8 ਲੱਖ ਦੀ ਲਾਗਤ ਨਾਲ ਬਣੇ ਸੰਤ ਬਾਬਾ ਨਛੱਤਰ ਸਿੰਘ ਪੰਚਾਇਤ ਘਰ ਦਾ ਉਦਘਾਟਨ ਹੋਇਆ,ਗ੍ਰਾਮ ਪੰਚਾਇਤ ਵੱਲੋਂ ਬਾਬਾ ਗੁਰਦੀਪ ਸਿੰਘ ਦਾ ਕੀਤਾ ਗਿਆ ਵਿਸੇਸ ਸਨਮਾਨ

ਬਾਘਾਪੁਰਾਣਾ,6 ਮਾਰਚ (ਜਸ਼ਨ): ਇੱਥੋਂ ਥੋੜੀ ਦੂਰ ਮਾਲਵਾ ਦੇ ਪ੍ਰਸਿੱਧ ਪਿੰਡ ਚੰਦ ਪੁਰਾਣਾ ਵਿਖੇ ਸਮੂਹ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਪੂਰਨ ਮਹਾਂਪੁਰਖ ਸੱਚਖੰਡ ਵਾਸੀ ਸੰਤ ਬਾਬਾ ਨਛੱਤਰ ਸਿੰਘ ਜੀ ਦੀ ਪਵਿੱਤਰ ਅਤੇ ਯਾਦ ਵਿੱਚ 8 ਲੱਖ ਰੁਪਏ ਦੀ ਲਾਗਤ ਨਾਲ ਬੇਹੱਦ ਸੁੰਦਰ ਪੰਚਾਇਤ ਘਰ ਬਣਾਇਆ ਗਿਆ ਏ। ਇਹ ਪੰਚਾਇਤ ਘਰ ਮੁੱਖ ਸੇਵਾਦਾਰ ਉੱਘੇ ਸਮਾਜਸੇਵੀ ਸੰਤ ਬਾਬਾ ਗੁਰਦੀਪ ਸਿੰਘ ਵੱਲੋਂ ਤਿਆਰ ਕਰਵਾਇਆ ਗਿਆ ਜਿਸ ਦਾ ਸ਼ੱਭ ਮਹੂਰਤ ਜੁੱਗੋ ਜੁਗੋ ਜੁੱਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨ ਪਵਾ ਕੇ ਕੀਤਾ ਗਿਆ। ਅੰਮਿ੍ਰਤ ਵੇਲੇ ਬੀਬੀਆਂ ਸ਼ਹੀਦ ਬਾਬਾ ਤੇਗਾ ਸਿੰਘ ਦੇ ਜੱਥੇ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਕੀਤਾ ਗਿਆ । ਪਾਠ ਦੇ ਭੋਗਾਂ ਉਪਰੰਤ ਰੱਬੀ ਬਾਣੀ ਦਾ ਕੀਰਤਨ ਹੋਇਆ ਅਤੇ ਮੁੱਖ ਸੇਵਾਦਾਰ ਸੰਤ ਬਾਬਾ ਗੁਰਦੀਪ ਸਿੰਘ ਨੇ ਜੁੜੀਆਂ ਸੰਗਤਾਂ ਨੂੰ ਪ੍ਰਵਚਨ ਕਰਦਿਆਂ ਕਿਹਾ ਕਿ ਅਸੀਂ ਵੱਡਭਾਗੇ ਹਾਂ ਜਿੱਥੇ ਇਸ ਨਗਰ ਚੋਂ ਮਹਾਂਪੁਰਖਾਂ ਨੇ ਜਨਮ ਲੈ ਕੇ ਇਸ ਨਗਰ ਦਾ ਨਾਂ ਦੁਨੀਆਂ ਦੇ ਕੋਨੇ ਕੋਨੇ ਤੱਕ ਪਹੁੰਚਾਇਆ ਅਤੇ ਅੱਜ ਉਨਾਂ ਦੀ ਮਿੱਠੀ ਯਾਦ ਵਿੱਚ ਪੰਚਾਇਤ ਘਰ ਦਾ ਨਿਰਮਾਣ ਕੀਤਾ ਗਿਆ ਹੈ । ਇਸ ਮੌਕੇ ਬਾਬਾ ਗੁਰਦੀਪ ਸਿੰਘ ਨੇ ਕਿਹਾ ਕਿ ਜਲਦੀ ਹੀ ਮਹਾਂਪੁਰਖਾਂ ਦੀ ਯਾਦ ਵਿੱਚ ਹੋਰ ਵੀ ਯਾਦਗਾਰ ਬਿਲਡਿੰਗ ਤਿਆਰ ਕੀਤੀ ਜਾਵੇਗੀ। ਇਸ ਮੌਕੇ ਬਾਬਾ ਗੁਰਦੀਪ ਸਿੰਘ ਅਤੇ ਗ੍ਰਾਮ ਪੰਚਾਇਤ ਵੱਲੋਂ ਪੰਚਾਇਤ ਘਰ ਨੂੰ ਬਣਾਉਣ ਵਾਸਤੇ ਸਹਿਯੋਗ ਦੇਣ ਵਾਲੇ ਪਰਿਵਾਰਾਂ ਭਾਈ ਨਿਰਭੈ ਸਿੰਘ ਯੂ ਕੇ, ਬਲਵੰਤ ਸਿੰਘ ਕਾਕਾ ਕੈਨੇਡਾ ਦੇ ਪਰਿਵਾਰ ਅਤੇ ਨੰਬਰਦਾਰ ਗੁਰਸੇਵਕ ਸਿੰਘ ਦੇ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਬਾਬਾ ਗੁਰਦੀਪ ਸਿੰਘ ਨੇ ਪੁਰਾਣੀ ਪੰਚਾਇਤ ਦਾ ਵੀ ਸਨਮਾਨ ਕੀਤਾ । ਇਸ ਮੌਕੇ ਪਿੰਡ ਵਾਸੀਆਂ ਅਤੇ ਸਰਪੰਚ ਅਜੈਬ ਕੌਰ ਅਤੇ ਹਰਬੰਸ ਸਿੰਘ ਪ੍ਰਧਾਨ ਕੋਆਪਰੇਟਿਵ ਸੁਸਾਇਟੀ ਤੇ ਪੰਚਾਇਤ ਮੈਂਬਰਾਂ ਨੇ ਬਾਬਾ ਗੁਰਦੀਪ ਸਿੰਘ ਦਾ ਧੰਨਵਾਦ ਕਰਦਿਆਂ ਉਹਨਾਂ ਦਾ ਸਨਮਾਨ ਕੀਤਾ । ਸਰਪੰਚ ਜਗਦੀਸ ਸਿੰਘ ਚੋਟੀਆਂ ਵੱਲੋਂ ਬਾਬਾ ਜੀ ਦੇ ਇਸ ਕਾਰਜ ਪ੍ਰਤੀ ਭਰਪੂਰ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹੋ ਜਿਹੇ ਪਰਉਪਕਾਰੀ ਮਹਾਂਪੁਰਖ ਵਿਰਲੇ ਹੀ ਹੋਇਆ ਕਰਦੇ ਨੇ ਜੋ ਸੰਗਤਾਂ ਨੂੰ ਗੁਰੂਘਰ ਨਾਲ ਜੋੜਨ ਤੋਂ ਇਲਾਵਾ ਸਮਾਜ ਸੇਵੀ ਕੰਮਾਂ ਰਾਹੀਂ ਮਾਨਵਤਾ ਦੀ ਭਲਾਈ ਲਈ ਕਾਰਜਾਂ ਵਿਚ ਵੀ ਵੱਧ ਚੜ ਕੇ ਹਿੱਸਾ ਲੈਣ । ਇਸ ਮੌਕੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਗਿਆ । ਇਸ ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪਿ੍ਰਤਪਾਲ ਸਿੰਘ ਸਾਬਕਾ ਸਰਪੰਚ,ਜੱਗਾ ਸਿੰਘ ਭੁੱਟੋ,ਸਾਬਕਾ ਸਰਪੰਚ ਭਗਵੰਤ ਸਿੰਘ, ਚਮਕੌਰ ਸਿੰਘ, ਰਾਜੂ ਸਿੰਘ,ਹਰਦਿਆਲ ਸਿੰਘ ਸੁਸਾਇਟੀ ਵਾਲੇ ,ਸੂਬੇਦਾਰ ਗੁਰਮੀਤ ਸਿੰਘ ,ਚਰਨ ਸਿੰਘ, ਨਿਰਮਲ ਸਿੰਘ ਡੇਅਰੀ ਵਾਲਾ ,ਬੂਟਾ ਸਿੰਘ, ਵਿਸਾਖਾ ਸਿੰਘ ਅਤੇ ਹੋਰ ਸੰਗਤਾਂ ਵੀ ਹਾਜ਼ਰ ਸਨ ।


