ਜੈਤੋ ਸਿਵਲ ਹਸਪਤਾਲ ਦੀਆਂ ਅਹਿਮ ਸਮੱਸਿਆਵਾਂ ਸਬੰਧੀ ਆਮ ਆਦਮੀ ਪਾਰਟੀ ਨੇ ਚੁੱਕਿਆ ਬੀੜਾ:ਅਮੋਲਕ ਸਿੰਘ

ਜੈਤੋ,24 ਫਰਵਰੀ(ਮਨਜੀਤ ਸਿੰਘ ਢੱਲਾ) -ਅੱਜ ਸਥਾਨਕ ਜੈਤੋ ਵਿਖੇ ਵਿਧਾਨ ਸਭਾ ਹਲਕਾ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਇੰਚਾਰਜ ਅਮੋਲਕ ਸਿੰਘ ਤੇ ਉਨ੍ਹਾਂ ਨਾਲ ਪਾਰਟੀ ਦੇ ਜਿਲ੍ਹਾ ਪ੍ਰਧਾਨ ਧਰਮਜੀਤ ਸਿੰਘ (ਰਾਮੇਆਣਾ) ਨੇ ਜੈਤੋ ਵਿਖੇ ਇੱਕ ਪਾਰਟੀ ਵਰਕਰਾਂ ਨਾਲ ਅਹਿਮ ਮਸਲਿਆਂ ਸਬੰਧੀ ਮੀਟਿੰਗ ਕੀਤੀ । ਅਮੋਲਕ ਸਿੰਘ ਨੇ ਮੀਟਿੰਗ ਦੌਰਾਨ ਇਲਾਕੇ ਦੇ ਸਰਵਪੱਖੀ ਵਿਕਾਸ ਨਾ ਹੋਣ ਤੇ ਸਿਹਤ ਸੇਵਾਵਾਂ ਸਬੰਧੀ ਦੁਹਾਈ ਪਾਈ । ਉਨ੍ਹਾਂ ਕਿਹਾ ਕਿ ਜੈਤੋ ਸਿਵਲ ਹਸਪਤਾਲ ਨੂੰ 30 ਬੈੱਡ ਤਾਂ ਨਸੀਬ ਹੋਏ ਪਰ ਸਮੇਂ ਦੀਆਂ ਸਰਕਾਰਾਂ ਦੀ ਨਾਲਾਇਕੀ ਕਾਰਨ ਇਸ ਹਸਪਤਾਲ ਨੂੰ ਡਾਕਟਰ ਨਸੀਬ ਨਹੀਂ ਹੋਏ। ਇਸ ਹਸਪਤਾਲ ਵਿੱਚ ਡਾਕਟਰ ਤੇ ਲੋੜੀਂਦੇ ਪ੍ਰਬੰਧ ਨਾ ਹੋਣ ਕਾਰਨ ਇਲਾਕੇ ਦੇ ਮਰੀਜ਼ਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਅਤੇ ਸਟਾਫ ਦੀ ਬਹੁਤ ਵੱਡੀ ਘਾਟ ਰੜਕ ਰਹੀ ਹੈ । ਉਨ੍ਹਾਂ ਕਿਹਾ ਕਿ ਹਸਪਤਾਲ ਨੂੰ ਅੱਪਗਰੇਡ ਕਰਕੇ ਸਟਾਫ ਨੂੰ ਪੂਰਾ ਕਰਨ ਲਈ ਤੇ ਐਮਰਜੈਂਸੀ ਸੇਵਾਵਾਂ ਲੋਕਾਂ ਨੂੰ ਦੇਣ ਲਈ ਤੇ ਡਾਕਟਰਾਂ ਨੂੰ ਲਿਆਉਣ ਲਈ ਸਰਕਾਰ ਨੇ ਕੋਈ ਵੀ ਸੰਜੀਦਗੀ ਨਹੀਂ ਦਿਖਾਈ ।ਇਸ ਮੌਕੇੇ  ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਜਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਧਰਮਜੀਤ ਸਿੰਘ (ਰਾਮੇਆਣਾ) ਨੇ ਪੱਤਰਕਾਰਾਂ ਨੂੰ ਕਿਹਾ ਕਿ ਸਰਕਾਰੀ ਹਸਪਤਾਲ ਜੈਤੋ ਨੂੰ ਡਾਕਟਰਾਂ ਦੀ ਵੱਡੀ ਗਿਣਤੀ ਵਿੱਚ ਘਾਟ ਹੋਣ ਕਾਰਨ ਐਮਰਜੈਂਸੀ ਮਰੀਜ਼ਾਂ ਨੂੰ ਪਰੇਸ਼ਾਨ ਹੋਣਾ ਪੈ ਰਿਹਾ ਹੈ ਕਿਉਂਕਿ ਸਰਕਾਰਾਂ ਨੇ ਜੈਤੋ ਇਲਾਕਾ ਨਿਵਾਸੀਆਂ ਨੂੰ ਸਿਹਤ ਸਹੂਲਤਾਂ ਦੇਣ ਤੋਂ ਕਾਂਗਰਸ/ ਆਕਲੀ ਦਲ ਪਾਰਟੀ  ਨੇ ਵਾਂਝਾ ਰੱਖਿਆ ਹੈ । ਉਨ੍ਹਾਂ ਕਿਹਾ ਕਿ ਸਿਹਤ ਸਹੂਲਤਾਂ ਦੇਣ ਤੋਂ ਅਸਮਰੱਥ ਸੂਬੇ ਦੀ ਸਤਾਧਾਰੀ ਕਾਂਗਰਸ ਪਾਰਟੀ ਖਿਲਾਫ਼ ਸਰਕਾਰੀ ਹਸਪਤਾਲ ਜੈਤੋ ਵਿਖੇ ਡਾਕਟਰਾਂ ਨੂੰ ਲਿਆਉਣ ਦੀ ਖਾਤਿਰ ਆਮ ਆਦਮੀ ਪਾਰਟੀ ਦੇ ਵਰਕਰ ਤੇ ਸ਼ਹਿਰ ਵਾਸੀ ਇਸ ਪਰੇਸ਼ਾਨੀ ਤੋਂ ਨੂੰ ਦੇਖਦੇ ਹੋਏ ਸੰਘਰਸ਼ ਕਰਨਗੇ । ਇਸ ਮੌਕੇ ਆਪ ਦੇ ਵਰਕਰ ਮੁਨੀਸ਼ ਡੋਡ, ਅਸ਼ੋਕ ਕੁਮਾਰ ਗਰਗ, ਸਕੱਤਰ ਜਸਮੇਲ ਸਿੰਘ ਬਰਾੜ, ਗੁਰਭੇਜ ਸਿੰਘ ਬਰਾੜ (ਰੋਮਾਣਾ) ਡਾਕਟਰ ਲਸ਼ਮਣ ਸ਼ਰਮਾ,ਮਹਿੰਦਰ ਸਿੰਘ ਆਦਿ ਹਾਜ਼ਰ ਸਨ ।