ਕਾਰ ਹਾਦਸੇ ‘ਚ ਐੱਸ ਐੱਚ ਓ ਦੀ ਮੌਤ

 ਫਿਰੋਜ਼ਪੁਰ/ਮੋਗਾ,25 ਫਰਵਰੀ (ਜਸ਼ਨ/ਸੰਦੀਪ ਜੋਈਆ): ਅੱਜ ਤੜਕਸਾਰ ਐੱਸ ਐੱਚ ਓ ਸਦਰ ਥਾਣਾ(ਮੋਗਾ) ਵਿਖੇ ਤਾਇਨਾਤ ਇੰਸਪੈਕਟਰ ਜਸਪੁਰ ਜੋਹਨ ਅਟਵਾਲ ਦੀ ਕਾਰ ਹਾਦਸੇ ਵਿਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਇੰਸਪੈਕਟਰ ਜਸਪੁਰ ਜੋਹਨ ਅਟਵਾਲ ਆਪਣੀ ਸਵਿਫਟ ਕਾਰ ‘ਚ ਫਿਰੋਜ਼ਪੁਰ ਤੋਂ ਮੋਗਾ ਆ ਰਹੇ ਸਨ ਜਦੋਂ ਉਹ ਸਵੇਰੇ 2 ਵਜੇ ਦੇ ਕਰੀਬ  ਫਿਰੋਜ਼ਪੁਰ ਕੈਂਟ ਨਜ਼ਦੀਕ ਪੁੱਜੇ ਤਾਂ ਕੈਂਟ ਥਾਣੇ ਦੇ ਬਿਲਕੁਲ ਸਾਹਮਣੇ ਸੜਕ ਤੇ ਖੜੀ ਕਰੇਨ ਵਿਚ ਸਿੱਧੀ ਟੱਕਰ ਹੋ ਗਈ ਤੇ ਉਹਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ । ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਏ।   ​

 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