ਸੜਕ ਹਾਦਸੇ ਵਿਚ ਹੋਈ ਵਕੀਲ ਦੀ ਮੌਤ

ਮੋਗਾ,26 ਫਰਵਰੀ (ਜਸ਼ਨ): ਬੀਤੀ ਰਾਤ 8 ਵਜੇ ਦੇ ਕਰੀਬ ਕਸਬਾ ਕੋਟ ਈਸੇ ਖਾਂ ਦੇ ਪਿੰਡ ਮਨਾਵਾਂ ਨਜ਼ਦੀਕ ਵਾਪਰੇ ਸੜਕ ਹਾਦਸੇ ਵਿਚ ਮੋਗਾ ਕਚਿਹਰੀਆਂ ‘ਚ ਪ੍ਰੈਕਟਿਸ ਕਰ ਰਹੇ ਵਕੀਲ ਮਨਜਿੰਦਰ ਸਿੰਘ ਦੀ ਮੌਤ ਹੋ ਗਈ । ਘਟਨਾ ਉਸ ਸਮੇਂ ਵਾਪਰੀ ਜਦੋਂ ਐਡਵੋਕੇਟ ਮਨਜਿੰਦਰ ਸਿੰਘ ਪੁੱਤਰ ਜਸਕਰਨ ਸਿੰਘ ਨਿਵਾਸੀ ਵਕੀਲਾਂ ਵਾਲਾ ਸੋਮਵਾਰ ਰਾਤ ਆਪਣੀ ਕਾਰ ਵਿਚ ਮੋਗਾ ਤੋਂ ਆਪਣੇ ਪਿੰਡ ਵਕੀਲਾਂ ਵਾਲੇ ਨੂੰ ਜਾ ਰਿਹਾ ਸੀ । ਜਿਵੇਂ ਹੀ ਉਹ ਪਿੰਡ ਮਨਾਵਾਂ ਕੋਲ ਬਣੀ ਅਕਾਲ ਅਕੈਡਮੀਂ ਕੋਲ ਪਹੰੁਚਿਆ ਤਾਂ ਅਚਾਨਕ ਉਸ ਦੀ ਕਾਰ ਬੇਕਾਬੂ ਹੋ ਗਈ। ਬੇਕਾਬੂ ਕਾਰ ਪਹਿਲਾਂ ਅਕੈਡਮੀ ਦੀ ਕੰਧ ਨਾਲ ਟਕਰਾਈ ਤੇ ਬਾਅਦ ਵਿਚ ਦਰਖ਼ਤ ਨਾਲ ਟਕਰਾ ਗਈ ਜਿਸ ਕਾਰਨ ਸੁਖਜਿੰਦਰ ਸਿੰਘ ਗੰਭੀਰ ਰੂਪ ਵਿਚ ਜਖਮੀਂ ਹੋ ਗਿਆ। ਜਖ਼ਮੀਂ ਹਾਲਤ ਵਿਚ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨੂੰ ਦੇਖਦਿਆਂ ਉਸ ਨੂੰ ਲੁਧਿਆਣਾ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਥਾਣਾ ਕੋਟਈਸੇ ਖਾਂ ਦੇ ਅਧੀਨ ਪੈਂਦੀ ਪੁਲਿਸ ਚੌਂਕੀ ਬਲਖੰਡੀ ਦੇ ਹੌਲਦਾਰ ਨਿਰਮਲ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੇ ਪਿਤਾ ਜਸਕਰਨ ਸਿੰਘ ਦੇ ਬਿਆਨਾਂ ’ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਉਸ ਦੀ ਦੇਹ ਸਿਵਲ ਹਸਪਤਾਲ ਮੋਗਾ ਵਿਖੇ ਪੋਸਟ ਮਾਰਟਮ ਉਪਰੰਤ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ। ਜ਼ਿਕਰਯੋਗ ਹੈ ਕਿ ਮਿ੍ਰਤਕ ਮਨਜਿੰਦਰ ਸਿੰਘ ਦਾ ਪਿਤਾ ਅਮਿ੍ਰਤਸਰ ਵਿਖੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਪੈਂਦੇ ਗੁਰਦੁਆਰਾ ਸਾਹਿਬ ਵਿਚ ਗਰੰਥੀ ਦਾ ਕੰਮ ਕਰਦਾ ਹੈ ਅਤੇ ਮਿ੍ਰਤਕ ਦੇ ਦੋ ਭੈਣਾ ਅਤੇ ਦੋ ਭਰਾ ਹਨ । ਮਿ੍ਰਤਕ ਮਨਜਿੰਦਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਇਕ ਸਾਲ ਪੁੱਤਰ ਛੱਡ ਗਿਆ ਹੈ।


