ਸਟਾਈਲ ਇਨ ਸਮਾਇਲ ਸਲੂਨ ਦਾ ਕੀਤਾ ਸੰਨੀ ਸ਼ਰਮਾ ਨੇ ਕੀਤਾ ਉਦਘਾਟਨ

ਜੰਡਿਆਲਾ ਗੁਰੂ 24ਫਰਵਰੀ  ( ਰਾਮ ਸਰਨਜੀਤ ਸਿੰਘ ):ਅੱਜ ਜੰਡਿਆਲਾ ਗੁਰੂ ਦੇ ਨਵੀਂ ਆਬਾਦੀ ਇਲਾਕੇ ਵਿੱਚ ਨਗਰ ਕੌਂਸਲ ਦੇ ਸਾਬਕਾ ਉੱਪ ਪ੍ਰਧਾਨ ਸੰਨੀ ਸ਼ਰਮਾ ਨੇ ਵਾਰਡ ਨੰਬਰ 10 ਦੀ ਕੌਂਸਲਰ ਲਵਜੀਤ ਕੌਰ ਦੇ ਸਟਾਈਲ ਇਨ ਸਮਾਇਲ ਸਲੂਨ ਦਾ ਉਦਘਾਟਨ ਕੀਤਾ।ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਨੀ ਸ਼ਰਮਾ ਨੇ ਕਿਹਾ ਕਿ ਇਸ ਸੈਲੂਨ  ਵਿੱਚ ਲੇਡੀਜ਼ ਅਤੇ ਜੈਂਟਸ ਦੇ ਟਰੇਨਰ ਵੀ ਰੱਖੇ ਜਾਣਗੇ । ਜੋ ਟ੍ਰੇਨਿੰਗ ਲੈਣ ਦੇ ਬਾਅਦ ਆਪਣਾ ਰੁਜ਼ਗਾਰ ਚਲਾਉਣ ਵਿੱਚ ਸਮਰੱਥ ਹੋਣਗੇ ।ਜਿਸ ਨਾਲ ਬੇਰੁਜ਼ਗਾਰ  ਨੌਜਵਾਨ  ਲੜਕੇ ਅਤੇ ਲੜਕੀਆਂ ਨੂੰ ਰੁਜ਼ਗਾਰ ਮਿਲਣ ਦੇ ਮੌਕੇ ਮਿਲਣਗੇ ।ਇਸ ਮੌਕੇ ਮਨਦੀਪ ਢੋਟ ,ਸਵਿੰਦਰ ਸਿੰਘ ਚੰਦੀ ,ਜਸਪਾਲ ਸਿੰਘ ਬੱਬੂ ਕੌਂਸਲਰ , ਤੇਜਿੰਦਰ ਸਿੰਘ ਚੰਦੀ ਰਾਮ ਸਿੰਘ ਟਰਾਂਸਪੋਰਟ ਵਾਲੇ, ਅਮਨ ਢੋਟ, ਅਮਰ ਸਿੰਘ ,ਸੁੱਖ ਢੋਟ ,ਅਵਤਾਰ ਸਿੰਘ ਕਾਲਾ ,ਵਿਵੇਕ ਸ਼ਰਮਾ ,ਸਲਵਿੰਦਰ ਸਿੰਘ ,ਮਨਜਿੰਦਰ ਸਿੰਘ ਚੰਦੀ ,ਅਮਨਦੀਪ ਸਿੰਘ ਚੰਦੀ ,ਮਨਪ੍ਰੀਤ ਸਿੰਘ ਚੰਦੀ ,ਜਗਤਾਰ ਸਿੰਘ ਢੋਟ ,ਗਗਨਦੀਪ ਸਿੰਘ ,ਹਰਮਨਪ੍ਰੀਤ ਸਿੰਘ ,ਸਾਹਿਲ ਥਿੰਦ ਅਤੇ ਹੋਰ ਵੀ ਹਾਜ਼ਿਰ ਸਨ।।