ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਸ਼ਹੀਦ ਜੋੜ ਮੇਲਾ ਤੇ ਬਾਬਾ ਨਛੱਤਰ ਸਿੰਘ ਜੀ ਦੀ ਬਰਸੀ,ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸ਼ਰਧਾਲੂ ਹੋਏ ਨਤਮਸਤਕ


ਮੋਗਾ, 17 ਮਾਰਚ (ਜਸ਼ਨ) ਅੱਜ ਮਾਲਵੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਤੇਗਾ ਸਿੰਘ ਜੀ ਚੰਦ ਪੁਰਾਣਾ ਵਿਖੇ ਸ਼ਹੀਦ ਬਾਬਾ ਤੇਗਾ ਸਿੰਘ ਜੀ ਸ਼ਹੀਦੀ ਜੋੜ ਮੇਲਾ ਅਤੇ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਦੀ ਬਰਸੀ ਸਮਾਗਮ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ।
ਇਸ ਜੋੜ ਮੇਲੇ ਦੌਰਾਨ ਨਤਮਸਤਕ ਹੋਣ ਤੇ ਆਪਣੀ ਅਕੀਦਤ ਭੇਂਟ ਕਰਨ ਲਈ ਦੇਸ਼ - ਵਿਦੇਸ਼ਾਂ ਤੋਂ ਹਜਾਰਾਂ ਦੀ ਗਿਣਤੀ ਸਿੱਖ ਸ਼ਰਧਾਲੂ ਇੱਕਤਰ ਹੋਏ। ਇਨਾਂ ਸਮਾਗਮਾਂ ਦਾ ਆਰੰਭ 101 ਸ਼੍ਰੀ ਅਖੰਡ ਪਾਠਾਂ ਦੀ ਇਕੋਤਰੀ ਦੇ ਭੋਗ ਪਾਉਣ ਉਪਰੰਤ ਸਜੇ ਦੀਵਾਨ ’ਚ ਪੰਜ ਪਿਆਰਿਆਂ ਦੀ ਹਾਜ਼ਰੀ ਵਿੱਚ ਫੱੁਲਾਂ ਨਾਲ ਸਜਾਈ ਪਾਲਕੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ੁਸ਼ੋਬਿਤ ਕੀਤਾ ਗਿਆ। ਦਰਬਾਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ 1ਇੰਚ ਦੀ ਬੀੜ ਸੰਗਤਾਂ ਦੇ ਦਰਸ਼ਨਾਂ ਲਈ ਰੱਖੀ ਹੋਈ ਸੀ ਜੋ ਹਰ ਸ਼ਰਧਾਲੂ ਦੀ ਖਿੱਚ ਦਾ ਕੇਂਦਰ ਬਿੰਦੂ ਰਹੀ ਅਤੇ ਬੀੜ ਦੇ ਦਰਸ਼ਨ ਕਰਕੇ ਸੰਗਤਾਂ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਨਿਹਾਲ ਹੋ ਰਹੀਆਂ ਸਨ। ਸਮਾਗਮ ਦੌਰਾਨ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਕਰਦਿਆਂ ਪ੍ਰਸਿੱਧ ਕਥਾਵਾਚਕ ਭਾਈ ਬੰਤਾ ਸਿੰਘ ਮੁੰਜਾ ਪਿੰਡ ਵਾਲਿਆਂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬਾਨਾਂ ਨੇ ਮੀਰੀ ਪੀਰੀ ਦਾ ਸਿਧਾਂਤ ਸੌਂਪ ਕੇ ਭਗਤੀ ਤੇ ਮਜਲੂਮਾਂ ਦੀਆਂ ਰੱਖਿਆ ਲਈ ਸ਼ਕਤੀ ਦੀ ਵਰਤੋਂ ਦਾ ਸੰਦੇਸ਼ ਦਿੱਤਾ ਹੈ । ਉਨਾਂ ਕਿਹਾ ਕਿ ਅਸੀਂ ਵੱਡਭਾਗੇ ਹਾਂ ਜਿਨਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਪ੍ਰਾਪਤ ਹੋਈ ਹੈ ਜੋ ਹਰ ਔਖੇ ਸੌਖੇ ਸਮੇਂ ਵਿੱਚ ਸਾਨੂੰ ਜੀਵਨ ਜਿਉਣ ਦੀ ਜਾਚ ਸਿਖਾਉਦੀ ਹੈ। ਉਨਾਂ ਕਿਹਾ ਕਿ ਸਾਨੂੰ ਇਸ ਸ਼ਹੀਦਾਂ ਦੀ ਪਵਿੱਤਰ ਧਰਤੀ ਤੇ ਆਕੇ ਸੰਕਲਪ ਲੈਂਦਿਆਂ ਵਹਿਮਾਂ ਭਰਮਾਂ ਦਾ ਤਿਆਗ ਕਰਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਇਸ ਮਨੁੱਖੀ ਜੀਵਨ ਨੂੰ ਸਫਲਾ ਬਣਾਉਣ। ਉਨਾਂ ਕਿਹਾ ਕਿ ਬਾਬਾ ਨਛੱਤਰ ਸਿੰਘ ਜੀ ਨੇ ਜਿਥੇ ਸੰਗਤਾਂ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਉਥੇ ਹੀ ਉਨਾਂ ਵਲੋਂ ਸਮਾਜ ਸੇਵਾ ਦੇ ਕਾਰਜ ਗਰੀਬ ਪਰਿਵਾਰਾਂ ਨੂੰ ਘਰੇਲੂ ਰਾਸ਼ਨ ਦੇਣਾ, ਸਿਹਤ ਸੇਵਾਵਾਂ, ਬੇ ਸਹਾਰਿਆਂ ਲਈ ਬਿਰਧਾਂ ਲਈ ਆਸ਼ਰਮ, ਭਰੂਣ ਹੱਤਿਆ ਰੋਕਣ ਲੜਕੀਆਂ ਨੂੰ ਜਨਮ ਦੇਣ ਵਾਲੀਆਂ ਔਰਤਾਂ ਦਾ ਵਿਸ਼ੇਸ਼ ਸਨਮਾਨ ਤੇ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਰਹਿਤ ਕਰਨ ਲਈ ਖੇਡਾਂ ਵੱਲ ਪ੍ਰੇਰਤ ਕਰਨਾ ਅਤਿਅੰਤ ਸ਼ਲਾਘਾ ਯੋਗ ਕਦਮ ਸਨ ਜਿਨਾਂ ਨੂੰ ਹੁਣ ਬਾਬਾ ਗੁਰਦੀਪ ਸਿੰਘ ਬਾਖੂਬੀ ਨਿਭਾ ਰਹੇ ਹਨ। ਇਸ ਉਪਰੰਤ ਪ੍ਰਸਿੱਧ ਕਥਾਵਾਚਕ ਤੇ ਕੀਰਤਨੀਏ ਸੰਤ ਗੁਰਦਿਆਲ ਸਿੰਘ ਟਾਂਡੇ ਵਾਲਿਆਂ ਅਤੇ ਬਾਬਾ ਬੰਤਾ ਸਿੰਘ ਨੇ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਇਤਿਹਾਸ ਸੁਣਾ ਕੇ ਨਿਹਾਲ ਕੀਤਾ। ਇਸ ਜੋੜ ਮੇਲੇ ਵਿੱਚ ਪੁੱਜੀ ਸਮੁੱਚੀ ਸੰਗਤ ਦਾ ਬਾਬਾ ਗੁਰਦੀਪ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਸੱਚਖੰਡ ਵਾਸੀ ਬਾਬਾ ਨਛੱਤਰ ਸਿੰਘ ਜੀ ਵੱਲੋਂ ਗੁਰਦੁਆਰਾ ਸਾਹਿਬ ਦੀ ਸੇਵਾ ਸਾਲ 1994 ਤੋਂ 18 ਜੂਨ 2011 ਤੱਕ ਨਿਭਾਈ ਗਈ ਤੇ ਉਨਾਂ ਦੇ ਪ੍ਰਲੋਕ ਗਮਨ ਉਪਰੰਤ ਗੁਰਦੁਆਰਾ ਸਾਹਿਬ ਦੀ ਸੇਵਾ ਦਾਸ ਨੂੰ ਸੰਭਾਲੀ ਗਈ ਦਾਸ ਬਾਬਾ ਜੀ ਦੇ ਮਿਸ਼ਨ ਸੰਗਤ ਨੂੰ ਅਮਿ੍ਰਤਪਾਨ ਕਰਵਾਕੇ ਗਾਣੀ ਤੇ ਬਾਣੇ ਦੇ ਧਰਨੀ ਬਣਾਉਣ ਤੇ ਸਮਾਜ ਸੇਵਾ ਦੇ ਕਾਰਜਾਂ ਵਿੱਚ ਪੂਰੀ ਨਤਦੇਹੀ ਨਾਲ ਸੇਵਾ ਨਿਭਾਉਣ ਲਈ ਯਤਨਸ਼ੀਲ ਹੈ।
ਇਸ ਮੌਕੇ ਬੀਬੀ ਅਮਨਦੀਪ ਕੌਰ ਨਕੋਦਰ ਵਾਲਿਆਂ ਅਤੇ ਭਾਈ ਸੁਖਦੇਵ ਸਿੰਘ ਚਮਕਾਰਾ ਦੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰਇਤਿਹਾਸ ਨਾਲ ਜੋੜਿਆ। ਇਸ ਤੋਂ ਇਲਾਵਾ ਰਾਗੀ ਕੀਰਤਨੀ ਜੱਥਿਆ ਭਾਈ ਗੁਰਸਿਮਰਨ ਸਿੰਘ ਹਜੂਰੀ ਜੱਥਾ, ਗੁਰਨਾਮ ਸਿੰਘ ਰਾਮਾ ਮੰਡੀ, ਹਰਿਸ਼ਨ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਨੇ ਰਸਭਿੰਨਾਂ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸਜਾਏ ਦੀਵਾਨਾਂ ‘ਚ ਬਾਬਾ ਬਲਦੇਵ ਸਿੰਘ ਮੰਡੀਰਾਂ ਵਾਲਾ ਨਵਾਂ ,ਭਾਈ ਹਰਪ੍ਰੀਤ ਸਿੰਘ ਡੋਨੀ ਚੜਿੱਕ ,ਬਾਬਾ ਗੁਰਦਿਆਲ ਸਿੰਘ ਟਾਂਡੇ ਵਾਲੇ ,ਬਾਬਾ ਜਗਤਾਰ ਸਿੰਘ ਮਸਤਾਨਾ,ਸੰਤ ਸੋਹਨ ਸਿੰਘ ਦਾਇਆ,ਸੰਤ ਬਾਬਾ ਮਹਿੰਦਰ ਸਿੰਘ ਜਨੇਰ,ਬਾਬਾ ਉਂਕਾਰ ਸਿੰਘ, ਬਾਬਾ ਬਲਕਾਰ ਸਿੰਘ ਘੋਲੀਆ, ਬਾਬਾ ਗੁਰਦਿਆਲ ਸਿੰਘ ਲੰਗੇਆਣਾ,ਬਾਬਾ ਜਸਵਿੰਦਰ ਸਿੰਘ ਕਾਰ ਸੇਵਾ ਵਾਲੇ, ਬਾਬਾ ਹਰਜਿੰਦਰ ਸਿੰਘ, ਬਾਬਾ ਦਰਸ਼ਨ ਸਿੰਘ, ਬਾਬਾ ਗੁਰਜੰਟ ਸਿੰਘ,ਸੰਤ ਸੁਰਿੰਦਰ ਸਿੰਘ ਮਾਨ,ਸੰਤ ਇਕਬਾਲ ਸਿੰਘ,ਮਹੰਤ ਸੇਵਕ ਸਿੰਘ ਸੰਗਤਪੁਰਾ, ਬਾਬਾ ਗੇਜਾ ਸਿੰਘ ਨਾਨਕਸਰ,ਸੰਤ ਮੋਹਨ ਦਾਸ ਬਰਗਾੜੀ,ਸੰਤ ਸੁਖਦੇਵ ਸਿੰਘ ਡੁਮੇਲੀ,ਬਾਬਾ ਭਜਨ ਸਿੰਘ ਕਪੂਰੇ, ਸੰਤ ਬਲਵੀਰ ਸਿੰਘ ਭਿੰਡਰਕਲਾ, ਸੰਤ ਦੇਵਾ ਨੰਦ ਸਿੰਘ, ਭਾਈ ਬਲਵਿੰਦਰ ਸਿੰਘ ਰੋਡੇ, ਭਾਈ ਜੋਗਿੰਦਰ ਸਿੰਘ ਤੇ ਹੋਰਨਾਂ ਸੰਤਾਂ ਮਹਾਂਪੁਰਖਾਂ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ।
