ਪਿੰਡ ਗੋਬਿੰਦਗੜ੍ਹ ਵਿਖੇ ਸਫਾਈ ਮੁਹਿੰਮ ਤਹਿਤ ਕੈਂਪ ਲਗਾਇਆ,ਸੋਹਣੇ ਪਿੰਡ ਚ ਹੀ ਸਿਹਤਮੰਦ ਜੀਵਨ ਹੋ ਸਕਦਾ :ਕੋਆਰਡੀਨੇਟਰ ਸਵਜੋਤ ਪਾਲ ਸਿੰਘ

ਬਰਗਾੜੀ 8 ਮਾਰਚ (ਮਨਪ੍ਰੀਤ ਸਿੰਘ ਬਰਗਾੜੀ/ ਸਤਨਾਮ ਬੁਰਜ ਹਰੀਕਾ) ਪਿੰਡ ਗੋਬਿੰਦਗੜ੍ਹ (ਦਬੜ੍ਹੀਖਾਨਾ) ਵਿਖੇ ਅਮੈਰੀਕਨ ਇੰਡੀਆ ਫਾਉਂਡੇਸ਼ਨ ਟਰੱਸਟ ਅਤੇ ਕੋਕਾ ਕੋਲਾ ਵੱਲੋਂ ਨਗਰ ਪੰਚਾਇਤ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ (ਦਬੜ੍ਹੀਖਾਨਾ) ਵਿਖੇ ਸਫਾਈ ਮੁਹਿੰਮ ਤਹਿਤ ਕੂੜਾ ਪ੍ਰਬੰਧ ਜਾਗਰੂਕਤਾ ਕੈਂਪ ਲਗਾਇਆ ਗਿਆ ਇਸ ਮੌਕੇ ਏ ਆਈ ਐੱਫ ਦੇ ਕੁਆਰਡੀਨੇਟਰ ਸਵਜੋਤ ਪਾਲ ਸਿੰਘ ਵੱਲੋਂ ਨਗਰ ਨਿਵਾਸੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੋਹਣੇ ਪਿੰਡ 'ਚ ਹੀ ਸਿਹਤਮੰਦ ਜੀਵਨ ਹੋ ਸਕਦਾ ਸਾਨੂੰ ਕੂੜੇ ਦੀ ਸਾਂਭ ਸੰਭਾਲ ਅਤੇ ਪ੍ਰਬੰਧ ਬਾਰੇ  ਤਿੰਨ ਤਰ੍ਹਾਂ ਦੇ ਕੂੜੇ ਦਾਨ ਵਰਤਣੇ ਚਾਹੀਦੇ ਹਨ ਤਾਂ ਜੋ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਬਣਦਾ ਯੋਗਦਾਨ ਪਾਇਆ ਜਾ ਸਕੇ ਉਨ੍ਹਾ ਅੱਗੇ ਕਿਹਾ ਕਿ ਜੇਕਰ ਅਸੀ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖਾਂਗੇ ਤਾ ਹੀ ਭਿਆਨਕ ਬਿਮਾਰੀਆਂ ਤੋਂ ਬਚਾਅ ਰੱਖਿਆ ਜਾ ਸਕਦਾ ਹੈ ਇਸ ਮੌਕੇ ਸਰਪੰਚ ਪਰਮਜੀਤ ਸਿੰਘ, ਸਰਪੰਚ ਜੰਮੂ ਕਸ਼ਮੀਰ ਸਿੰਘ ਅਤੇ ਸਮੂਹ ਨਗਰ ਪੰਚਾਇਤਾਂ ਗੋਬਿੰਦਗੜ੍ਹ (ਦਬੜ੍ਹੀਖਾਨਾ) ਵੱਲੋਂ ਅਮੈਰੀਕਨ ਇੰਡੀਆ ਫਾਉਂਡੇਸ਼ਨ ਟਰੱਸਟ ਅਤੇ ਕੋਕਾ ਕੋਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਗੇ ਵਾਸਤੇ ਵੀ ਅਸੀ ਪਿੰਡ ਨੂੰ ਸਾਫ ਸੁਥਰਾ ਰੱਖਣ ਵਾਲੇ ਅਤੇ ਹੋਰ ਵੀ ਪਿੰਡ ਭਲਾਈ ਦੇ ਕਾਰਜਾਂ ਲਈ ਉਪਰਾਲੇ ਕਰਦੇ ਰਹਾਂਗੇ ਅਤੇ ਆਪਣੇ ਪਿੰਡ ਨੂੰ ਸੁੰਦਰ ਬਣਾਉਣ ਵਿੱਚ ਆਪਣਾ ਪੂਰਾ ਯੋਗਦਾਨ ਪਾਵਾਂਗੇ ਇਸ ਸਮੇਂ ਸਕੂਲ ਪ੍ਰਿੰਸੀਪਲ ਸ੍ਰੀਮਤੀ ਜਸਪਾਲ ਕੌਰ , ਗੁੁੁੁਰਚਰਨ ਸਿੰਘ ਐਸ ਐਮ ਸੀ ਕਮੇਟੀ ਚੇਅਰਮੈਨ, ਨਰਿੰਦਰ ਸਿੰਘ ਤੋਂ ਇਲਾਵਾ ਸਕੂਲ ਸਟਾਫ, ਬੱਚੇ ਅਤੇ ਨਗਰ  ਨਿਵਾਸੀ ਹਾਜ਼ਰ ਸਨ