ਬਾਬਾ ਖੰਗਰ ਪੀਰ ਦੀ ਮਜਾਰ ਤੇ ਲੱਗੇ ਸਾਲਾਨਾ ਮੇਲੇ ਦੌਰਾਨ ਨਸੀਬ ਸੰਧੂ ਵੱਲੋਂ 51 ਹਜਾਰ ਰੁਪਏ ਦੀ ਰਾਸ਼ੀ ਮੇਲਾ ਕਮੇਟੀ ਨੂੰ ਦੇਣ ਦਾ ਐਲਾਨ

ਫਿਰੋਜ਼ਪੁਰ, ਫਾਜਿਲਕਾ 24 ਫਰਵਰੀ ( ਸੰਦੀਪ ਕੰਬੋਜ ਜਈਆ) : ਪੰਜਾਬ ਗੂਰੁਆਂ ਪੀਰਾਂ ਦੀ ਇਲਾਹੀ ਧਰਤੀ ਹੈ, ਜਿੱਥੇ ਸਾਰਾ ਸਾਲ ਪੀਰਾਂ ਫਕੀਰਾਂ ਨੂੰ ਯਾਦ ਕਰਦਿਆ ਕਿਤੇ ਨਾ ਕਿਤੇ ਮੇਲੇ ਲੱਗਦੇ ਹੀ ਰਹਿੰਦੇ ਹਨ ਜੋ ਪੰਜਾਬ ਪੰਜਾਬੀਅਤ ਦੀ ਰੂਹ ਦੀ ਖੁਰਾਕ ਬਣ ਚੁੱਕੇ ਹਨ।ਇਹ ਮੇਲੇ ਜਿੱਥੇ ਸਾਨੂੰ ਸਾਡੇ ਸਭਿਆਚਾਰ ਨਾਲ ਜੋੜਦੇ ਹਨ ਉਥੇ ਹੀ ਇਹ ਸਾਨੂੰ ਆਪਸੀ ਮਿਲਵਰਤਨ ਅਤੇ ਭਾਈਚਾਰਕ ਸਾਂਝ ਮਜਬੂਤ ਕਰਨ ਲਈ ਵੀ ਪ੍ਰੇਰਦੇ ਹਨ।ਮੇਲੇ ਬੀਜ ਰੂਪ ਵਿਚ ਪੰਜਾਬੀ ਚਰਿੱਤਰ ਵਿਚ ਹੀ ਸਮਾਇਆ ਹੋਇਆ ਹੈ।ਪੰਜਾਬੀਆਂ ਲਈ ਹਰ ਪਲ ਪੂਰਬ ਅਤੇ ਹਰ ਦਿਨ ਮੇਲਾ ਹੁੰਦਾ ਹੈ।ਦੂਸਰੇ ਰਾਜਾਂ ਵਾਲੇ ਤਾਂ ਕਹਿੰਦੇ ਹਨ ਕਿ ਪੰਜਾਬੀ ਤਾ ਦੁਨੀਆ ਵਿਚ ਆਏ ਹੀ ਮੇਲੇ ਮਨਾਉਣ ਹਨ, ਪੰਜਾਬੀਆਂ ਦੇ ਦਿਲਾਂ ਵਿਚ ਗੂਰੁਆਂ ਪੀਰਾਂ ਫਕੀਰਾਂ ਲਈ ਅਥਾਹ ਸ਼ਰਧਾ ਭਰੀ ਹੋਈ ਹੈ।ਕਹਿੰਦੇ ਹਨ ਕਿ ਪੀਰਾਂ ਫਕੀਰਾਂ ਵਿਚ ਇਕ ਕਣੀ ਹੁੰਦੀ ਹੈ ਜਿਸਦਾ ਕੁਝ ਅੰਸ਼ ਉਹਨਾਂ ਵਿਚ ਪੂਰੀ ਇਛਾ ਰੱਖਣ ਵਾਲੇ ਮੁਰੀਦਾਂ ( ਸੇਵਕਾਂ) ਵਿਚ ਰਚ ਜਾਂਦਾ ਹੈ ਅਤੇ ਸਹਿਜ ਭਾਵ ਵਿਚ ਹੀ ਉਹਨਾ ਦੇ ਸੰਕਟ ਦੂਰ ਹੋ ਜਾਂਦੇ ਹਨ ਅਤੇ ਉਹਨਾਂ ਦੀਆ ਮਨੋਂਕਾਮਨਾਵਾਂ ਪੂਰੀਆ ਹੁੰਦੀਆ ਹਨ।