ਜੋੜ ਮੇਲੇ ਵਿਚ ਸਿਆਸੀ ਆਗੂ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਵਿਧਾਇਕ ਬਾਘਾਪੁਰਾਣਾ, ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ, ਸਾਬਕਾ ਵਿਧਾਇਕ ਮਹੁੰਮਦ ਸਦੀਕ, ਸੀਨੀਅਰ ਕਾਂਗਰਸੀ ਆਗੂ ਦਵਿੰਦਰ ਸਿੰਘ ਰਣੀਆ,ਜ਼ਿਲਾ ਪ੍ਰਸ਼ੀਦ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆ, ਜਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ, ਜਿਲਾ ਕਾਂਗਰਸ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸਾਬਕਾ ਮੰਤਰੀ ਜੱਥੇਦਾਰ ਤੋਤਾ ਸਿੰਘ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ, ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਦੀ ਪੁੱਤਰੀ ਗੁਰਕੀਰਤ ਕੌਰ,,ਪਿ੍ਰੰ: ਅਵਤਾਰ ਸਿੰਘ ਕਰੀਰ ,ਭੋਲਾ ਬਿੰਘ ਬਰਾੜ ਸਮਾਧ ਭਾਈ ,ਬਲਰਾਜ ਸਿੰਘ ਖਾਲਸਾ ਜਿਲਾ ਪ੍ਰਧਾਨ ਸ਼੍ਰੋਮਣੀ ਅਕਾਲੀ ਅਮਿ੍ਰਤਸਰ, ਗੁਰਨਾਮ ਸਿੰਘ ਘਣਈਆ,ਬਲਜਿੰਦਰ ਸਿੰਘ ਕੁੱਕੂ ਮਾਰਕੀਟ ਕਮੇਟੀ ,ਜਥੇਦਾਰ ਦਰਸ਼ਨ ਸਿੰਘ ਡਰੋਲੀ ਭਾਈ, ਇੰਦਰਜੀਤ ਸਿੰਘ ਗਿੱਲ ਬੀੜ ਚੜਿੱਕ, ਸੋ੍ਰਮਣੀ ਕਮੇਟੀ ਮੈਬਰ ਜਗਤਾਰ ਸਿੰਘ, ਸੋ੍ਰਮਣੀ ਕਮੇਟੀ ਮੈਬਰ ਸੁਖਹਰਪ੍ਰੀਤ ਰੋਡੇ, ਨੰਦ ਸਿੰਘ ਸਾਬਕਾ ਕੌਸਲਰ, ਜਗਸੀਰ ਸਿੰਘ ਗਿੱਲ ਕਾਲੇਕੇ, ਦਵਿੰਦਰ ਕੌਰ ਭਾਟੀਆ ਸ਼ਹਿਰੀ ਪ੍ਰਧਾਨ ਇਸਤਰੀ ਬਾਘਾਪੁਰਾਣਾ, ਅਰਵਿੰਦਰ ਸਿੰਘ ਭਾਟੀਆ, ਗੁਰਦਾਸ ਕੌਰ ਜੈਮਲ ਵਾਲਾ ਸਰਕਲ ਪ੍ਰਧਾਨ, ਭਾਈ ਹਰਪ੍ਰੀਤ ਸਿੰਘ ਠਾਠ ਮੰਡੀਰ, ਗੁਰਦੀਪ ਸਿੰਘ ਆੜਤੀਆ,ਰੂਪ ਸਿੰਘ ਸਰਪੰਚ ਫੂਲੇਵਾਲਾ, ਹਰਪਿੰਦਰ ਸਿੰਘ ਗਿੱਲ ਅਰਮਾਨ, ਹਰਤਾਜ ਸਿੰਘ ਬਰਾੜ ਅਰਮਾਨ ਟਰੈਵਲਜ਼, ਚੇਅਰਮੈਨ, ਨਵਦੀਪ ਸਿੰਘ ਬਰਾੜ, ਇੰਜ:ਜਗਦੀਪ ਸਿੰਘ ਬਰਾੜ, ਬਲਜੀਤ ਸਿੰਘ ਖਾਲਸਾ, ਕਨੇਡਾ ਤੋ ਵਿਸ਼ੇਸ ਤੌਰ ਤੇ ਹਾਜਰੀ ਲਵਾਈ ਮਨਜੀਤ ਸਿੰਘ ਰਾਣਾ, ਸੀਨੀ: ਕਾਗਰਸ ਆਗੂ ਜੋਧਾ ਸਿੰਘ ਬਰਾੜ, ਦਰਸ਼ਨ ਸਿੰਘ ਡਰੋਲੀ ਭਾਈ, ਚਮਕੌਰ ਸਿੰਘ ਇਟਲੀ, ਗੁਰੂ ਨਾਨਕ ਮੋਦੀ ਖਾਨਾ ਸਮੂਹ ਜੱਥਾ ਗੁਰਮੇਜ ਸਿੰਘ ਕਲਕੱਤਾ, ਸ਼ੇਰ ਸਿੰਘ ਬਰਾੜ, ਕੁਲਬੀਰ ਸਿੰਘ ਕੋਠੇ ਪੱਤੀ ਮੁਹਬਤ, ਬਿੱਲੂ ਸਿੰਘ ,ਧਰਮ ਸਿੰਘ, ਸੁੱਖਾ ਸਿੰਘ, ਹਰਿਮੰਦਰ ਸਿੰਘ, ਚਮਕੌਰ ਸਿੰਘ ਜਰਮਨ ਵਾਲੇ, ਬਲਦੇਵ ਸਿੰਘ ਢੰਡੋਵਾਲ, ਅਮਰਜੀਤ ਸਿੰਘ, ਤਰਲੋਕ ਸਿੰਘ, ਰਾਮਾ ਸਿੰਘ ,ਇਕਬਾਲ ਸਿੰਘ ਪਟਵਾਰੀ ,ਲਖਵਿੰਦਰ ਸਿੰਘ ਬੀੜ ਵਾਲੇ ,ਪਿ੍ਰਤਪਾਲ ਸਿੰਘ ਚੰਦ ਪੁਰਾਣਾ, ਭਾਈ ਜੁਗਰਾਜ ਸਿੰਘ ਮੌੜ ਮਾਲਵਾ, ਭਾਈ ਸਾਧੂ ਸਿੰਘ ਧੰਮੂ, ਰਾਜੂ ਸਿੰਘ, ਡੀਐੱਸਪੀ ਜੈਮਲ ਸਿੰਘ,ਨਿਰਮਲ ਸਿੰਘ ਡੇਅਰੀ ਵਾਲੇ, ਪਿ੍ੰਸੀਪਲ ਜੋਗਿੰਦਰ ਸਿੰਘ , ਭਾਈ ਇਕਬਾਲ ਸਿੰਘ ਲੰਗੇਆਣਾ ,ਸਰਪੰਚ ਕੁਲਵਿੰਦਰ ਸਿੰਘ ਸਵੇਰਾ ਹੋਟਲ ਵਾਲੇ ,ਚਮਕੌਰ ਸਿੰਘ ਚੰਦ ਪੁਰਾਣਾ, ਬਿੱਟੂ ਸਿੰਘ, ਸੈਕਟਰੀ ਬੰਤ ਸਿੰਘ, ਪ੍ਰਧਾਨ ਸੁਖਮੰਦਰ ਸਿੰਘ, ਮੇਜਰ ਸਿੰਘ ਗਿੱਲ, ਡਾ ਅਵਤਾਰ ਸਿੰਘ, ਨੰਦ ਸਿੰਘ ਬਰਾੜ, ਬਾਬਾ ਜਗਸੀਰ ਸਿੰਘ ਕਾਲੇਕੇ ,ਭਾਈ ਗੁਰਨਾਮ ਸਿੰਘ ਮੋਗਾ ,ਬਲਰਾਜ ਸਿੰਘ ਖਾਲਸਾ ,ਇੰਦਰਜੀਤ ਸਿੰਘ ਬੀੜ ਚੜਿੱਕ, ਗੁਰਪ੍ਰੀਤ ਸਿੰਘ ਜੈਮਲਵਾਲਾ, ਬਲਵੰਤ ਸਿੰਘ ਜੈਮਲਵਾਲਾ, ਜਸ਼ਨਪ੍ਰੀਤ ਸਿੰਘ, ਭੁਪਿੰਦਰ ਸਿੰਘ ,ਭਾਈ ਹਾਕਮ ਸਿੰਘ ਚੰਦ ਨਵਾਂ, ਭਾਈ ਰਛਪਾਲ ਸਿੰਘ ,ਭਾਈ ਰਣਜੀਤ ਸਿੰਘ ਵਾਂਦਰ, ਭਾਈ ਗੁਰਮੁੱਖ ਸਿੰਘ ,ਰਾਗੀ ਭਾਈ ਰਣਜੀਤ ਸਿੰਘ ਕੋਠਾ ਗੁਰੂ ,ਭਾਈ ਬੰਤਾ ਸਿੰਘ ਤੋਂ ਇਲਾਵਾ ਪੰਜਾਬ ਤੇ ਵੱਖ ਵੱਖ ਸੂਬਿਆਂ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


