ਭ੍ਰਿਸ਼ਾਟਾਚਾਰ ਵਿਰੋਧੀ ਮੁਹਿੰਮ ਚ’ ਪੰਜਾਬ ਦੇ ਹਰ ਜਿਲ੍ਹੇ ਚ’ ਜੋੜਾਂਗੇ 5 ਹਜਾਰ ਮੈਂਬਰ,ਐੰਟੀ ਕਰੱਪਸ਼ਨ ਅਵੇਰਨੈਸ ਔਰਗਨਾਈਜੇਸ਼ਨ ਵੱਲੋਂ 8 ਮੈਂਬਰਸ਼ਿਪ ਇੰਚਾਰਜ ਨਿਯੁਕਤ

ਮੋਗਾ 16 ਮਾਰਚ:(ਜਸ਼ਨ): ਦੇਸ਼ ਵਿੱਚ ਦਿਨੋਂ ਦਿਨ ਵੱਧ ਰਹੀ ਮਹਿੰਗਾਈ, ਬੇਰੁਜਗਾਰੀ, ਗਰੀਬੀ, ਅਣਪੜਤਾ ਅਤੇ ਨਸ਼ਾਖੋਰੀ ਜਿਸ ਦਾ ਮੂਲ ਕਾਰਣ ਭ੍ਰਿਸ਼ਟਾਚਾਰ ਹੈ ਜਿਸ ਨੇ ਸਾਡੇ ਸਮਾਜਿਕ ਤਾਨੇ-ਬਾਨੇ ਨੂੰ ਬੁਰੀ ਤਰਾਂ ਪ੍ਰਭਾਵਿਤ ਕੀਤਾ ਹੈ ਇਸ ਭ੍ਰਿਸ਼ਟ ਸਿਸਟਮ ਤੋਂ ਦੁਖੀ ਹੋਕੇ ਅੱਜ ਦੀ ਨੌਜਵਾਨ ਪੀੜੀ ਵੱਡੀ ਗਿਣਤੀ ਵਿੱਚ ਲੱਖਾਂ ਰੁ: ਖਰਚ ਕੇ ਵਿਦੇਸ਼ਾਂ ਵਿੱਚ ਜਾ ਰਹੀ ਹੈ ਅਤੇ ਉਹਨਾ ਅੰਗਰੇਜਾਂ ਦੀ ਗੁਲਾਮੀ ਕਰਨ ਲਈ ਮਜਬੂਰ ਹੈ ਜਿਨ੍ਹਾਂ ਅੰਗਰੇਜਾਂ ਤੋਂ ਅਸੀ ਅਣਗਿਣਤ ਕੁਰਬਾਨੀਆਂ ਦੇਕੇ ਆਪਣਾ ਦੇਸ਼ ਅਜਾਦ ਕਰਵਾਇਆ ਸੀ ਉਕਤ ਵਿਚਾਰਾਂ ਦਾ ਪ੍ਰਗਟਾਵਾ ਐਂਟੀ ਕਰੱਪਸ਼ਨ ਅਵੇਰਨੈਸ ਔਰਗਨਾਈਜੇਸ਼ਨ, ਪੰਜਾਬ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ ਨੇ ਸੰਸਥਾ ਦੀ ਭਰਤੀ ਮੁਹਿੰਮ ਦੀ ਸ਼ੁਰੂਵਾਤ ਕਰਨ ਲਈ ਰੱਖੀ ਇੱਕ ਮੀਟਿੰਗ ਦੌਰਾਨ ਕਹੇ। ਇਸ ਸਮੇਂ ਭਰਤੀ ਮੁਹਿੰਮ ਨੂੰ ਸੁਚਾਰੂ ਰੂਪ ਵਿੱਚ ਚਲਾਨ ਲਈ ਰਕੇਸ਼ ਛਾਬੜਾ, ਰੁਪੰਿਦਰਜੀਤ ਸਿੰਘ ਜੋਨੀ੍ਹ, ਬਲਵਿੰਦਰ ਸਿੰਘ ਭੱਲੀ, ਧੀਰਜ ਮਨੋਚਾ, ਪਰਦੀਪ ਕੁਮਾਰ, ਜੋਗਿੰਦਰਪਾਲ ਸਿੰਘ, ਵਰੁਣ ਕੁਮਾਰ, ਰਕੇਸ਼ ਕੁਮਾਰ ਨਾਢਾ ਸਮੇਤ 8 ਮੈਂਬਰਸ਼ਿਪ ਇੰਚਾਰਜ ਨਿਯੁਕਤ ਕੀਤੇ ਗਏ।