ਸਾਬਕਾ ਐਕਸੀਅਨ ਬੰਤ ਸਿੰਘ ਸੇਖੋਂ ਨੈਸ਼ਨਲ ਰਾਜੀਵ ਗਾਂਧੀ ਬਿ੍ਰਗੇਡ(ਕਾਂਗਰਸ) ਦੇ ਬਣੇ ਜ਼ਿਲਾ ਪ੍ਰਧਾਨ

ਮੋਗਾ,19 ਫਰਵਰੀ (ਜਸ਼ਨ): ਨੈਸ਼ਨਲ ਰਾਜੀਵ ਗਾਂਧੀ ਬਿ੍ਰਗੇਡ(ਕਾਂਗਰਸ) ਦੇ ਚੀਫ਼ ਪੈਟਰਨ ਸ਼੍ਰੀਮਤੀ ਸੋਨੀਆਂ ਗਾਂਧੀ ਅਤੇ ਕੌਮੀਂ ਪ੍ਰਧਾਨ ਘਨਸ਼ਿਆਮ ਫੁਲਵਾੜੀ ਦੀ ਅਗਵਾਈ ਵਿਚ ਸਵਰਗੀ ਰਾਜੀਵ ਗਾਂਧੀ ਵੱਲੋਂ ਸਿਰਜੇ ਸੁਪਨਿਆਂ ਤਹਿਤ ਦੇਸ਼ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਤੇਜ਼ ਕਰਨ ਲਈ ਫਰੀਦਕੋਟ ਪਾਰਲੀਮਾਨੀ ਹਲਕੇ ਤੋਂ 2019 ਦੀਆਂ ਲੋਕ ਸਭਾ ਚੋਣਾਂ ਲਈ ਸੰਭਾਵੀ ਉਮੀਦਵਾਰ ਸਾਬਕਾ ਐਕਸੀਅਨ ਬੰਤ ਸਿੰਘ ਸੇਖੋਂ ਨੂੰ ਬਰਿਗੇਡ ਦਾ ਜ਼ਿਲਾ ਪ੍ਰਧਾਨ ਨਾਮਜ਼ਦ ਕੀਤਾ ਗਿਆ ਹੈ । ਨੈਸ਼ਨਲ ਰਾਜੀਵ ਗਾਂਧੀ ਬਿ੍ਰਗੇਡ (ਕਾਂਗਰਸ) ਦੇ ਪੰਜਾਬ ਚੇਅਰਮੈਨ ਅਮਰਿੰਦਰ ਸਿੰਘ,ਸੀਨੀਅਰ ਵਾਈਸ ਚੇਅਰਮੈਨ ਸੁਖਮੰਦਰ ਸਿੰਘ ਸਰਾਂ ਅਤੇ ਸੂਬਾ ਜਨਰਲ ਸਕੱਤਰ ਬਲਵੀਰ ਸਿੰਘ ਨੇ ਸਾਬਕਾ ਐਕਸੀਅਨ ਬੰਤ ਸਿੰਘ ਸੇਖੋਂ ਨੂੰ ਨੈਸ਼ਨਲ ਰਾਜੀਵ ਗਾਂਧੀ ਬਿ੍ਰਗੇਡ(ਕਾਂਗਰਸ) ਦਾ ਮੋਗਾ ਤੋਂ ਜ਼ਿਲਾ ਪ੍ਰਧਾਨਗੀ ਲਈ ਨਾਮਜ਼ਦਗੀ ਪੱਤਰ ਸੌਂਪਣ ਮੌਕੇ ਆਖਿਆ ਕਿ ਸੇਖੋਂ ਸਾਹਿਬ ਨੇ ਤਮਾਮ ਉਮਰ ਪੇਂਡੂ ਹਲਕਿਆਂ ਵਿਚ ਦਲਿਤ ਵਰਗ ਦੀਆਂ ਮੁਸ਼ਕਿਲਾਂ ਨੂੰ ਨੇੜਿਓਂ ਹੋ ਕੇ ਤੱਕਿਆ ਹੈ ਅਤੇ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਇਹਨਾਂ ਪਰਿਵਾਰਾਂ ਵਿਸ਼ੇਸ਼ ਕਰ ਮਹਿਲਾਵਾਂ ,ਬੱਚਿਆਂ ਅਤੇ ਅੰਗਹੀਣਾਂ ਤੱਕ ਪਹੰੁਚਾਉਣ ਵਿਚ ਵਿਸ਼ੇਸ਼ ਯੋਗਦਾਨ ਪਾਇਆ ਹੈ ,ਇਸ ਕਰਕੇ ਬਤੌਰ ਜ਼ਿਲਾ ਪ੍ਰਧਾਨ ਉਹ ਮੋਗਾ ਜ਼ਿਲੇ ਵਿਚ ਅਜਿਹੇ ਪਰਿਵਾਰਾਂ ਨੂੰ ਜਾਗਰੂਕ ਕਰਨ ਅਤੇ ਸਰਕਾਰੀ ਸਹੂਲਤਾਂ ਦਾ ਲਾਹਾ ਲੈਣ ਲਈ ਤੱਤਪਰ ਰਹਿਣਗੇ। ਨੈਸ਼ਨਲ ਰਾਜੀਵ ਗਾਂਧੀ ਬਿ੍ਰਗੇਡ(ਕਾਂਗਰਸ) ਦੇ ਨਵੇਂ ਬਣੇ ਜ਼ਿਲਾ ਪ੍ਰਧਾਨ ਬੰਤ ਸਿੰਘ ਸੇਖੋਂ ਨੇ ਮੈਡਮ ਸੋਨੀਆਂ ਗਾਂਧੀ,ਰਾਹੁਲ ਗਾਂਧੀ ਅਤੇ ਪਿ੍ਰਯੰਕਾ ਗਾਂਧੀ ਅਤੇ ਸਮੁੱਚੀ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕਰਦਿਆਂ ਆਖਿਆ ਕਿ ਉਹ ਕਾਂਗਰਸ ਦੇ ਵਫ਼ਾਦਾਰ ਸਿਪਾਹੀ ਵਜੋਂ ਸੌਂਪੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।


