ਭਾਈ ਦਲੇਰ ਸਿੰਘ ਡੋਡ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੌਮੀ ਪ੍ਰਧਾਨ ਨਿਯੁਕਤ

ਜੈਤੋ, (ਮਨਜੀਤ ਸਿੰਘ ਢੱਲਾ)-ਭਾਈ ਦਲੇਰ ਸਿੰਘ ਡੋਡ ਨੂੰ ਸਰਬਸੰਮਤੀ ਨਾਲ ਕੌਮੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਤੇ ਨੌਜਵਾਨ ਫੈਡਰੇਸ਼ਨ ਆਗੂ ਭਾਈ ਦਵਿੰਦਰ ਸਿੰਘ ਸਰਕਲ ਜੈਤੋ ਅਤੇ ਨੌਜਵਾਨਾਂ ਵੱਲੋਂ ਭਾਈ ਦਲੇਰ ਸਿੰਘ ਡੋਡ ਨੂੰ ਵਧਾਈ ਦਿੱਤੀ ਗਈ ਤੇ ਕਿਹਾ ਕਿ ਸਾਨੂੰ ਇਹਨਾਂ ਤੋਂ ਉਮੀਦ ਹੈ ਕਿ ਇਹ ਵੱਧ ਤੋਂ ਵੱਧ ਸਿੱਖੀ ਦੇ ਪ੍ਰਚਾਰ ਲਈ ਉਪਰਾਲੇ ਕਰਨਗੇ। ਇਸ ਮੌਕੇ ਨੌਜਵਾਨ ਫੈਡਰੇਸ਼ਨ ਆਗੂ ਭਾਈ ਗੁਰਵਿੰਦਰ ਸਿੰਘ ਜੈਤੋ, ਜਸਪ੍ਰੀਤ ਸਿੰਘ ਜੈਤੋ, ਬਲਜਿੰਦਰ ਸਿੰਘ ਜੈਤੋ, ਹਰਮਨ ਸਿੰਘ ਜੈਤੋ, ਲਖਵਿੰਦਰ ਸਿੰਘ ਜੈਤੋ, ਦੀਪ ਸਿੰਘ,ਭਾਈ ਬੇਅੰਤ ਸਿੰਘ ਸਿੱਧੂ ਰਾਮੇਆਣਾ ਆਦਿ ਨੇ ਵਧਾਈ ਦਿੱਤੀ ।


