ਮੈਡੀਕਲ ਪ੍ਰੈਕਟੀਸ਼ਨਰਜ ਨੂੰ ਪੱਕੇ ਨਾ ਕਰਨ ਅਤੇ ਸਿਹਤ ਸਹੂਲਤਾਂ ਦਾ ਨਿੱਜੀਕਰਨ ਕਰਕੇ ਕੈਪਟਨ ਸਰਕਾਰ ਵਿਰੁੱਧ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਨੇ ਕੱਢਿਆ ਝੰਡਾ ਮਾਰਚ ਅਤੇ ਲਾਏ ਮੁਰਦਾਬਾਦ ਦੇ ਨਾਅਰੇ

ਬਾਘਾਪੁਰਾਣਾ,06 ਮਾਰਚ (ਪਵਨ ਗਰਗ/ਰਾਜਿੰਦਰ ਸਿੰਘ ਕੋਟਲਾ):ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਬਾਘਾਪੁਰਾਣਾ ਵੱਲੋਂ ਬਲਾਕ ਪ੍ਰਧਾਨ ਕੇਵਲ ਸਿੰਘ ਖੋਟੇ ਅਤੇ ਬਲਾਕ ਸਕੱਤਰ ਜਸਵੀਰ ਸਿੰਘ ਮਾਣੂਕੇ ਦੀ ਅਗਵਾਈ ਹੇਠ ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਉਂਦਿਆਂ,ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ (ਰਜਿ:) ਨੇ ਸੁੱਤੀ ਕੈਪਟਨ ਸਰਕਾਰ ਨੂੰ ਜਗਾਉਣ ਲਈ ਅਤੇ ਸਰਕਾਰੀ ਅਦਾਰਿਆਂ ਦਾ ਨਿੱਜੀਕਰਣ ਦੇ ਵਿਰੋਧ ’ਚ ਪੰਜਾਬ ਸਰਕਾਰ ਦੇ ਖਿਲ਼ਾਫ ਝੰਡਾ ਮਾਰਚ ਕੱਢਿਆ ਗਿਆ ਜੋ ਕਿ ਸਵੇਰੇ 10 ਵਜੇ ਜਨਤਾ ਧਰਮਸ਼ਾਲਾ ਨਿਹਾਲ ਸਿੰਘ ਵਾਲਾ ਰੋਡ ਬਾਘਾਪੁਰਾਣਾ ਤੋਂ ਸ਼ੁਰੂ ਹੋ ਕਿ ਬਾਘਾਪੁਰਾਣਾ, ਆਲਮਵਾਲਾ,ਲੰਗੇਆਣਾ ਕਲਾਂ,ਲੰਗੇਆਣਾ ਖੁਰਦ,ਨੱਥੂਵਾਲਾ, ਮਾਹਲਾ ਕਲਾਂ,ਭਲੂਰ,ਲੰਡੇ,ਰੋਡੇ,ਰਾਜੇਆਣਾ,ਵੈਰੋਕੇ,ਸਮਾਲਸਰ,ਸੇਖਾ,ਮੱਲ ਕੇ,ਸਾਹੋਕੇ,ਬੰਬੀਹਾ,ਵਾਂਦਰ, ਠੱਠੀ ਭਾਈ, ਮਾੜੀ,ਸੰਗਤਪੁਰਾ,ਕੋਟਲਾ ਰਾਏਕਾ,ਥਰਾਜ ਗੰਜੀ ਗੁਲਾਬ ਸਿੰਘ ਵਾਲਾ, ਸਮਾਧ ਮਾਣੂਕੇ,ਘੋਲੀਆ ਕਲਾਂ, ਘੋਲੀਆ ਖੁਰਦ ਅਤੇ  ਆਦਿ ਪਿੰਡਾਂ ਵਿੱਚ ਝੰਡਾ ਮਾਰਚ ਕੱਢਕੇ ਲੋਕਾਂ ਨੂੰੁ ਸੱਥਾਂ ਅੰਦਰ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾ ਫਾਸ ਕੀਤਾ ਗਿਆ। ਉਸ ਤੋਂ ਬਾਅਦ ਸਰਕਾਰ ਦੇ ਨਾਮ ’ਤੇ ਬਾਘਾਪੁਰਾਣਾ ਦੇ ਸੀਨੀਅਰ ਮੈਡੀਕਲ ਅਫਸਰ ਨੂੰ ਜੱਥੇਬੰਦੀ ਵੱਲੋਂ ਪੰਜਾਬ ਸਰਕਾਰ ਦੇ ਨਾਮ ’ਤੇ ਮੰਗ ਪੱਤਰ ਦਿੱਤਾ ਗਿਆ। ਵੱਖ-ਵੱਖ ਪਿੰਡਾਂ ਅੰਦਰ ਲੋਕਾਂ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੀਤ ਪ੍ਰਧਾਨ ਪੰਜਾਬ ਗੁਰਮੇਲ ਸਿੰਘ ਮਾਛੀਕੇ,ਜਿਲਾ ਸਕੱਤਰ ਰਣਧੀਰ ਸਿੰਘ ਮੀਨੀਆ,ਸੂਬਾ ਆਗੂ ਬਸੰਤ ਮੋਠਾਂ ਵਾਲੀ,ਮੋਗਾ ਟੂ ਦੇ ਆਗੂ ਹਰਜੀਤ ਸਿੰਘ ਸਲੀਣਾ,ਕੇਵਲ ਸਿੰਘ ਜਿਲ਼ਾ ਆਗੂ,ਬਲਜਿੰਦਰ ਸਿੰਘ ਨੱਥੋਕੇ ਅਤੇ ਸੁਖਦੇਵ ਸਿੰਘ ਗੰਜੀ ਗੁਲਾਬ ਸਿੰਘ ਵਾਲਾ ਹੁਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਦੇ ਨਿੱਜੀ ਮੁਨਾਫੇ ਵਧਾਉਣ ਲਈ ਨਿੱਜੀਕਰਨ, ਉਦਾਰੀਕਰਣ,ਵਪਾਰੀਕਰਣ ਦੇ ਹੱਲੇ ਦੇ ਤਹਿਤ ਸਿਹਤ ਕੇਂਦਰਾਂ ਦਾ ਨਿੱਜੀਕਰਣ ਕਰਨਾ ਕਰੋੜਾਂ ਲੋਕਾਂ ਤੋਂ ਮਾੜੇ-ਮੋਟੇ ਇਲਾਜ ਦਾ ਹੱਕ ਖੋਹਣਾ ਸਰਕਾਰ ਵੱਲੋਂ ਲੋਕਾਂ ਨਾਲ ਧ੍ਰੋਹ ਕਮਾਉਣਾ ਹੈ। ਸਰਕਾਰ ਦੇ ਇਸ ਫੈਂਸਲੇ ਨਾਲ ਕਰੋੜਾਂ ਮਿਹਨਤੀ ਲੋਕਾਂ ਨੂੰ ਬਿਨਾਂ ਇਲਾਜ ਲਈ ਮਰਨ ਤੋਂ ਮਜਬੂਰ ਕਰਨਾ ਹੈ। ਉਨਾਂ ਮੰਗ ਕੀਤੀ ਹੈ ਕਿ ਪਬਲਿਕ ਅਦਾਰਿਆਂ ਅਤੇ ਸਿਹਤ ਕੇਂਦਰਾਂ ਦਾ ਨਿੱਜੀਕਰਨ ਕਰਨਾ ਬੰਦ ਕੀਤਾ ਜਾਵੇਗਾ ਮੈਡੀਕਲ ਪ੍ਰੈਕਟੀਸ਼ਨਰਾਂ ਨੂੰ ਚੋਣ ਮਨੋਰਥ ਦੀ ਪੱਤਰ ਦੀ ਧਾਰਾ 16 ਮੁਤਾਬਕ ਰਜਿਸਟਰ ਕੀਤਾ ਜਾਵੇ। ਸੁਖਦੇਵ ਸਿੰਘ ਗੁਲਾਬ ਸਿੰਘ ਵਾਲਾ,ਡਾ: ਬਲਜੀਤ ਸਿੰਘ, ਡਾ; ਮੁਕੰਦ ਸਿੰਘ,ਡਾ: ਦਰਸ਼ਨ ਸਿੰਘ,ਡਾ: ਪਵਨਦੀਪ ਸਿੰਘ, ਡਾ: ਅਨਮੋਲ ਸਿੰਘ, ਡਾ: ਚੰਦ ਸਿੰਘ, ਡਾ: ਗੁਰਚਰਨ ਸਿੰਘ,ਡਾ: ਛਿੰਦਰ ਸਿੰਘ,ਡਾ: ਸੁਖਵਿੰਦਰ ਸਿੰਘ,ਡਾ: ਜਸਵਿੰਦਰ ਸਿੰਘ,ਡਾ: ਗੁਰਪ੍ਰੀਤ ਸਿੰਘ, ਡਾ: ਤਲਵਿੰਦਰ ਸਿੰਘ, ਡਾ:ਬੂਟਾ ਸਿੰਘ, ਡਾ: ਕੁਲਵੰਤ ਸਿੰਘ, ਡਾ; ਗੁਲਜਾਰ ਮੁਹਮੰਦ ,ਡਾ: ਬਲਵਿੰਦਰ ਸਿੰਘ, ਡਾ: ਜਸਵੰਤ ਸਿੰਘ, ਡਾ; ਮੰਗਤ ਰਾਏ, ਡਾ: ਕੁਲਦੀਪ ਸਿੰਘ, ਡਾ: ਬਲਜਿੰਦਰ ਸਿੰਘ, ਡਾ: ਜਸਵੀਰ ਸਿੰਘ, ਡਾ: ਜਗਰੂਪ ਸਿੰਘ, ਡਾ; ਜਰਨੈਲ ਸਿੰਘ, ਡਾ; ਪਵਨ ਕੁਮਾਰ ਅਤੇ ਡਾ: ਮੱਲੀ ਕੋਟਲਾ ਆਦਿ ਹਾਜਰ ਸਨ।