ਅਜਿਹਾ ਹੀ ਇਕ ਪੀਰ (ਬਾਬਾ ਖੰਗਰ )ਪੀਰ ਜਿਸ ਦੀ ਮਜਾਰ ਪਿੰਡ ਜੀਵਾਂ ਅਰਾਈ ਵਿਖੇ ਫਿਰੋਜ਼ਪੁਰ-ਫਾਜਿਲਕਾ ਮੁੱਖ ਮਾਰਗ ਉਪਰ ਸਥਿਤ ਹੈ ਤੇ ਮੇਲਾ ਕਮੇਟੀ ਅਤੇ ਸਮੂਹ ਨਗਰ ਵਾਸੀਆ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਅੱਜ ਵੀ ਬੜੀ ਸ਼ਰਧਾ ਭਾਵਨਾ ਅਤੇ ਪੂਰੇ ਉਤਸ਼ਾਹ ਨਾਲ ਮੇਲਾ ਲਗਾਇਆ ਗਿਆ ਇਸ ਮੇਲੇ ਵਿਚ ਮੰਡੀ ਅਤੇ ਆਸ ਪਾਸ ਦੇ ਪਿੰਡਾਂ ਦੀਆਂ ਸੰਗਤਾ ਨੇ ਵੱਡੀ ਗਿਣਤੀ‘ਚ ਪਹੁੰਚ ਕੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ।ਮੇਲੇ ਦੀ ਰੌਣਕ ਨੂੰ ਹੋਰ ਜਿਆਦਾ ਰੰਗ ਦੇਣ ਲਈ ਪੰਜਾਬ ਦੇ ਮਸ਼ਹੂਰ ਲੋਕ ਗਾਇਕ ਲਾਭ ਰਾਜਸਥਾਨੀ ਅਤੇ ਬੀਬਾ ਕਮਲ ਸ਼ੇਰਗਿੱਲ ਨੇ ਆਪਣੇ ਪ੍ਰਸਿੱਧ ਗੀਤਾਂ ਰਾਹੀਂ ਲੋਕਾਂ ਦਾ ਭਰਪੂਰ ਮਨੋਰੰਜਨ ਕਰਦੇ ਹੋਏ ਘੰਟਿਆਂਬੱਧੀ ਕੀਲ ਕੇ ਰੱਖਿਆ।ਮੇਲੇ ਵਿਚ ਖੇਡ ਮੰਤਰੀ ਰਾਣਾ ਸੋਢੀ ਦੇ ਨਿੱਜੀ ਸਕੱਤਰ ਨਸੀਬ ਸੰਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਉਨਾਂ ਨੇ ਮੇੇੇਲਾ ਕਮੇਟੀ ਨੂੰ 51 ਹਜਾਰ ਰੁਪਏ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ।ਇਸ ਮੌਕੇ ਸਰਪੰਚ ਕੁਲਦੀਪ ਬੱਟੀ, ਸੋਹਣ ਲਾਲ ਬੱਟੀ, ਕਮੇਟੀ ਪ੍ਰਧਾਨ ਰਾਮ ਲੁਭਾਇਆ, ਸੀਨੀਅਰ ਕਾਂਗਰਸੀ ਆਗੂ ਡਾ ਸਰਵਨ ਜਈਆ, ਹਰਜੀਤ ਥਿੰਦ ਲੰਡਨ, ਸੋਨੂੰ ਥਿੰਦ, ਅਸ਼ੋਕ ਚੁੱਘ, ਮੁਠਲੇਸ਼ ਗੁੁਪਤਾ, ਭਜਨ ਬੱਟੀ, ਰਿੰਕੂ ਬੱਟੀ ਸਰਪੰਚ, ਸਤਨਾਮ ਜੋਸਨ,ਕਾਂਗਰਸੀ ਆਗੂ ਕਰਨੈਲ ਸਿੰਘ ਬਾਜੀਗਰ ਅਤੇ ਹੋਰਨਾਂ ਨੇੇ ਭਰਪੂਰ ਯੋਗਦਾਨ ਪਾਇਆ।


