ਵਿਧਾਇਕ ਡਾ. ਹਰਜੋਤ ਕਮਲ ਨੇ ਸਰਕਾਰੀ ਕੰਨਿਆਂ ਸਕੂਲ ਵਿੱਚ ਬੱਚੀਆਂ ਨੂੰ ਵੰਡੇ ਸਾਈਕਲ

ਮੋਗਾ, 9 ਮਾਰਚ (ਜਸ਼ਨ): ਅੰਤਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਮੋਗਾ ਦੇ ਸਰਕਾਰੀ ਸੀਨੀਅਰ ਕੰਨਿਆਂ ਸੈਕੰਡਰੀ ਸਕੂਲ ਮੋਗਾ ਵਿਖੇ ਵਿਸ਼ੇਸ਼ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿੱਚ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਹਰਜੋਤ ਕਮਲ ਨੇ ਕਿਹਾ ਕਿ ਅੱਜ ਦੀ ਨਾਰੀ ਕਿਸੇ ਤੋਂ ਵੀ ਘੱਟ ਨਹੀਂ ਹੈ ਅਤੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲਿਜਾਣ ਵਿੱਚ ਔਰਤਾਂ ਦਾ ਵਿਸ਼ੇਸ਼ ਸਥਾਨ ਹੈ। ਉਨਾਂ ਕਿਹਾ ਕਿ ਔਰਤਾਂ ਨੂੰ ਆਪਣੇ ਹੱਕਾਂ ਦੀ ਪਰਖ ਕਰਨੀ ਚਾਹੀਦੀ ਹੈ ਅਤੇ ਆਪਣੇ ਹਿੱਤਾਂ ਦੀ ਰੱਖਿਆ ਲਈ ਅੱਗੇ ਆਉਣਾ ਚਾਹੀਦਾ ਹੈ। ਡਾ. ਹਰਜੋਤ ਕਮਲ ਨੇ ਔਰਤ ਦਿਵਸ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਸਾਨੂੰ ਸਭ ਨੂੰ ਔਰਤਾਂ ਦਾ ਸਨਮਾਨ ਕਰਨਾ ਚਾਹੀਦਾ ਹੈ ਕਿਉਕਿ ਔਰਤ ਹੀ ਸਮਾਜ ਦੀ ਸੱਚੀ ਸ਼ਕਤੀ ਹੈ। ਇਸ ਮੌਕੇ ਤੇ ਗਿਅਰਵੀਂ ਜਮਾਤ ਦੀਆਂ ਵਿਦਿਆਰਥਣਾਂ ਨੂੰ ਮਾਈ ਭਾਗੋ ਸਕੀਮ ਤਹਿਤ ਮਿਲਣ ਵਾਲੇ ਸਾਈਕਲਾਂ ਦੀ ਵੰਡ ਐਮ.ਐਲ.ਏ. ਡਾ. ਹਰਜੋਤ ਕਮਲ, ਜਿਲਾ ਸਿਖਿਆ ਅਫ਼ਸਰ ਪਰਦੀਪ ਸ਼ਰਮਾ ਵਲੋਂ ਵੰਡੇ ਗਏ। ਇਸ ਮੌਕੇ ਤੇ ਦਿਲਬਾਗ ਸਿੰਘ ਰਮਸਾ ਕੋਆਰਡੀਨੇਟਰ,ਇੰਦਰਜੀਤ ਸਿੰਘ,ਅਸ਼ੋਕ ਧਮੀਜਾ,ਧੀਰਜ ਕੁਮਾਰ ਧੀਰਾ,ਰਾਮਪਾਲ ਧਵਨ, ਪ੍ਰਵੀਨ ਮੱਕੜ, ਸਾਹਿਲ ਅਰੋੜਾ, ਬਿੱਟੂ ਅਰੋੜਾ, ਹਿੰਮਤ ਸਿੰਘ ਚੇਅਰਮੈਨ, ਜਗਜੀਤ ਸਿੰਘ ਜੀਤਾ ਚੇਅਰਮੈਨ, ਵਿਜੇ ਖੁਰਾਨਾ, ਪ੍ਰੇਮਸ਼ਰਨਜੀਤ ਸਿੰਘ ਹੈਪੀ, ਅਮਰਜੀਤ ਅੰਬੀ, ਬਹਾਦਰ ਸਿੰਘ ਬੱਲੀ, ਸਕੂਲ ਅਧਿਆਪਕ ਸ਼ਵਿੰਦਰ ਸਿੰਘ, ਹਰਸਿਮਰਨ ਸਿੰਘ, ਅੰਮਿ੍ਰਤਪਾਲ ਸਿੰਘ, ਗੁਰਦੀਪ ਸਿੰਘ, ਸ਼੍ਰੀਮਤੀ ਭੁਪਿੰਦਰ ਕੌਰ, ਜਸਵਿੰਦਰ ਕੌਰ ਅਤੇ ਨਰਿੰਦਰਪਾਲ ਬਰਾੜ ਹਾਜ਼ਰ ਸਨ।


