ਡਿਪਟੀ ਕਮਿਸ਼ਨਰ ਨੇ ਫੱਕਰ ਬਾਬਾ ਦਾਮੂੰ ਸ਼ਾਹ ਲੁਹਾਰਾ ਵਿਖੇ ਕੁਸ਼ਤੀ ਤੇ ਵਾਲੀਵਾਲ ਦੇ ਜੇਤੂ ਖਿਡਾਰੀਆਂ ਨੂੰ ਕੀਤੇ ਇਨਾਮ ਤਕਸੀਮ

ਮੋਗਾ 9 ਮਾਰਚ::(ਜਸ਼ਨ):ਖੇਡਾਂ ਮਨੁੱਖੀ ਜੀਵਨ ਦਾ ਅਨਿੱਖੜਵਾਂ ਅੰਗ ਹਨ ਅਤੇ ਨੌਜਵਾਨਾਂ ਨੂੰ ਖੇਡਾਂ ਵਿੱਚ ਵੱਧ ਚੜ• ਕੇ ਭਾਗ ਲੈਣਾ ਚਾਹੀਦਾ ਹੈ, ਤਾਂ ਜਂੋ ਉਹ ਸਰੀਰਕ ਅਤੇ ਮਾਨਸਿਕ ਤੌਰ 'ਤੇ ਤੰਦਰੁਸਤ ਰਹਿ ਕੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਣ।
ਇਹ ਪ੍ਰਗਟਾਵਾ ਅੱਜ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਜਿਲ•ਾ ਮੋਗਾ ਦੀ ਪ੍ਰਸਿੱਧ ਸੂਫੀ ਦਰਗਾਹ ਫੱਕਰ ਬਾਬਾ ਦਾਮੂੰ ਸ਼ਾਹ ਲੁਹਾਰਾ ਵਿਖੇ ਧਾਰਮਿਕ ਮੇਲੇ 'ਤੇ ਕੁਸ਼ਤੀ ਅਤੇ ਵਾਲੀਵਾਲ ਦੇ ਖਿਡਾਰੀਆਂ ਨੂੰ ਇਨਾਮ ਵੰਡਣ ਸਮੇਂ ਕੀਤਾ। ਇਸ ਮੌਕੇ ਉਨ•ਾਂ ਨਾਲ ਐਸ.ਡੀ.ਐਮ ਧਰਮਕੋਟ ਨਰਿੰਦਰ ਸਿੰਘ ਧਾਲੀਵਾਲ, ਪਹਿਲੇ ਅਰਜੁਨ ਅਵਾਰਡੀ ਤੇ ਵਾਲੀਵਾਲ ਦੇ ਉੱਘੇ ਖਿਡਾਰੀ ਨਿਰਪਿੰਦਰ ਸਿੰਘ ਨਿੱਪੀ ਅਤੇ ਤਹਿਸੀਲਦਾਰ ਪਵਨ ਕੁਮਾਰ ਗੁਲਾਟੀ ਵੀ ਮੌਜੂਦ ਸਨ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਬਾ ਦਾਮੂ ਸ਼ਾਹ ਪ੍ਰਤੀ ਲੋਕਾਂ ਦੀ ਅਥਾਹ ਸ਼ਰਧਾ ਨਮਿਤ ਇਸ ਮੇਲੇ ਨੂੰ ਪੂਰੀ ਤਰ•ਾਂ ਸਾਦਗੀ ਭਰੇ ਸੂਫੀ ਵਾਤਾਵਰਣ ਵਿੱਚ ਮਨਾਇਆ ਜਾ ਰਿਹਾ ਹੈ, ਤਾਂ ਜ਼ੋ ਇਸ ਮਹਾਨ ਸੂਫੀ ਦਰਵੇਸ਼ ਦੀ ਸਾਦਗੀ ਭਾਈਚਾਰੇ ਅਤੇ ਨਿਰਮਾਣਤਾ ਦੇ ਸੰਦੇਸ਼ ਨੂੰ ਸਹੀ ਅਰਥਾਂ ਨਾਲ ਅਪਣਾਇਆ ਜਾ ਸਕੇ। ਅੱਜ ਬਾਜ਼ੀਗਰਾਂ ਨੇ ਬਾਜ਼ੀ ਦੇ ਆਕਰਸ਼ਕ ਕਰਤੱਵ ਦਿਖਾ ਕੇ ਲੋਕਾਂ ਦਾ ਦਿਲ ਮੋਹਿਆ। ਸੂਫ਼ੀ ਗਾਇਕ ਸਰਦਾਰ ਅਲੀ ਨੇ ਸੂਫ਼ੀਆਨਾ ਗੀਤ ਗਾ ਕੇ ਅਨੋਖਾ ਰੰਗ ਬੰਨਿਆ। ਅੱਜ ਦੇ ਲੜਕਿਆਂ ਦੇ 55 ਕਿਲੋਗ੍ਰਾਮ ਭਾਰ ਵਰਗ ਦੇ ਕੁਸ਼ਤੀ ਮੁਕਾਬਲਿਆਂ ਵਿੱਚ ਸ਼ਮਸ਼ੇਰ ਸਿੰਘ ਮੋਗਾ ਨੇ ਪਹਿਲਾ, ਹਰਦੀਪ ਸਿੰਘ ਫ਼ਰੀਦਕੋਟ ਨੇ ਦੂਜਾ ਅਤੇ ਅਕਾਸ਼ ਤਰਨਤਾਰਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸੇ ਤਰ•ਾਂ 65 ਕਿਲੋ ਭਾਰ ਵਰਗ ਵਿੱਚ ਅਰਸ਼ਦੀਪ ਸਿੰਘ ਗੁਰਦਾਸਪੁਰ, ਜਂਸਮਨਜੋਤ ਸਿੰਘ ਅੰਮ੍ਰਿਤਸਰ ਤੇ ਵਿਜੇਪਾਲ ਸਿੰਘ ਤਰਨਤਾਰਨ ਨੇ ਪਹਿਲਾ, ਦੂਸਰਾ ਤੇ ਤੀਸਰਾ ਸਥਾਨ। 75 ਕਿਲੋਗ੍ਰਾਮ ਭਾਰ ਵਰਗ ਵਿੱਚ ਕਮਲਜੀਤ ਸਿੰਘ ਫ਼ਰੀਦਕੋਟ, ਨਰੈਣ ਸਿੰਘ ਫ਼ਰੀਦਕੋਟ ਤੇ ਲਵਪ੍ਰੀਤ ਸਿੰਘ ਫ਼ਰੀਦਕੋਟ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ। 85 ਕਿਲੋਗ੍ਰਾਮ ਭਾਰ ਵਰਗ ਵਿੱਚ ਸੁਖਮਨਜੀਤ ਫ਼ਰੀਦਕੋਟ, ਨਰੈਣ ਸਿੰਘ ਅਬੋਹਰ ਤੇ ਦਿਨੇਸ਼ਵਰ ਅੰਮ੍ਰਿਤਸਰ ਨੇ ਪਹਿਲਾ, ਦੂਜਾ ਤੇ ਤੀਸਰਾ ਸਥਾਨ। ਇਸੇ ਤਰ•ਾਂ ਕੁਸਂਦੇ 130 ਕਿਲੋਗ੍ਰਾਮ ਭਾਰ ਵਰਗ ਵਿੱਚ ਪ੍ਰਦੀਪ ਫ਼ਿਰੋਜਪੁਰ ਨੇ ਪਹਿਲਾ, ਅਰਸ਼ਦੀਪ ਸਿੰਘ ਬਠਿੰਡਾ ਨੇ ਦੂਸਰਾ, ਸੁਖਮਨਦੀਪ ਸਿੰਘ ਫ਼ਰੀਦਕੋਟ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


