ਸੰਸਦ ਮੈਂਬਰ ਪ੍ਰੋਫੈਸਰ ਸਾਧੂ ਸਿੰਘ ਵੱਲੋਂ ਹਲਕਾ ਧਰਮਕੋਟ ਦੇ ਵੱਖ ਵੱਖ ਪਿੰਡਾਂ ਦਾ ਦੌਰਾ,ਵੰਡੇ ਚੈੱਕ,ਚੱਲ ਰਹੇ ਕੰਮਾਂ ਦਾ ਲਿਆ ਜਾਇਜ਼ਾ

ਧਰਮਕੋਟ,26 ਫਰਵਰੀ (ਜਸ਼ਨ): ਅੱਜ ਆਮ ਆਦਮੀ ਪਾਰਟੀ ਹਲਕਾ ਫਰੀਦਕੋਟ ਤੋਂ  ਐੱਮ ਪੀ ਪ੍ਰੋਫੈਸਰ ਸਾਧੂ ਸਿੰਘ ਵੱਲੋਂ ਹਲਕਾ ਧਰਮਕੋਟ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਗਿਆ ਅਤੇ ਉਹਨਾਂ ਵੱਲੋਂ ਵਿਕਾਸ ਕਾਰਜਾਂ ਲਈ ਚੈੱਕ ਵੰਡਣ ਤੋਂ ਇਲਾਵਾ ਵੱਖ ਵੱਖ ਥਾਈਂ ਚੱਲ ਰਹੇ ਕੰਮਾਂ ਦਾ ਜਾਇਜ਼ਾ ਵੀ ਲਿਆ ਗਿਆ। 

ਪ੍ਰੋਫੈਸਰ ਸਾਧੂ ਸਿੰਘ ਦੇ ਨਾਲ ਸੰਜੀਵ ਕੋਛੜ ਹਲਕਾ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ ਨਸੀਬ ਬਾਵਾ ਵੀ ਮੌਜੂਦ ਸਨ।  ਸਭ ਤੋਂ ਪਹਿਲਾਂ ਸੰਸਦ ਮੈਂਬਰ ਵੱਲੋਂ ਤਲਵੰਡੀ ਮੱਲ੍ਹੀਆਂ ਪਿੰਡ ਦੇ ਹਾਈ ਸਕੂਲ ਵਿੱਚ ਦੋ ਲੱਖ ਨਾਲ ਬਣੀ ਚਾਰ ਦੁਆਰੀ ਦਾ ਉਦਘਾਟਨ ਕੀਤਾ ਗਿਆ । ਇਸ ਮੌਕੇ ਉਨ੍ਹਾਂ ਸਕੂਲ ਨੂੰ ਤਿੰਨ ਲੱਖ ਰੁਪਿਆ ਹੋਰ ਗ੍ਰਾਂਟ ਜਾਰੀ ਕੀਤੀ ਅਤੇ ਪਿੰਡ ਵਿੱਚ ਸੋਲਰ ਲਾਈਟਾਂ ਲਾਉਣ ਲਈ ਦੋ ਲੱਖ ਦੇਣ ਦਾ ਭਰੋਸਾ ਦਿੱਤਾ। ਇਸ ਤੋਂ ਬਾਅਦ ਕੋਕਰੀ ਬੁੱਟਰਾਂ ਵਿਖੇ ਪੰਚਾਇਤ ਵੱਲੋਂ ਚਲਾਏ ਜਾ ਰਹੇ ਪ੍ਰਾਜੈਕਟ ਦਾ ਜਾਇਜ਼ਾ ਲਿਆ ਅਤੇ ਦੋ ਲੱਖ ਰੁਪਏ ਗੰਦੇ ਪਾਣੀ ਦੀ ਨਿਕਾਸੀ ਅਤੇ ਇੱਕ ਲੱਖ ਰੁਪਏ ਨਾਲ ਪ੍ਰਾਇਮਰੀ ਸਕੂਲ ਵਿੱਚ ਹੋਏ ਕੰਮਾਂ ਦਾ ਉਦਘਾਟਨ ਕੀਤਾ । ਸਾਧੂ ਸਿੰਘ ਵੱਲੋਂ ਕੋਕਰੀ ਵਹਿਣੀਵਾਲ ਵਿੱਚ ਸਮੂਹ ਪੰਚਾਇਤ ਵਰਕਰਾਂ ਦੀ ਹਾਜਰੀ ਵਿਚ ਮੀਟਿੰਗ ਕੀਤੀ ਗਈ ਅਤੇ ਤਿੰਨ ਲੱਖ ਦੀ ਲਾਗਤ ਨਾਲ ਕਮਰੇ ਦੇ ਚੱਲ ਰਹੇ ਕੰਮ ਦਾ ਜਾਇਜਾ ਲਿਆ ਅਤੇ ਪ੍ਰਾਇਮਰੀ ਸਕੂਲ ਨੂੰ ਤਿੰਨ ਲੱਖ ਰੁਪਏ ਕਮਰੇ ਲਈ ਜਾਰੀ ਕੀਤੇ।  ਇਸ ਮੌਕੇ ਵਲੰਟੀਅਰਾਂ ਨਾਲ ਤਿੰਨ ਪੰਚਾਇਤਾਂ ਹਾਜ਼ਰ ਸਨ ਅਤੇ ਆਮ ਆਦਮੀ ਪਾਰਟੀ ਦੇ ਪਵਨ ਕਾਲੀਆ,ਪ੍ਰਭਜੋਤ ਲੋਹਗੜ੍ਹ, ਮਨਜਿੰਦਰ ਔਲਖ, ਰਾਜਾ ਮਾਨ, ਸੇਰ ਸਿੰਘ, ਸੰਤੋਖ ਸਿੰਘ, ਸੱਤਪਾਲ ਕੋਕਰੀ ,ਕੁਲਵਿੰਦਰ ਕੋਕਰੀ ਬੁੱਟਰਾਂ ,ਮਨਪ੍ਰੀਤ ,ਗੋਕਲ ਚੰਦ ,ਅਮਰਜੀਤ ,ਸੀਪਾ ਗਰੇਵਾਲ ਆਦਿ ਹਾਜ਼ਰ ਸਨ।