ਕਾਰ ਚਾਲਕ ਦਾ ਸੰਤੁਲਨ ਵਿਗੜਨ ਕਾਰਨ 1 ਦੀ ਮੌਤ ‘ਤੇ 4 ਗੰਭੀਰ ਜਖਮੀ

ਜੈਤੋ,17 ਮਾਰਚ (ਮਨਜੀਤ ਸਿੰਘ ਢੱਲਾ) ਜੈਤੋ- ਕੋਟਕਪੂਰਾ ਰੋਡ ਸਥਿਤ ਪਿੰਡ ਅਜਿੱਤ ਗਿੱਲ ਕੋਲ ਕਾਰ ਚਾਲਕ ਦਾ ਸੰਤੁਲਨ ਵਿਗੜਨ ਕਾਰਨ ਗੱਡੀ ਖੱਡੇ ਵਿੱਚ ਡਿੱਗਣ ਦੌਰਾਨ ਦਰੱਖਤ ਨਾਲ ਜਾ ਟਕਰਾਈ ਜਿਸ ਵਿੱਚ ਬੈਠੇ ਪਰਿਵਾਰਕ ਮੈਂਬਰ ਵਿੱਚੋਂ ਇੱਕ ਬਜੁਰਗ ਮਾਤਾ ਦੀ ਸਰਕਾਰੀ ਹਸਪਤਾਲ ਪਹੁੰਚਣ ਤੇ ਮੌਤ ਹੋ ਗਈ ਤੇ ਬਾਕੀ ਪਰਿਵਾਰ ਦੇ ਮੈਂਬਰ ਗੰਭੀਰ ਰੂਪ ਵਿੱਚ ਜਖਮੀ ਹੋ ਗਏ । ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਵਿਸਾਲ ਗੋਇਲ ਤੇ ਮੀਤਾ ਸਿੰਘ ਡਰਾਈਵਰ ਨੂੰ ਇਸ ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਐਬੂਲੈਂਸ ਸਮੇਤ ਪਹੁੰਚ ਕੇ ਜਖਮੀਆਂ ਦੀ ਨੂੰ ਮੈਡੀਕਲ ਕਾਲਜ ਫਰੀਦਕੋਟ ਵਿਖੇ ਇਲਾਜ ਲਈ ਪਹੁੰਚਾਇਆ ਗਿਆ । ਮਿਲੀ ਜਾਣਕਾਰੀ ਅਨੁਸਾਰ ਇਹ ਪੀੜਤ ਪਰਿਵਾਰ ਪਿੰਡ ਲਹਿਰਾ ਗਾਗਾ ਤੋਂ ਜੈਤੋ ਦੇ ਨਜਦੀਕ ਪਿੰਡ ਰਮੋਣਾ ਅਲਬੇਲ ਸਿੰਘ ਆਪਣੀ ਰਿਸਤੇਦਾਰ ਨੂੰ ਮਿਲਣ ਲਈ ਜਾ ਰਹੇ ਸਨ । ਅਚਾਨਕ ਤੇਜ਼ ਰਫਤਾਰ ਗੱਡੀ ਦਰੱਖਤ ਨਾਲ ਜਾ ਟਕਰਾਉਣ ਕਾਰਨ ਇਹ ਹਾਦਸਾ ਵਾਪਰਿਆ । ਮਿਤ੍ਕ ਮਾਤਾ ਦੀ ਪਹਿਚਾਣ ਜਸਵੰਤ ਕੌਰ ਉਮਰ 70 ਸਾਲ ਪਤਨੀ ਗੁਰਜੀਤ ਸਿੰਘ ਵਜੋਂ ਹੋਈ ਹੈ ਤੇ ਜਖਮੀਆਂ ਦੀ ਪਹਿਚਾਣ ਸੁਖਜਿੰਦਰ ਸਿੰਘ ਤੇ ਉਸ ਦੀ ਪਤਨੀ ਰਾਜਵਿੰਦਰ ਕੌਰ ਤੇ ਦੋ ਬੱਚੇ ਵੀ ਜਖਮੀ ਹੋ ਗਏ ਹਨ ।


