ਬਾਰਵੀ ਦੇ ਭੂਗੋਲ ਦਾ ਪ੍ਰਸ਼ਨ ਪੱਤਰ ਸਿਲੇਬਸ ਅਨੁਸਾਰ ਨਾ ਹੋਣ ’ਤੇ ਵਿਸ਼ੇਸ਼ ਅੰਕਾਂ ਦੀ ਮੰਗ,ਅਧਿਆਪਕ ਆਗੂਆਂ ਦਾ ਦੋਸ਼! ਕੁੱਲ 8 ਪ੍ਰਸ਼ਨਾਂ ਦੀ ਬਜਾਇ ਪੁੱਛੇ ਗਏ 29 ਪ੍ਰਸ਼ਨ

ਕੋਟਕਪੂਰਾ, 4 ਅਪ੍ਰੈਲ (ਟਿੰਕੂ ਪਰਜਾਪਤ) :- ਪੰਜਾਬ ਸਕੂਲ ਸਿੱਖਿਆ ਬੋਰਡ ਦੀ ਮਾਰਚ 2019 ਦੀ ਸਲਾਨਾ ਪ੍ਰੀਖਿਆ ਦੌਰਾਨ 1 ਅਪ੍ਰੈਲ 2019 ਨੂੰ 12ਵੀਂ ਸ਼੍ਰੇਣੀ ਦੇ ਭੂਗੋਲ ਵਿਸ਼ੇ ਦੇ ਪੇਪਰ ਵਿਚ ਬੋਰਡ ਵੱਲੋ ਨਿਰਧਾਰਿਤ ਸਿਲੇਬਸ ਅਨੁਸਾਰ ਪ੍ਰਸ਼ਨ ਨਹੀ ਪੁੱਛੇ ਗਏ। ਜਿਸ ਨਾਲ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਅਤੇ ਉਨਾਂ ਦਾ ਅਕਾਦਮਿਕ ਨੁਕਸਾਨ ਵੀ ਹੋਇਆ ਹੈ। ਜੋਗਰਫ਼ੀ ਪੋਸਟ ਗੈਜੂਏਟ ਟੀਚਰ ਯੂਨੀਅਨ ਪੰਜਾਬ ਨੇ ਬੋਰਡ ਦੇ ਚੇਅਰਮੈਨ ਸਕੱਤਰ ਕੰਟਰੋਲਰ ਪ੍ਰੀਖਿਆਵਾਂ, ਸਿੱਖਿਆ ਸਕੱਤਰ ਸਕੂਲਾਂ ਪੰਜਾਬ ਸਰਕਾਰ ਤੇ ਸਿੱਖਿਆ ਮੰਤਰੀ ਪੰਜਾਬ ਨੂੰ ਪੱਤਰ ਅਤੇ ਸਿਲੇਬਸ ਦੀ ਕਾਪੀ ਭੇਜ ਕੇ ਧਿਆਨ ਵਿਚ ਲਿਆਂਦਾ ਹੈ ਕਿ ਬੋਰਡ ਵੱਲੋਂ ਨਿਰਧਾਰਿਤ ਸਿਲੇਬਸ ਅਨੁਸਾਰ ਕੁੱਲ 8 ਪ੍ਰਸ਼ਨ ਪੁੱਛੇ ਜਾਣੇ ਸਨ ਜਦੋਂ ਕਿ ਪ੍ਰਸ਼ਨ ਪੱਤਰ ਵਿਚ ਕੁੱਲ 29 ਪ੍ਰਸ਼ਨ ਪੁੱਛੇ ਗਏ। ਸਿਲੇਬਸ ਅਨੁਸਾਰ ਨਕਸ਼ਿਆਂ ਦਾ ਪ੍ਰਸਨ ਨੰਬਰ 7 ਅਤੇ 8 ਹੋਣਾ ਚਾਹੀਦਾ ਸੀ ਜਦੋ ਕਿ ਪ੍ਰਸ਼ਨ ਪੱਤਰ ਵਿਚ ਲੜੀ ਨੰਬਰ 28 ਅਤੇ 29 ਦਰਸਾਇਆ ਗਿਆ ਹੈ। ਇੱਥੋ ਵਰਣਨਯੋਗ ਇਹ ਹੈ ਕਿ ਸਾਰੇ ਏ.ਬੀ.ਸੀ ਸੈਟਾਂ ਵਿਚ ਪ੍ਰਸ਼ਨ ਇਕੋ ਜਿਹੇ ਹੁੰਦੇ ਹਨ, ਸਿਰਫ਼ ਪ੍ਰਸ਼ਨਾਂ ਦੇ ਲੜੀ ਨੰਬਰਾਂ ਵਿਚ ਤਬਦੀਲੀ ਕੀਤੀ ਜਾਂਦੀ ਹੈ। ਜਿਸ ਕਰਕੇ ਲੜੀ ਨੰਬਰਾਂ ਦੀ ਵਿਸ਼ੇਸ ਮਹੱਤਤਾ ਹੈ। ਪ੍ਰਸ਼ਨ ਨੰਬਰ 28 ਦੇ ਨਕਸ਼ਿਆਂ ਵਾਲੇ ਪ੍ਰਸ਼ਨ ਵਿਚ ‘ਓਵਰ ਸ਼ੇਡਿੰਗ’ ਕੀਤੀ ਹੋਣ ਕਾਰਨ ਦਰਸਾਏ ਗਏ ਲੜੀ ਨੰਬਰਾਂ ਵਿਚ ਸਪੱਸ਼ਟਤਾ ਨਾ ਹੋਣ ਕਾਰਨ ਵਿਦਿਆਰਥੀ ਸਥਾਨਾਂ ਦੀ ਸਹੀ ਪਛਾਣ ਨਹੀ ਕਰ ਸਕੇ। ਜਿਸ ਨਾਲ ਉਨਾਂ ਦਾ ਚਾਰ ਅੰਕਾਂ ਦਾ ਨੁਕਸਾਨ ਹੋਇਆ ਹੈ। ਇਸ ਤਰਾਂ ਅਧਿਆਪਕ ਜਥੇਬੰਦੀ ਦੇ ਆਗੂਆਂ ਨੇ ਉਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਅਤੇ ਹਿੱਤਾਂ ਨੂੰ ਸਾਹਮਣੇ ਰੱਖਦਿਆਂ ਘੱਟੋ ਘੱਟ 10-20 ਵਿਸ਼ੇਸ ਅੰੰਕ ਦਿੱਤੇ ਜਾਣ। *****ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


