ਕਾਕਾ ਲੋਹਗੜ ਦੀ ਪਰੇਰਨਾ ਨਾਲ ਧਰਮਕੋਟ ਹਲਕੇ ਤੋਂ ਹਜ਼ਾਰਾਂ ਕਾਂਗਰਸੀ ਵਰਕਰਾਂ ਨੇ ਰੈਲੀ ‘ਚ ਕੀਤੀ ਸ਼ਮੂਲੀਅਤ :ਬਿੰਦਰ ਘਲੋਟੀ

ਧਰਮਕੋਟ,8 ਮਾਰਚ (ਜਸ਼ਨ):‘ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਪਰੇਰਨਾ ਨਾਲ ਹਲਕਾ ਧਰਮਕੋਟ ਦੇ ਲੋਕ ਕਾਫਲਿਆਂ ਦੇ ਰੂਪ ਵਿਚ ਕਿਲੀ ਚਾਹਲਾਂ ਰੈਲੀ ‘ਚ ਸ਼ਾਮਲ ਹੋਣ ਲਈ ਪਹੁੰਚੇ ਅਤੇ ਆਪਣੇ ਮਹਿਬੂਬ ਨੇਤਾਵਾਂ ਰਾਹੁਲ ਗਾਂਧੀ ,ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਆਦਿ ਦੇ ਵਿਚਾਰ ਸੁਣੇ ’ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਧਰਮਕੋਟ ਦੇ ਸੀਨੀਅਰ ਕਾਂਗਰਸੀ ਆਗੂ ਸਰਪੰਚ ਬਿੰਦਰ ਘਲੋਟੀ ਨੇ ‘ਸਾਡਾ ਮੋਗਾ ਡੌਟ ਕੌਮ ’ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕੀਤਾ । ਉਹਨਾਂ ਆਖਿਆ ਕਿ ਰੈਲੀ ਦੀ ਤਿਆਰੀ ਲਈ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਨੇ ਦਿਨ ਰਾਤ ਇਕ ਕਰਦਿਆਂ ਵੱਖ ਵੱਖ ਪਿੰਡਾਂ ਵਿਚ ਸੀਨੀਅਰ ਕਾਂਗਰਸੀ ਆਗੂਆਂ ਦੀ ਆਪਣੀ ਟੀਮ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਅਤੇ ਰੈਲੀ ਦੀ ਅਹਿਮੀਅਤ ਬਾਰੇ ਜਾਗਰੂਕ ਕੀਤਾ। ਘਲੋਟੀ ਨੇ ਆਖਿਆ ਕਿ ਦਰਵੇਸ਼ ਸਿਆਸਤਦਾਨ ਕਾਕਾ ਲੋਹਗੜ ਦੀ ਮਿਕਨਾਤੀਸੀ ਸ਼ਖਸੀਅਤ ਸਦਕਾ ਹੀ ਲੋਕ ਉਹਨਾਂ ਦੀ ਇਕ ਆਵਾਜ਼ ’ਤੇ ਕਾਫਲੇ ਬੰਨ ਤੁਰਦੇ ਨੇ ਜਿਸ ਦਾ ਸਬੂਤ ਕੱਲ ਦੀ ਰੈਲੀ ਵਿਚ ਹਲਕਾ ਧਰਮਕੋਟ ਤੋਂ ਵਰਕਰਾਂ ਦੇ ਵੱਗਦੇ ਦਰਿਆ ਦੇ ਰੂਪ ਵਿਚ ਦੇਖਣ ਨੂੰ ਮਿਲਿਆ।


