ਅੰਤਰਰਾਸ਼ਟਰੀ ਮਹਿਲਾ ਦਿਵਸ ਔਰਤ ਸ਼ਕਤੀ ਦਿਵਸ ਦਾ ਪ੍ਰਤੀਕ ਬਣ ਰਿਹਾ ਹੈ :ਡਾ.ਰਾਜਿੰਦਰ ਕੌਰ

ਮੋਗਾ,8 ਮਾਰਚ (ਜਸ਼ਨ) :ਔਰਤ ਸ਼ਸ਼ਕਤੀਕਰਨ ਦੇ ਮਕਸਦ ਨੂੰ ਲੈ ਕੇ 1909 ਵਿੱਚ ਪਹਿਲੀ ਵਾਰ ਅਮਰੀਕਾ ਦੇ ਨਿਊਯਾਰਕ ਸ਼ਹਿਰ ਵਿੱਚ ਔਰਤ ਦਿਵਸ ਮਨਾਇਆ ਗਿਆ ਸੀ ਤੇ ਅਗਲੇ ਹੀ ਸਾਲ ਤੋਂ ਇਹ ਦਿਨ ਦੁਨੀਆਂ ਭਰ ਵਿੱਚ ਮਨਾਇਆ ਜਾਣ ਲੱਗਾ । ਭਾਰਤ ਵਰਗੇ ਪਛੜੇ ਹੋਏ ਦੇਸ਼ਾਂ ਵਿੱਚ, ਜਿੱਥੇ ਔਰਤਾਂ ਸਮਾਜਿਕ ਤੌਰ ਤੇ ਮਰਦਾਂ ਨਾਲੋਂ ਕਾਫੀ ਪਿੱਛੇ ਸਨ, ਉਥੇ ਅਜਿਹੇ ਦਿਨਾਂ ਦੀ ਮਹੱਤਤਾ ਹੋਰ ਵੀ ਜਿਆਦਾ ਵਧ ਜਾਂਦੀ ਹੈ। ਪਿਛਲੇ ਕੁੱਝ ਸਾਲਾਂ ਤੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਔਰਤ ਸ਼ਸ਼ਕਤੀਕਰਨ ਦਿਵਸ ਦੇ ਰੂਪ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਨਾਲ ਸਮਾਜ ਵਿੱਚ ਔਰਤਾਂ ਦੇ ਅਹਿਮ ਰੋਲ ਬਾਰੇ ਜਾਗਰੂਕਤਾ ਪੈਦਾ ਹੋਈ ਹੈ ਤੇ ਲਿੰਗ ਅਨੁਪਾਤ ਵਿੱਚ ਸੁਧਾਰ ਆਉਣ ਨਾਲ ਸਮਾਜ ਵਿੱਚੋਂ ਲੜਕੇ ਅਤੇ ਲੜਕੀ ਵਿੱਚ ਅੰਤਰ ਵੀ ਘਟਿਆ ਹੈ। ਇਹਨਾਂ ਵਿਚਾਰਾਂ ਦਾ ਪ੍ਗਟਾਵਾ ਐਮ.ਐਲ.ਏ. ਹਰਜੋਤ ਕਮਲ ਦੀ ਧਰਮ ਪਤਨੀ ਸ਼੍ੀਮਤੀ ਰਾਜਿੰਦਰ ਕੌਰ ਨੇ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਿਹਤ ਵਿਭਾਗ ਮੋਗਾ ਵੱਲੋਂ ਆਯੋਜਿਤ ਔਰਤ ਸ਼ਸਕਤੀਕਰਨ ਰੈਲੀ ਨੂੰ ਸਿਵਲ ਹਸਪਤਾਲ ਮੋਗਾ ਤੋਂ ਝੰਡੀ ਵਿਖਾਉਣ ਦੀ ਰਸਮ ਅਦਾ ਕਰਨ ਮੌਕੇ ਕੀਤਾ । ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਅਰਵਿੰਦਰ ਸਿੰਘ ਗਿੱਲ ਨੇ ਸਮੁੱਚੇ ਔਰਤ ਵਰਗ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਿਆਂ ਕਿਹਾ ਕਿ ਸਿਹਤ ਵਿਭਾਗ ਦੀਆ ਕੋਸ਼ਿਸ਼ਾਂ ਕਾਰਨ ਕੰਨਿਆ ਭਰੂਣ ਹੱਤਿਆ ਤੇ ਲਗਾਮ ਲੱਗੀ ਹੈ ਤੇ ਲਿੰਗ  ਅਨੁਪਾਤ ਵਿੱਚ ਕਾਫੀ ਸੁਧਾਰ ਹੋਇਆ ਹੈ । ਉਹਨਾਂ ਕਿਹਾ ਕਿ ਆਮ ਲੋਕਾਂ ਦੀ ਕੁੜੀਆਂ ਪ੍ਰਤੀ ਸੋਚ ਵਿੱਚ ਵੀ ਵੱਡੀ ਤਬਦੀਲੀ ਆਈ ਹੈ, ਜਿਸ ਨਾਲ ਕੁੜੀਆਂ ਅਤੇ ਮੁੰਡਿਆਂ ਵਿੱਚ ਅੰਤਰ ਵੀ ਘਟਿਆ ਹੈ। ਇਸ ਮੌਕੇ ਡਾ. ਸੀਮਾ ਅੱਤਰੀ, ਜਿਲਾ ਪਰਿਵਾਰ ਭਲਾਈ ਅਫਸਰ ਡਾ. ਰੁਪਿੰਦਰ ਕੌਰ ਅਤੇ ਸਮਾਜ ਸੇਵੀ ਮੈਡਮ ਇੰਦੂ ਪੁਰੀ ਵੱਲੋਂ ਰੈਲੀ ਵਿੱਚ ਸ਼ਾਮਿਲ ਲੜਕੀਆਂ ਨੂੰ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੀ.ਐਨ.ਡੀ.ਟੀ. ਐਕਟ ਅਧੀਨ ਭਰੂਣ ਹੱਤਿਆ ਦੀ ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਂਦਾ ਹੈ ਤੇ ਉਸ ਨੂੰ ਇੱਕ ਲੱਖ ਰੁਪਏ ਇਨਾਮ ਦਿੱਤਾ ਜਾਂਦਾ ਹੈ ਤੇ ਭਰੂਣ ਹੱਤਿਆ ਕਰਨ ਅਤੇ ਕਰਵਾਉਣ ਵਾਲਿਆਂ ਲਈ ਸਖਤ ਸਜਾਵਾਂ ਰੱਖੀਆਂ ਗਈਆਂ ਹਨ, ਇਸ ਲਈ ਸਾਨੂੰ ਸਭ ਨੂੰ ਇਸ ਬੁਰਾਈ ਨੂੰ ਰੋਕਣ ਲਈ ਅੱਗੇ ਆਉਣਾ ਚਾਹੀਦਾ ਹੈ। ਐਸ.ਐਮ.ਓ. ਡਾ. ਰਾਜੇਸ਼ ਅੱਤਰੀ ਨੇ ਇਸ ਮੌਕੇ ਸਿਹਤ ਵਿਭਾਗ ਦੀਆਂ ਲੜਕੀਆ ਸਬੰਧੀ ਯੋਜਨਾਵਾਂ ਦੀ ਜਾਣਕਾਰੀ ਦਿੰਦਿਆਂ ਸਭ ਨੂੰ ਜਣੇਪੇ ਸਬੰਧੀ ਸਹੂਲਤਾਂ ਲੈਣ ਲਈ ਸਰਕਾਰੀ ਹਸਪਤਾਲਾਂ ਵਿੱਚ ਆਉਣ ਲਈ ਪ੍ੇਰਿਤ ਕੀਤਾ । ਜਿਲਾ ਪ੍ੋਗਰਾਮ ਅਫਸਰ ਸ. ਅਮਰਜੀਤ ਸਿੰਘ ਭੁੱਲਰ ਨੇ ਸਮੁੱਚੇ ਔਰਤ ਵਰਗ ਨੂੰ ਅੱਜ ਦੇ ਦਿਨ ਦੀ ਵਧਾਈ ਦਿੰਦਿਆਂ ਔਰਤਾਂ ਦੇ ਅਧਿਕਾਰਾਂ ਅਤੇ ਉਹਨਾ ਨੂੰ ਘਰੇਲੂ ਹਿੰਸਾ ਤੋਂ ਬਚਾਉਣ ਲਈ ਕਨੂੰਨੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਘਰੇਲੂ ਹਿੰਸਾ ਦੀ ਸ਼ਿਕਾਰ ਔਰਤ ਇਨਸਾਫ ਲੈਣ ਲਈ ਮੁਫਤ ਕਨੂੰਨੀ ਸਹਾਇਤਾ ਅਧੀਨ ਮੁਫਤ ਵਕੀਲ ਦੀ ਸਹੂਲਤ ਲੈ ਸਕਦੀ ਹੈ ।

ਰੈਲੀ ਦੌਰਾਨ ਸਕੂਲੀ ਵਿਦਿਆਰਥਣਾਂ ਨੇ ਆਪਣੇ ਭਵਿੱਖੀ ਸੁਪਨਿਆਂ ਨੂੰ ਪੂਰਾ ਕਰਨ ਲਈ ਆਪਣੇ ਮਨਪਸੰਦ ਕਿੱਤਿਆਂ ਨੂੰ ਦਰਸਾਉਂਦੇ ਬੈਨਰ ਹੱਥਾਂ ਵਿਚ ਫ਼ੜੇ ਹੋਏ ਸਨ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਜਸਵੰਤ ਸਿੰਘ, ਜਿਲਾ ਮੈਡੀਕਲ ਅਫਸਰ ਡਾ. ਸੁਰਿੰਦਰ ਸੇਤੀਆ, ਐਸ.ਐਮ.ਓ. ਡਾ. ਰਾਜੇਸ਼ ਅੱਤਰੀ, ਜਿਲਾ ਕੋਆਰਡੀਨੇਟਰ ਪੀ ਐਨ ਡੀ ਟੀ ਓਮ ਪ੍ਕਾਸ਼ ਅਰੋੜਾ, ਜਿਲਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ, ਜਿਲਾ ਹੈਲਥ ਸੁਪਰਵਾਈਜਰ ਮਹਿੰਦਰ ਪਾਲ ਲੂੰਬਾ, ਮਾਸ ਮੀਡੀਆ ਅਫਸਰ ਕਿ੍ਸ਼ਨਾ ਸ਼ਰਮਾ, ਸ਼ੁਭਮ ਬਜਾਜ਼, ਡਾ. ਰੀਤੂ ਜੈਨ, ਡਾ. ਹਰਪ੍ੀਤ ਕੌਰ, ਡਾ. ਸੁਮੀ ਗੁਪਤਾ, ਡਾ. ਰਾਜੇਸ਼ ਮਿੱਤਲ, ਅਤੇ ਅਮਿ੍ਤ ਸ਼ਰਮਾ ਆਦਿ ਮੌਜੂਦ ਸਨ ।