ਪ੍ਰਾਈਵੇਟ ਕਾਰ ਡਰਾਈਵਰਜ਼ ਯੂਨੀਅਨ ਇੰਟਕ ਹੋਈ ਪੰਜੀਕਿ੍ਰਤ

ਮੋਗਾ,23 ਮਾਰਚ (ਜਸ਼ਨ): ਪ੍ਰਾਈਵੇਟ ਕਾਰਾਂ ਤੇ ਡਰਾਇਵਿੰਗ ਦਾ ਕੰਮ ਕਰਨ ਵਾਲੇ ਡਰਾਈਵਰਾਂ ਦੀ ਯੂਨੀਅਨ ਬਾਬਾ ਵਿਸਵਕਰਮਾ ਪ੍ਰਾਈਵੇਟ ਕਾਰ ਡਰਾਈਵਰ ਯੂਨੀਅਨ ਮੋਗਾ ਨੂੰ ਪੰਜਾਬ ਸਰਕਾਰ ਦੇ ਲੇਵਰ ਵਿਭਾਗ ਨੇ ਰਜਿਸਟ੍ਰੇਸਨ ਆਫ ਟ੍ਰੇਡ ਯੂਨੀਅਨ ਐਕਟ 1926 ਤਹਿਤ ਰਜਿਸਟਰਡ ਕਰ ਕੇ ਰਜਿਸਟ੍ਰੇਸਨ ਸਰਟੀਫਿਕੇਟ ਜਾਰੀ ਕਰ ਦਿੱਤਾ ਹੈ। ਇਹ ਪੰਜੀਕਿ੍ਰਤ ਸਰਟੀਫਿਕੇਟ ਅੱਜ ਇਥੇ ਨੇਚਰ ਪਾਰਕ ਵਿੱਚ ਬਾਬਾ ਵਿਸ਼ਵਕਰਮਾ ਪ੍ਰਾਈਵੇਟ ਕਾਰ ਡਰਾਈਵਰਾਂ ਦੀ ਹਾਜ਼ਰੀ ਵਿੱਚ ਯੂਨੀਅਨ ਪ੍ਰਧਾਨ ਇਕਬਾਲ ਸਿੰਘ ਨੂੰ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਐਡਵੋਕੇਟ ਨੇ ਸੋਂਪਿਆ। ਇਸ ਮੌਕੇ ਪ੍ਰਦੇਸ ਇੰਟਕ ਜਨਰਲ ਸਕੱਤਰ ਦਵਿੰਦਰ ਸਿੰਘ ਜੋੜਾ ਅਤੇ ਪ੍ਰਦੇਸ ਯੂਥ ਇੰਟਕ ਜਨਰਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਇੰਟਕ ਪ੍ਰਧਾਨ ਵਿਜੇ ਧੀਰ ਨੇ ਕਿਹਾ ਕਿ ਕੇਵਲ ਰਜਿਸਟਰਡ ਟ੍ਰੇਡ ਯੂਨੀਅਨ ਹੀ ਇੰਟਕ ਨਾਲ ਐਫੀਲਿਏਟ ਹੋ ਸਕਦੀ ਹੈ। ਉਹਨਾਂ ਨੇ ਕਿਹਾ ਕਿ ਬਾਬਾ ਵਿਸ਼ਵਕਰਮਾ ਪ੍ਰਾਈਵੇਟ ਕਾਰ ਡਰਾਈਵਰ ਯੂਨੀਅਨ ਨੂੰ ਇੰਟਕ ਨਾਲ ਐਫੀਲਿਏਟ ਕਰਨ ਦੀ ਫਾਈਲ ਰਾਸ਼ਟਰੀ ਇੰਟਕ ਨੂੰ ਭੇਜੀ ਜਾਵੇਗੀ ਅਤੇ ਨੈਸ਼ਨਲ ਇੰਟਕ ਹੀ ਐਫੀਲੀਏਸ਼ਨ ਸਰਟੀਫਿਕੇਟ ਜਾਰੀ ਕਰੇਗੀ। ਇਸ ਮੌਕੇ ਯੂਨੀਅਨ ਪ੍ਰਧਾਨ ਇਕਬਾਲ ਸਿੰਘ, ਚੈਅਰਮੈਨ ਹਰਪ੍ਰੀਤ ਸਿੰਘ ਬਰਾੜ, ਮੀਤ ਪ੍ਰਧਾਨ ਖੁਸਵਿੰਦਰ ਸਿੰਘ ਸੰਘਾ, ਸਕੱਤਰ ਪਿ੍ਰਤਪਾਲ ਸਿੰਘ, ਖਜਾਨਚੀ ਗੁਰਪ੍ਰੀਤ ਸਿੰਘ ਗੋਪੀ, ਸਲਾਹਕਾਰ ਸਰਤਾਜ ਸਿੰਘ ਅਤੇ ਰਿੰਕੂ ਬਰਾੜ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਯੂਨੀਅਨ ਵੱਲੋਂ ਲੱਡੂ ਵੰਡ ਕੇ ਖੁਸੀ ਦਾ ਪ੍ਰਗਟਾਵਾ ਕੀਤਾ ਗਿਆ।