ਇਸ ਸਮੇਂ ਚੇਅਰਮੈਨ ਸਚਦੇਵਾ ਨੇ ਕਿਹਾ ਕਿ ਭ੍ਰਿਸ਼ਟ ਲੋਕ ਵੱਡੇ ਪੱਧਰ ਤੇ ਗੈਂਗ ਬਣਾਕੇ ਮਾਫੀਏ ਦੀ ਤਰਾਂ੍ਹ ਦੇਸ਼ ਤੇ ਸਮਾਜ ਨੂੰ ਆਰਥਿਕ ਪੱਖੋਂ ਖੋਖਲਾ ਕਰ ਰਹੇ ਹਨ ਅਤੇ ਇਸ ਭ੍ਰਿਸ਼ਟਚਾਰ ਨੂੰ ਨਕੇਲ ਪਾਉਨ ਲਈ ਵਿੱਡੀ ਜੰਗ ਲਈ ਵੱਡੇ ਪੱਧਰ ਤੇ ਨੌਜਵਾਨਾਂ ਨੂੰ ਬੁੱਧੀਜੀਵੀ ਵਰਗ ਅਤੇ ਸਮਾਜ ਦੇ ਹਰ ਖੇਤਰ ਦੇ ਲੋਕਾਂ ਨੂੰ ਲਾਂਮਬੰਦ ਹੋਕੇ ਅੱਗੇ ਆਉਨਾ ਪਵੇਗਾ। ਇਸੇ ਕੜੀ ਤਹਿਤ ਸੰਸਥਾਂ ਦੇ ਸੰਘਠਨ ਨੂੰ ਮਜਬੂਤ ਕਰਨ ਲਈ ਪੰਜਾਬ ਭਰ ਵਿੱਚ ਭਰਤੀ ਮੁਹਿੰਮ ਸ਼ੁਰੂ ਕੀਤੀ ਹੈ ਜਿਸ ਵਿੱਚ ਹਰ ਜਿਲ੍ਹੇ ਵਿੱਚ ਪੰਜ ਹਜਾਰ ਵਲੰਟੀਅਰ ਭਰਤੀ ਕਰਨ ਦਾ ਟੀਚਾ ਮਿਥਿਆ ਹੈ। ਜਹਿੜਾ ਵਿਅਕਤੀ “ਨਾ ਕਦੇ ਰਿਸ਼ਵਤ ਦੇਣ ਅਤੇ ਨਾ ਕਦੇ ਰਿਸ਼ਵਤ ਲੈਣ” ਦਾ ਪ੍ਰਣ ਕਰੇਗਾ ਉਹ ਇਸ ਸੰਸਥਾਂ ਦਾ ਮੈਂਬਰ ਬਣ ਸਕਦਾ ਹੈ ਅਤੇ ਸੰਸਥਾਂ ਉਸ ਮੈਂਬਰ ਦਾ ਹਰ ਜਾਇਜ ਕੰਮ ਬਿਨਾਂ ਰਿਸ਼ਵਤ ਤੋਂ ਕਰਵਾਉਨ ਲਈ ਵਚਣਬੱਧ ਰਹੇਗੀ। ਇਸ ਸਮੇਂ ਪ੍ਰੇਮ ਗਰਗ, ਪ੍ਰਿਯਾਵਰਤ ਗੁਪਤਾ, ਜਤਤਿੰਦਰ ਬੇਦੀ, ਤਜਿੰਦਰਪਾਲ ਸਿੰਘ ਗਿੱਲ, ਜਸਵੰਤ ਸਿੰਘ ਢੱਲਾ, ਪਰਮਜੀਤ ਸਿੰਘ ਪੰਮੀ, ਰਾਜ ਮਨੀ, ਸੇਤੂ ਅਰੋੜਾ, ਵਿਨੋਦ ਕੁਮਾਰ, ਹਰੀਸ਼ ਚੰਦਰ, ਮਨਪ੍ਰੀਤ ਸਿੰਘ, ਦੀਪਕ ਕੁਮਾਰ, ਗੁਰਬਚਨ ਸਿੰਘ, ਤਰਸੇਮ ਕੁਮਾਰ, ਦੇਵ ਚੰਦਰ ਆਦਿ ਹਾਜਿਰ ਸਨ।


