ਪ੍ਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਵੱਲੋਂ ਅੱਖਾਂ ਦੇ ਦੂਸਰੇ ਕੈਂਪ ਵਿੱਚ 550 ਤੋਂ ਉਪਰ ਮਰੀਜਾਂ ਦੀ ਜਾਂਚ

ਮੋਗਾ 3 ਫਰਵਰੀ  (ਇੰਟਰਨੈਸ਼ਨਲ ਪੰਜਾਬੀ ਨਿਊਜ਼ ਬਿਊਰੋ) :  ਪ੍ਮੇਸ਼ਰ ਦੁਆਰ ਗੁਰਮਤ ਪ੍ਰਚਾਰ ਸੇਵਾ ਦਲ ਮੋਗਾ ਵੱਲੋਂ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਮੋਗਾ ਦੇ ਸਹਿਯੋਗ ਨਾਲ ਗੁਰਦੁਆਰਾ ਬੀਬੀ ਕਾਹਨ ਕੌਰ ਮੋਗਾ ਵਿਖੇ ਲਗਾਏ ਗਏ ਦੂਸਰੇ ਸਲਾਨਾ ਕੈਂਪ ਵਿੱਚ ਵਿੱਚ ਜਗਦੰਬਾ ਆਈ ਹਸਪਤਾਲ ਬਾਘਾ ਪੁਰਾਣਾ ਦੀ ਟੀਮ ਵੱਲੋਂ 550 ਤੋਂ ਉਪਰ ਮਰੀਜਾਂ ਦੀ ਜਾਂਚ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ 70 ਦੇ ਕਰੀਬ ਮਰੀਜਾਂ ਦੀ ਚਿੱਟੇ ਮੋਤੀਏ ਦੇ ਅਪਰੇਸ਼ਨ ਲਈ ਚੋਣ ਕੀਤੀ ਗਈ, ਜਿਨਾਂ ਦੇ ਅਪਰੇਸ਼ਨ 4 ਮਾਰਚ ਤੋਂ ਜਗਦੰਬਾ ਹਸਪਤਾਲ ਬਾਘਾ ਪੁਰਾਣਾ ਵਿਖੇ ਕੀਤੇ ਜਾਣਗੇ ਅਤੇ ਇਹਨਾਂ ਮਰੀਜਾਂ ਦੀ ਪਹਿਲੀ ਬੱਸ 4 ਮਾਰਚ ਨੂੰ ਸੁਬਹ 9 ਵਜੇ ਗੁਰਦੁਆਰਾ ਬੀਬੀ ਕਾਹਨ ਕੌਰ ਤੋਂ ਤੋਰੀ ਜਾਵੇਗੀ । ਇਸ ਕੈਂਪ ਦਾ ਉਦਘਾਟਨ ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ ਜੀ ਦੁਆਰਾ ਕੀਤਾ ਗਿਆ । ਇਸ ਮੌਕੇ ਉਹਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ  ਸਰਬੱਤ ਦਾ ਭਲਾ ਅਤੇ ਪ੍ਮੇਸ਼ਰ ਦੁਆਰ ਗੁਰਮਤ ਪ੍ਚਾਰ ਸੇਵਾ ਦਲ ਵੱਲੋਂ ਲੋੜਵੰਦ ਮਰੀਜਾਂ ਲਈ ਅੱਖਾਂ ਦੇ ਕੈਂਪ ਲਗਾਏ ਜਾ ਰਹੇ ਹਨ, ਜਿਸ ਦੀ ਜਿੰਨੀ ਤਾਰੀਫ ਕੀਤੀ ਜਾਵੇ ਥੋੜੀ ਹੈ। ਉਹਨਾਂ ਦੋਹਾਂ ਸੰਸਥਾਵਾਂ ਨੂੰ ਸਫਲ ਕੈਂਪ ਦੀ ਵਧਾਈ ਦਿੰਦਿਆਂ ਕਿਹਾ ਕਿ ਵਾਹਿਗੁਰੂ ਇਹਨਾਂ ਮਰੀਜਾਂ ਨੂੰ ਤੰਦਰੁਸਤੀ ਬਖਸ਼ਣ ਅਤੇ ਉਹ ਇਸ ਦੁਨੀਆ ਦੀਆਂ ਰੰਗੀਨੀਆਂ ਨੂੰ ਵੇਖਣ ਦੇ ਯੋਗ ਹੋ ਜਾਣ । ਇਸ ਮੌਕੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਸਾਬਕਾ ਚੇਅਰਮੈਨ ਸ. ਬਰਜਿੰਦਰ ਸਿੰਘ ਬਰਾੜ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਡਾ. ਉਬਰਾਏ ਦੀਨ ਦੁਖੀਆਂ ਦੀ ਮੱਦਦ ਲਈ ਹਮੇਸ਼ਾ ਅੱਗੇ ਆ ਕੇ ਉਹਨਾਂ ਦੀ ਬਾਂਹ ਫੜਦੇ ਹਨ ਤੇ ਆਪਣੀ ਆਮਦਨ ਦਾ 98 ਪ੍ਤੀਸ਼ਤ ਲੋੜਵੰਦ ਲੋਕਾਂ ਤੇ ਖਰਚ ਕਰ ਰਹੇ ਹਨ । ਉਹਨਾਂ ਪ੍ਬੰਧਕਾਂ ਨੂੰ ਕੈਂਪ ਦੀ ਸਫਲਤਾ ਲਈ ਵਧਾਈ ਵੀ ਦਿੱਤੀ । ਇਸ ਮੌਕੇ ਸਰਬੱਤ ਦਾ ਭਲਾ ਮੋਗਾ ਦੇ ਕੈਸ਼ੀਅਰ ਮਹਿੰਦਰ ਪਾਲ ਲੂੰਬਾ ਨੇ ਹਾਜਰ ਲੋਕਾਂ ਨੂੰ ਟਰੱਸਟ ਦੀਆਂ ਸਮਾਜ ਸੇਵੀ ਗਤੀਵਿਧੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟਰੱਸਟ ਵੱਲੋਂ 1 ਅਪ੍ੈਲ ਤੋਂ ਬਸਤੀ ਗੋਬਿੰਦਗੜ ਮੋਗਾ ਵਿੱਚ ਚੈਰੀਟੇਬਲ ਲੈਬ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਵਿੱਚ ਲੋੜਵੰਦ ਲੋਕਾਂ ਨੂੰ 90 ਪ੍ਤੀਸ਼ਤ ਛੋਟ ਤੇ ਟੈਸਟਾਂ ਦੀ ਸੁਵਿਧਾ ਹਾਸਿਲ ਹੋਵੇਗੀ । ਉਹਨਾਂ ਦੱਸਿਆ ਕਿ ਟਰੱਸਟ ਵੱਲੋਂ ਲੋੜਵੰਦਾ ਦੇ ਮੁਫਤ ਡਾਇਲਸਿਸ ਲਈ ਸਿਵਲ ਹਸਪਤਾਲ ਮੋਗਾ ਵਿੱਚ ਡਾਇਲਸਿਸ ਮਸ਼ੀਨ ਲਗਾਈ ਗਈ ਹੈ । ਇਸ ਮੌਕੇ ਟਰੱਸਟ ਦੇ ਪ੍ਧਾਨ ਹਰਜਿੰਦਰ ਸਿੰਘ ਚੁਗਾਵਾਂ ਅਤੇ ਸੇਵਾ ਦਲ ਦੇ ਪ੍ਧਾਨ ਹਰਜਿੰਦਰ ਸਿੰਘ ਹੈਪੀ ਨੇ ਇਸ ਕੈਂਪ ਨੂੰ ਕਾਮਯਾਬ ਬਨਾਉਣ ਲਈ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਅਤੇ ਸ਼ਖਸ਼ੀਅਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਕੈਂਪ ਹਰ ਸਾਲ ਲਗਾਇਆ ਜਾਵੇਗਾ । ਉਹਨਾਂ ਇਸ ਮੌਕੇ ਡਾ. ਹਰਜੋਤ ਕਮਲ, ਬਰਜਿੰਦਰ ਸਿੰਘ ਬਰਾੜ, ਹਰਜਿੰਦਰ ਚੁਗਾਵਾਂ, ਮਹਿੰਦਰ ਪਾਲ ਲੂੰਬਾ, ਗੁਰਦੁਆਰਾ ਟਰੱਸਟ ਅਤੇ ਸਮੂਹ ਪ੍ੈਸ ਵਾਲਿਆਂ ਦਾ ਸਨਮਾਨ ਵੀ ਕੀਤਾ । ਇਸ ਮੌਕੇ ਸਿਵਲ ਸਰਜਨ ਮੋਗਾ ਡਾ. ਅਰਵਿੰਦਰ ਸਿੰਘ ਗਿੱਲ, ਪ੍ੋ. ਬਲਵਿੰਦਰ ਸਿੰਘ ਰੋਡੇ, ਅਮਰੀਕ ਸਿੰਘ ਆਰਸਨ, ਕੁਲਵਿੰਦਰ ਸਿੰਘ ਸੋਨੂੰ, ਕਮਲਜੀਤ ਸਿੰਘ ਰਾਮਗੜੀਆ, ਗੁਰਜੰਟ ਸਿੰਘ ਰਾਮੂਵਾਲਾ, ਸੁਖਦੇਵ ਸਿੰਘ ਬਰਾੜ, ਸ਼ਮਸ਼ੇਰ ਸਿੰਘ, ਕੁਲਜੀਤ ਸਿੰਘ ਰਾਜਾ, ਪ੍ਚਾਰਕ ਅਮਨਦੀਪ ਸਿੰਘ, ਏਮਨਦੀਪ ਸਿੰਘ, ਬਲਵੀਰ ਸਿੰਘ ਬਿੱਟੂ, ਅਰਸ਼ਦੀਪ ਸਿੰਘ ਘੋਲੀਆ, ਗੁਰਮੇਲ ਸਿੰਘ, ਪ੍ੀਤਪਾਲ ਸਿੰਘ, ਪਿ੍ਤਪਾਲ ਸਿੰਘ ਨੈਸਲੇ, ਪਰਮਜੀਤ ਸਿੰਘ ਹਰਦਿਆਲ ਸਿੰਘ, ਹਰਵਿੰਦਰ ਸਿੰਘ, ਅਮਨਪ੍ੀਤ ਸਿੰਘ, ਗੁਰਪ੍ੀਤ ਸਿੰਘ, ਕੁਲਵੰਤ ਸਿੰਘ ਰਿੱਚੀ, ਜੰਗੀਰ ਸਿੰਘ, ਕੁਲਜੀਤ ਸਿੰਘ ਰਾਜਾ,ਹਰਜਿੰਦਰ ਸਿੰਘ, ਗੁਰਪ੍ੀਤ ਸਿੰਘ ਕਾਕਾ, ਸੁਖਦੀਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਮਰੀਜ ਅਤੇ ਉਹਨਾਂ ਦੇ ਵਾਰਿਸ ਹਾਜਰ ਸਨ । 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।