ਲੱਖਾਂ ਰੁਪਏ ਦੇ ਗਹਿਣੇ ਖੋਹਣ ਵਾਲੇ ਦੋ ਲੁਟੇਰਿਆਂ ਨੂੰ ਪੁਲਿਸ ਨੇ ਕੀਤਾ ਕਾਬੂ,ਗਹਿਣੇ ਬਰਾਮਦ

ਮੋਗਾ,18 ਮਾਰਚ (ਜਸ਼ਨ): ਮੋਗਾ ਜ਼ਿਲੇ ‘ਚ ਵੱਧ ਰਹੀਆਂ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ’ਤੇ ਮੋਗਾ ਪੁਲਿਸ ਨੇ ਸ਼ਿਕੰਜਾ ਕੱਸਦਿਆਂ ਬੀਤੀ 11 ਮਾਰਚ ਨੂੰ ਦਿਨ ਦਿਹਾੜੇ ਸ਼ਹਿਰ ਦੇ ਪੌਸ਼ ਇਲਾਕੇ ਵੇਦਾਂਤ ਨਗਰ ਦੀ ਇਕ ਮਹਿਲਾ ਤੋਂ ਸੋਨੇ ਦੇ ਗਹਿਣੇ ਅਤੇ ਮੋਬਾਈਲ ਲੁੱਟਣ ਦੇ ਮਾਮਲੇ ਨੂੰ ਸੁਲਝਾ ਲਿਆ ਹੈ । ਵਾਰਦਾਤ  ਤੋਂ 7 ਦਿਨਾਂ ਵਿਚ ਹੀ ਪੁਲਿਸ ਨੇ ਲੁੱਟ ਖੋਹ ਕਰਨ ਵਾਲੇ ਦੋਹਾਂ ਦੋਸ਼ੀਆਂ ਨੂੰ ਲੁੱਟ ਦੇ ਸਮਾਨ ਸਮੇਤ ਕਾਬੂ ਕਰ ਲਿਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਦੋਹਾਂ ਲੁਟੇਰਿਆਂ ਵਿਚੋਂ ਇਕ ਸਿਹਤ ਵਿਭਾਗ ‘ਚ ਸਰਕਾਰੀ ਕਰਮਚਾਰੀ ਹੈ। ਪੁਲਿਸ ਨੇ ਲੁਟੇਰਿਆਂ ’ਤੇ ਵੱਖ ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰਕੇ ਕਾਰਵਾਈ ਆਰੰਭ ਦਿੱਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਸਿਟੀ ਪਰਮਜੀਤ ਸਿੰਘ ਸੰਧੂ ਅਤੇ ਥਾਣੀ ਸਿਟੀ ਸਾੳੂਥ ਦੇ ਐੱਸ ਐੱਚ ਓ ਪਲਵਿੰਦਰ ਸਿੰਘ ਨੇ ਦੱਸਿਆ ਕਿ 11 ਮਾਰਚ ਨੂੰ ਵੇਦਾਂਤ ਨਗਰ ਦੀ ਵਸਨੀਕ ਮਹਿਲਾ ਤੋਂ ਬਾਈਕ ਸਵਾਰਾਂ ਨੇ ਉਸ ਦੇ ਘਰ ਦੇ ਗੇਟ ਕੋਲੋਂ ਪਰਸੋ ਖੋਹ ਕੇ ਭੱਜਣ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਤੁਰੰਤ ਹਰਕਤ ਵਿਚ ਆਉਂਦਿਆਂ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਿਸ ਉਪਰੰਤ ਉਹਨਾਂ ਪ੍ਰਤੱਖ ਦਰਸ਼ੀਆਂ ਦੀ ਮਦਦ ਅਤੇ ਦਿੱਤੀ ਜਾਣਕਾਰੀ ਨੂੰ ਆਧਾਰ ਮੰਨ ਕੇ ਉਹਨਾਂ ਲੁਟੇਰਿਆਂ ਨੂੰ ਐਤਵਾਰ ਨੂੰ ਉਹਨਾਂ ਦੇ ਘਰੋਂ ਿਗਫਤਾਰ ਕਰਕੇ ਪੁੱਛਗਿੱਛ ਕੀਤੀ ਜਿਸ ਉਪਰੰਤ ਦੋਸ਼ੀਆਂ ਵੱਲੋਂ ਕੀਤੀ ਨਿਸ਼ਾਨੀਦੇਹੀ ’ਤੇ ਘੱਲਕਲਾਂ ਦੇ ਖੇਤਾਂ ਵਿਚ ਬਣੇ ਕਮਰੇ ਵਿਚੋਂ ਲੁੱਟ ਦਾ ਸਮਾਨ ਬਰਾਮਦ ਕਰ ਲਿਆ। ਲੁਟੇਰਿਆਂ ਦੀ ਪਹਿਚਾਣ ਕੱਚਾ ਘੱਲਕਲਾ ਰੋਡ ਮੋਗਾ ਦੇ ਸੰਦੀਪ ਸਿੰਘ ਸੀਪਾ ਅਤੇ ਸਰਕਾਰੀ ਹਸਪਤਾਲ ਵਿਚ ਸੇਵਾਦਾਰ ਵਜੋਂ ਡਿੳੂਟੀ ਦੇ ਰਿਹਾ ਪੁਨੀਤ ਸਾਰਵਾਨ ਉਰਫ਼ ਬੌਬੀ ਵਜੋਂ ਹੋਈ ਹੈ ।ਜ਼ਿਕਰਯੋਗ ਹੈ ਕਿ ਬੌਬੀ ਦਾ ਪਿਤਾ ਸਿਹਤ ਵਿਭਾਗ ਵਿਚ ਦਰਜਾ ਚਾਰ ਕਰਮਚਾਰੀ ਸੀ ਜਿਸ ਦੀ ਮੌਤ ਤੋਂ ਬਾਅਦ ਪੁਨੀਤ ਨੂੰ ਨੌਕਰੀ ਮਿਲੀ ਸੀ ਪਰ ਉਹ ਪਿਛਲੇ 2 ਮਹੀਨਿਆਂ ਤੋਂ ਨੌਕਰੀ ਤੋਂ ਗੈਰ ਹਾਜ਼ਰ ਚੱਲ ਰਿਹਾ ਸੀ। ਸੰਦੀਪ ਸਿੰਘ ਸੀਪਾ ਖਿਲਾਫ਼ ਵੀ ਨਸ਼ਾ ਤਸਕਰੀ ਦਾ ਕੇਸ ਪਹਿਲਾਂ ਹੀ ਦਰਜ ਹੈ। ਪੁਲਿਸ ਨੇ ਅੱਜ ਦੋਨਾਂ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ ਜਦਕਿ ਰਿਮਾਂਡ ਹਾਸਲ ਕਰਨ ਤੋਂ ਬਾਅਦ ਲੁੱਟ ਦੇ ਕਈ ਹੋਰ ਮਾਮਲੇ ਸੁਲਝਣ ਦੀ ਆਸ ਕੀਤੀ ਜਾ ਰਹੀ ਹੈ।