ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ’ਤੇ ਪੁਲਿਸ ਨੇ ਕੱਸਿਆ ਸ਼ਿਕੰਜਾ,ਚੋਰੀ ਹੋਇਆ ਸੋਨਾ ਤੇ ਨਕਦੀ ਕੀਤੀ ਬਰਾਮਦ, ਡੀ ਐੱਸ ਪੀ ਜਸਪਾਲ ਸਿੰਘ ਧਾਮੀ ਦੀ ਲੋਕਾਂ ਨੂੰ ਅਪੀਲ ‘‘ਚੋਰਾਂ, ਲੁਟੇਰਿਆਂ ਅਤੇ ਨਸ਼ੇ ਦੇ ਸਮੱਗਲਰਾਂ ਦੀ ਸਿਫਾਰਸ਼ ਕਰਨ ਥਾਣੇ ਨਾ ਆਉਣ’’

ਬਾਘਾਪੁਰਾਣਾ,17 ਮਾਰਚ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ): ਜ਼ਿਲਾ ਪੁਲਿਸ ਮੁਖੀ ਅਮਰਜੀਤ ਸਿੰਘ ਬਾਜਵਾ ਦੀ ਹਦਾਇਤਾਂ ਮੁਤਾਬਕ ਵੱਖ-ਵੱਖ ਥਾਵਾਂ ’ਤੇ ਹੋਈਆਂ ਚੋਰੀਆਂ ਅਤੇ ਸ਼ੱਕੀ ਵਿਆਕਤੀਆਂ ਦੀ ਚੈਕਿੰਗ ਸਬੰਧੀ ਚਲਾਈ ਗਈ ਮੁਹਿੰਮ ਤਹਿਤ ਜਸਪਾਲ ਸਿੰਘ ਡੀਐਸਪੀ ਅਤੇ ਇੰਸ: ਮੁਖਤਿਆਰ ਸਿੰਘ ਗਿੱਲ ਮੁੱਖ ਅਫਸਰ ਥਾਣਾ ਬਾਘੁਪੁਰਾਣਾ ਦੀ ਹਦਾਇਤ ’ਤੇ ਏਐਸਆਈ ਗੁਰਤੇਜ ਸਿੰਘ ਸਮੇਤ ਪੁਲਿਸ ਪਾਰਟੀ ਨੇ ਰਾਜ ਕੁਮਾਰ ਪੁੱਤਰ ਦਰਸ਼ਨ ਕੁਮਾਰ ਕੌਮ ਰਮਦਾਸੀਆ ਸਿੱਖ ਵਾਸੀ ਰਾਜੇਆਣਾ ਨੰੂ ਚੋਰੀ ਦਾ ਮੁਕੱਦਮਾ ਨੰਬਰ 34 ਮਿਤੀ 15/03/19 ਅੰਡਰ ਸੈਕਸ਼ਨ 454/380 ਆਈਪੀਸੀ ਥਾਣਾ ਬਾਘਾਪੁਰਾਣਾ ਵਿੱਚ ਗਿ੍ਰਫਤਾਰ ਕੀਤਾ ਹੈ ਜਿਸ ਨੇ ਅਮਰਜੀਤ ਸਿੰਘ ਪੱਤਰ ਰਣਜੀਤ ਸਿੰਘ ਮੁਦਕੀ ਰੋਡ ਦੇ ਘਰ ਚੋਰੀ ਕੀਤੀ ਸੀ ਉਸ ਪਾਸੋਂ ਚੋਰੀ ਦਾ ਸਾਰਾ ਸਮਾਨ ਜਿਵੇਂ 12 ਤੋਲੇ ਸੋਨਾ ਅਤੇ ਨਕਦੀ 51488- ਰੁਪਏ ਜੋ ਕਿ ਉਸ ਨੇ ਲੁਕੋ ਕੇ ਰੱਖੇ ਸੀ ਵੱਖ-ਵੱਖ ਥਾਂਵਾਂ ਤੋਂ ਬਰਾਮਦ ਕਰ ਲਏ ਹਨ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀਐਸਪੀ ਜਸਪਾਲ ਸਿੰਘ ਧਾਮੀ ਅਤੇ ਥਾਣਾ ਮੁਖੀ ਮੁਖਤਿਆਰ ਸਿੰਘ ਗਿਲ ਨੇ ਕਿਹਾ ਕਿ ਸਥਾਨਕ ਸ਼ਹਿਰ ਵਿਖੇ ਹੋਈਆਂ ਸਾਰੀਆਂ ਚੋਰੀਆਂ ਜਲਦੀ ਹੀ ਹੱਲ ਕਰ ਲਿਆ ਜਾਵੇਗਾ ਅਤੇ ਨਸ਼ੇ ਦੇ ਤਸਕਰਾਂ ਨੂੰ ਵੀ ਜਲਦੀ ਫੜ ਕੇ ਸਲਾਖਾਂ ਪਿੱਛੇ ਬੰਦ ਕੀਤਾ ਜਾਵੇਗਾ। ਉਨਾਂ ਮੋਹਤਵਾਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਚੋਰਾਂ, ਲੁਟੇਰਿਆਂ ਅਤੇ ਨਸ਼ੇ ਦੇ ਸਮੱਗਲਰਾਂ ਦੀ ਵੀ ਸਿਫਾਰਸ਼ ਕਰਨ ਥਾਣੇ ਨਾ ਆਉਣ। ਇਸ ਮੌਕੇ ’ਤੇ ਦਿਲਬਾਗ ਸਿੰਘ ਮੁਨਸ਼ੀ,ਮੰਗਤ ਰਾਏ ਮੁਨਸ਼ੀ,ਥਾਣੇਦਾਰ ਪਵਨ ਕੁਮਾਰ,ਥਾਣੇਦਾਰ ਕਰਤਾਰ ਸਿੰਘ,ਹੋਲਦਾਰ ਰਾਜਾ ਸਿੰਘ ਆਦਿ ਹਾਜਰ ਸਨ।


