ਸਾਹਿਤ ਸਭਾ ਜ਼ੀਰਾ ਵੱਲੋਂ ਸਾਹਿਤ ਕਲਾ ਅਤੇ ਸੱਭਿਆਚਾਰਕ ਮੇਲੇ ਦਾ ਆਯੋਜਨ

ਜੀਰਾ ,24 ਫਰਵਰੀ (ਜਸ਼ਨ): ਅੱਜ ਸਾਹਿਤ ਸਭਾ ਜ਼ੀਰਾ ਵੱਲੋਂ ਸਾਹਿਤ ਕਲਾ ਅਤੇ ਸੱਭਿਆਚਾਰਕ ਮੇਲੇ ਦਾ ਆਯੋਜਨ ਕੀਤਾ ਗਿਆ। ਜੀਰਾ ਵਿਖੇ ਸਥਿਤ ਜੀਵਨ ਮੱਲ ਸੀਨੀਅਰ ਸੈਕੰਡਰੀ ਮਾਡਲ ਸਕੂਲ ਵਿਖੇ ਸਮਾਗਮ ਦਾ ਉਦਘਾਟਨ ਸ਼੍ਰੀ ਅਸ਼ੋਕ ਚਟਾਨੀ ਸਾਬਕਾ ਡਿਪਟੀ ਡਾਇਰੈਕਟਰ ਪਲਾਨਿੰਗ ਬੋਰਡ ਪੰਜਾਬ ਨੇ ਕੀਤਾ । ਇਸ ਮੌਕੇ ਅੰਗਰੇਜ ਸਿੰਘ ਦਾਰਾਪੁਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਾਹਿਤਕਾਰ ਜਰਨੈਲ ਸਿੰਘ ਭੁੱਲਰ ਨੇ ਸ਼ਮਾ ਰੌਸ਼ਨ ਕਰਕੇ ਸਮਾਗਮ ਦਾ ਆਗਾਜ਼ ਕੀਤਾ। ਸਮਾਗਮ ਦੇ ਪ੍ਰਧਾਨਗੀ ਮੰਡਲ ਵਿਚ ਸ਼੍ਰੀ ਅੰਗਰੇਜ ਸਿੰਘ ਦਾਰਾਪੁਰ,ਸਾਹਿਤਕਾਰ ਪੰਡਿਤ ਰਾਓ ਧਨੇਸ਼ਵਰ,ਅਮਰ ਸੂਫੀ ,ਅਸ਼ੋਕ ਚਟਾਨੀ,ਜਰਨੈਲ ਸਿੰਘ ਭੁੱਲਰ,ਸਭਾ ਦੇ ਪ੍ਰਧਾਨ ਗੁਰਚਰਨ ਸਿੰਘ ਨੂਰਪੁਰ ਅਤੇ ਪ੍ਰਤਾਪ ਹੀਰਾ ਸ਼ਾਮਲ ਸਨ। ਇਸ ਮੌਕੇ ਪ੍ਰਤਾਪ ਹੀਰਾ ਦੀ ਕਲਾਤਮਕ ਤਸਵੀਰਾਂ ਦੀ ਕਿਤਾਬ ਲੋਕ ਅਰਪਣ ਕੀਤੀ ਗਈ। ਸਮਾਗਮ ਵਿਚ ਪੰਜਾਬੀ ਭਾਸ਼ਾ ਦੇ ਪਾਸਾਰ ਲਈ ਲਗਨ ਅਤੇ ਮਿਹਨਤ ਨਾਲ ਕੰਮ ਕਰ ਰਹੇ ਪ੍ਰੋ: ਪੰਡਿਤ ਰਾਓ ਧਨੇਸ਼ਵਰ ਨੂੰ ਸਵਰਗੀ ‘‘ਗੁੱਜਰ ਸਿੰਘ ਗਿੱਲ’’ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਭਾ ਵੱਲੋਂ ਗੁਰਚਰਨ ਨੂਰਪੁਰ ,ਪ੍ਰਤਾਪ ਹੀਰਾ ਅਤੇ ਹੋਰਨਾਂ ਨੇ ਪ੍ਰੋ: ਧਨੇਸ਼ਵਰ ਨੂੰ ਪੈਂਤੀ ਉਕਰੀ ਲੱਕੜ ਦੀ ਫੱਟੀ ,ਕਲਮਾਂ ਅਤੇ ਰਵਾਇਤੀ ਪੜਨ ਸਮੱਗਰੀ ਨਾਲ ਨਿਵਾਜਿਆ। ਇਸ ਮੌਕੇ ਅਮਰ ਸੂਫ਼ੀ ਨੂੰ ਪੰਜਾਬੀ ਗਜ਼ਲ ਲਈ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਮਾਗਮ ਦੌਰਾਨ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਮੌਕੇ ਰਵਾਇਤੀ ਵਸਤੂਆਂ ,ਰਵਾਇਤੀ ਹਥਿਆਰਾਂ ਅਤੇ ਲੱਕੜ ਦੀਆਂ ਕਲਾ ਿਤਾਂ ਦੀ ਪ੍ਰਦਰਸ਼ਨੀ ਪ੍ਰਤੀ ਲੇਖਕਾਂ ਅਤੇ ਆਮ ਲੋਕਾਂ ਨੇ ਭਾਰੀ ਦਿਲਚਸਪੀ ਦਿਖਾਈ । ਇਸ ਮੌਕੇ ਗੀਤਕਾਰ ਬਿੱਟੂ ਲਹਿਰੀ ਨੇ ਪੰਛੀਆਂ ਲਈ ਲੱਕੜ ਦੇ ਆਲਣਿਆਂ ਦੀ ਪ੍ਰਦਰਸ਼ਨੀ ਲਗਾਈ ਅਤੇ ਲੋਕਾਂ ਨੂੰ ਪੰਛੀਆਂ ਦੀਆਂ ਜਾਤੀਆਂ ਨੂੰ ਆਲੋਪ ਹੋਣ ਤੋਂ ਬਚਾਉਣ ਦੀ ਅਪੀਲ ਕਰਦਿਆਂ ਮੁੱਫਤ ਆਲਣੇ ਵੰਡੇ। ਕਵੀ ਦਰਬਾਰ ਦੌਰਾਨ ਅਮਰਜੀਤ ਸਨੇਰਵੀ ,ਸੁਖਰਾਜ ਜੀਰਾ,ਦਵਿੰਦਰ ਸੈਫ਼ੀ ਅਤੇ ਹੋਰਨਾਂ ਨੇ ਆਪਣੇ ਕਲਾਮ ਪੜੇ।


