ਐੱਸ ਐੱਚ ਓ ਜੇ ਜੇ ਅਟਵਾਲ ਦੀ ਬੇਵਕਤੀ ਮੌਤ ’ਤੇ ਇਲੈੱਕਟਰੌਨਿਕ ਮੀਡੀਆ ਕਲੱਬ ਮੋਗਾ ਵੱਲੋਂ ਦੁੱਖ ਦਾ ਪ੍ਰਗਟਾਵਾ

ਮੋਗਾ,25 ਫਰਵਰੀ (ਜਸ਼ਨ): ਇਲੈੱਕਟਰੌਨਿਕ ਮੀਡੀਆ ਕਲੱਬ ਮੋਗਾ ਦੇ ਸਮੂਹ ਮੈਂਬਰਾਂ ਵੱਲੋਂ ਐੱਸ ਐੱਚ ਓ ਇੰਸਪੈਕਟਰ ਜਸਪੁਰ ਜੋਹਨ (ਜੇ ਜੇ ) ਅਟਵਾਲ ਦੀ ਹੋਈ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਏ। ਕਲੱਬ ਦੇ ਪ੍ਰਧਾਨ ਲਛਮਣਜੀਤ ਸਿੰਘ ਪੁਰਬਾ ਨੇ ‘ਸਾਡਾ ਮੋਗਾ ਡੌਟ ਕੌਮ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇ ਜੇ ਅਟਵਾਲ ਦੀ ਮੌਤ ਦਾ ਕਾਰਨ ਬਣੀ ਸੜਕ ’ਤੇ ਖੜੀ ਕਰੇਨ ਸੀ ਜੋ ਕਿ ਬੇਹੱਦ ਮੰਦਭਾਗੀ ਗੱਲ ਹੈ ਕਿ ਇਸ ਤਰਾਂ ਗੈਰਜ਼ਿੰਮੇਵਾਰੀ ਨਾਲ ਸੜਕਾਂ ’ਤੇ ਖੜੇ ਕੀਤੇ ਵਾਹਨਾਂ ਦੀ ਲਪੇਟ ਵਿਚ ਆਉਣ ਨਾਲ ਕੀਮਤੀ ਜਾਨਾਂ ਅਜਾਂਈ ਜਾ ਰਹੀਆਂ ਹਨ। ਕਲੱਬ ਮੈਂਬਰ ਗੌਰਵ ਮੌਂਗਾ, ਸੁਰਿੰਦਰ ਮਾਨ, ਨਿਸ਼ੀ ਮੰਨਚੰਦਾ,ਸੰਜੀਵ ਕੁਮਾਰ,ਦੀਪਕ ਕੌੜਾ, ਡਾ.ਸੰਦੀਪ ਸ਼ਰਮਾ,ਅਵਤਾਰ ਖੁਰਮੀ,ਨਵਦੀਪ ਮਹੇਸ਼ਰੀ,ਨਵੀਨ ਸਿੰਗਲਾ,ਰਾਮ ਕੁਮਾਰ ਸ਼ਰਮਾ, ਲੱਖਵੀਰ ਸਿੰਘ,ਜੁਗਿੰਦਰ ਗਿੱਲ ਅਤੇ ਹਰਵਿੰਦਰ ਬੱਬੂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਸੂਬੇ ਵਿਚ ਜਿੱਥੇ ਵੀ ਸੜਕਾਂ ਦੇ ਨਿਰਮਾਣ ਕਾਰਜ ਚੱਲ ਰਹੇ ਹਨ ਉੱਥੇ ਜ਼ਿੰਮੇਵਾਰ ਠੇਕੇਦਾਰਾਂ ਨੂੰ ਅਜਿਹੀਆਂ ਕੁਤਾਹੀਆਂ ਕਰਨ ਤੋਂ ਪ੍ਰਹੇਜ਼ ਕਰਨ ਦੀ ਹਦਾਇਤ ਦੇ ਨਾਲ ਨਾਲ ਉਹਨਾਂ ’ਤੇ ਬਣਦੀ ਕਾਰਵਾਈ ਯਕੀਨੀ ਬਣਾਈ ਜਾਣੀ ਚਾਹੀਦੀ ਹੈ।


