪਾਰ ਹੋ ਗਈ ਹੈ ਪਰ ਮਹਿਲਾ ਦੀ ਹਾਲਤ ਸਥਿਰ ਹੈ ਪਰ ਉਹ ਇਸ ਘਟਨਾ ਨੂੰ ਬੇਹੱਦ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਘਟਨਾ ਦੀ ਤਫਤੀਸ਼ ਆਰੰਭ ਦਿੱਤੀ ਗਈ ਹੈ। ----- ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ ----------


