ਮਾਉਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਓਲੰਪੀਅਡ ’ਚ ਮਾਰੀ ਬਾਜ਼ੀ

ਮੋਗਾ, 18 ਮਾਰਚ (ਜਸ਼ਨ)-ਸ਼ਹਿਰ ਦੀ ਪ੍ਰਮੁੱਖ ਵਿਦਿਅਕ ਸੰਸਥਾ ਮਾਉਂਟ ਲਿਟਰਾ ਜੀ ਸਕੂਲ ਦੇ ਵਿਦਿਆਰਥੀਆਂ ਨੇ ਮੈਥ ਓਲੰਪੀਅਡ ‘ਚ ਬਾਜ਼ੀ ਮਾਰੀ ਹੈ। ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਪਹਿਲੀ ਕਲਾਸ ਦੇ ਰਘੁਰਾਜ ਸਿੰਘ, ਦੂਸਰੀ ਕਲਾਸ ਦੇ ਫਤਿਹਦੀਪ ਸਿੰਘ, ਤੀਸਰੀ ਕਲਾਸ ਦੀ ਜੈਸਮੀਨ ਕੌਰ ਗਿੱਲ, ਚੋਥੀ ਕਲਾਸ ਦੇ ਅਰਮਾਨ ਅਰੋੜਾ ਅਤੇ ਪੰਜਵੀਂ ਕਲਾਸ ਦੀ ਗੁਰਨੂਰ ਕੌਰ ਨੇ ਮੇਥਸ ਓਲੰਪੀਅਡ ਵਿਚੋਂ ਸੋਨੇ ਦਾ ਤਮਗਾ ਜਿੱਤਿਆ। ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਸਾਰੇ ਵਿਦਿਆਰਥੀਆਂ ਨੂੰ ਅਜਿਹੇ ਓਲੰਪੀਅਡ ਵਿਚ ਆਉਣ ਅਤੇ ਉਚ ਸਥਾਨ ਹਾਸਲ ਕਰਨ ਲਈ ਵਧਾਈ ਦਿੱਤੀ। ਮੈਥਸ ਓਲੰਪੀਅਡ ਮੁਖੀ ਸ੍ਰੀਮਤੀ ਰੀਤੂ ਗਰਗ ਨੇ ਇਸ ਪ੍ਰੀਖਿਆ ਨੂੰ ਬਹੁਤ ਹੀ ਸਫਲਤਾਪੂਰਵਕ ਕੀਤਾ ਅਤੇ ਪ੍ਰਸੰਸਾ ਦਾ ਪ੍ਰਮਾਣ ਪੱਤਰ ਹਾਸਲ ਕੀਤਾ। ਇਸ ਦੌਰਾਨ ਸਾਰੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਸਕੂਲ ਦਾ ਮੁੱਖ ਉਦੇਸ਼ ਸਮੇਂ ਸਮੇਂ ਤੇ ਪੜਾਈ ਦੇ ਇਲਾਵਾ ਹੋਰ ਮੁਕਾਬਲਿਆਂ ਦੇ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ ਤਾਂਕਿ ਵਿਦਿਆਰਥੀ ਆਪਣੇ ਉਚ ਮੁਕਾਮ ਨੂੰ ਹਾਸਲ ਕਰਕੇ ਸਕੂਲ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰ ਸਕਣ। ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਹਾਜਰ ਸੀ।


