ਜਗਸੀਰ ਜੀਦਾ ਦੇ ਇਨਕਲਾਬੀ ਗੀਤਾਂ ਅਤੇ ਬੋਲੀਆਂ ਨੇ ਦਰਸ਼ਕਾਂ ਨੂੰ ਕੀਲਿਆ,ਰੂਰਲ ਐਨ.ਜੀ.ਓ. ਅਤੇ ਤਰਕਸ਼ੀਲ ਸੁਸਾਇਟੀ ਨੇ ਪਿੰਡ ਡਾਲਾ ਵਿਖੇ ਲਵਾਇਆ ਲੋਕ ਪੱਖੀ ਗੀਤਾਂ ਦਾ ਅਖਾੜਾ

ਮੋਗਾ 19 ਫਰਵਰੀ (ਜਸ਼ਨ) : ਰੂਰਲ ਐਨ.ਜੀ.ਓ. ਕਲੱਬਜ਼ ਐਸੋਸੀਏਸ਼ਨ ਮੋਗਾ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਮੋਗਾ ਵੱਲੋਂ ਸਾਂਝੇ ਤੌਰ ਤੇ ਲੋਕਾਂ ਨੂੰ ਪਖੰਡੀ ਸਾਧਾਂ, ਰਾਜਨੀਤਕ ਆਗੂਆਂ ਅਤੇ ਚਲਾਕ ਲੋਕਾਂ ਵੱਲੋਂ ਪਰੋਸੇ ਜਾਂਦੇ ਝੂਠ ਨੂੰ ਸਮਝਣ ਦੇ ਯੋਗ ਬਨਾਉਣ ਲਈ ਅਤੇ ਚੋਣਾਂ ਦੌਰਾਨ ਲੋਕਾਂ ਨੂੰ ਰਾਜਨੀਤਕ ਠੱਗੀ ਤੋਂ ਬਚਾਉਣ ਲਈ ਪਿੰਡਾਂ ਵਿੱਚ ਲੋਕ ਪੱਖੀ ਬੋਲੀਆਂ ਅਤੇ ਗੀਤਾਂ ਰਾਹੀਂ ਜਾਗਰੂਕ ਕਰਨ ਦੀ ਮੁਹਿੰਮ ਵਿੱਢੀ ਗਈ ਹੈ, ਜਿਸਦਾ ਪਹਿਲਾ ਪ੍ੋਗਰਾਮ ਡੇਰਾ ਤਿ੍ਵੇਣੀ ਪਿੰਡ ਡਾਲਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਲੋਕ ਪੱਖੀ ਅਤੇ ਇਨਕਲਾਬੀ ਗਾਇਕ ਜਗਸੀਰ ਜੀਦਾ ਨੇ ਆਪਣੀਆਂ ਲੋਕ ਪੱਖੀ ਬੋਲੀਆਂ ਅਤੇ ਇਨਕਲਾਬੀ ਗੀਤਾਂ ਨਾਲ ਲੋਕਾਂ ਨੂੰ ਕੀਲ ਲਿਆ ਅਤੇ ਸਮਾਜ ਅੰਦਰ ਫੈਲੇ ਝੂਠ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ । ਜੀਦਾ ਨੇ ਰਾਜਨੀਤਕ ਗੰਧਲੇਪਣ, ਪਖੰਡੀ ਸਾਧਾਂ ਦੇ ਝੂਠਾਂ, ਕਿਸਾਨੀ ਅਤੇ ਨੌਜਵਾਨੀ ਨੂੰ ਦਰਪੇਸ਼ ਸਮੱਸਿਆਵਾਂ, ਸਮਾਜਿਕ ਬੁਰਾਈਆਂ ਅਤੇ ਸਮਾਜ ਅੰਦਰ ਪ੍ਚਲਿਤ ਕੂੜ ਪ੍ਥਾਵਾਂ ਤੇ ਤਿੱਖਾ ਵਿਅੰਗ ਕਰਦਿਆਂ ਗੱਲਾਂ ਗੱਲਾਂ ਵਿੱਚ ਡੂੰਘੀਆਂ ਗੱਲਾਂ ਕੀਤੀਆਂ । ਉਹਨਾਂ ਨੇ ਲੋਕ ਪੱਖੀ ਬੋਲੀਆਂ ਤੋਂ ਇਲਾਵਾ ਗੀਤ ਜਿੰਦਗੀ ਨਰਕ ਬਣਾ ਦਿੱਤੀ ਸੁਰਗਾਂ ਦੇ ਲਾਰਿਆਂ ਨੇ, ਜੱਟ ਦੀ ਜੂਨ ਬੁਰੀ ਤੇ ਅਸੀਂ ਗੁਲਾਮ ਹਾਂ ਜੱਟਾਂ ਦੇ, ਹੱਕ ਮੰਗੀਏ ਬਰਾਬਰ ਦੇ ਕਾਹਤੋਂ ਬੂਟ ਪਾਲਸ਼ਾਂ ਕਰੀਏ, ਬਾਬੇ ਬੋਤਲ ਬਹਾਨੇ ਨਾਲ ਪੀਗੇ ਤੇ ਚੀਚੀ ਨਾਲ ਸਿੱਟਾ ਕੱਢਕੇ ਅਤੇ ਟੱਪਿਆਂ ਨਾਲ ਲੋਕਾਂ ਨੂੰ ਝੰਜੋੜਿਆ । ਇਸ ਮੌਕੇ ਆਪਣੇ ਸੰਬੋਧਨ ਦੌਰਾਨ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਕਿਹਾ ਕਿ ਸਾਡੇ ਆਲੇ ਦੁਆਲੇ ਚਲਾਕ ਅਤੇ ਮੱਕਾਰ ਲੋਕਾਂ ਨੇ ਝੂਠ ਦਾ ਅਜਿਹਾ ਤਾਣਾ ਬਾਣਾ ਬੁਣਿਆ ਹੈ ਕਿ ਆਮ ਲੋਕਾਂ ਨੂੰ ਸੱਚ ਅਤੇ ਝੂਠ ਵਿੱਚ ਅੰਤਰ ਕਰਨਾ ਮੁਸ਼ਕਿਲ ਹੋ ਰਿਹਾ ਹੈ ਤੇ ਜਿਆਦਾਤਰ ਲੋਕ ਇਹਨਾਂ ਦੇ ਝੂਠ ਨੂੰ ਹੀ ਸੱਚ ਸਮਝ ਕੇ ਠੱਗੇ ਜਾ ਰਹੇ ਹਨ, ਇਸ ਲਈ ਲੋਕਾਂ ਨੂੰ ਸੱਚ ਦੇ ਦਰਸ਼ਨ ਕਰਵਾਉਣ ਲਈ ਪਿੰਡਾਂ ਵਿੱਚ ਅਜਿਹੇ ਸਮਾਗਮ ਹੋਣੇ ਅਤਿ ਜਰੂਰੀ ਹਨ ਤਾਂ ਜੋ ਲੋਕ ਚੋਣਾਂ ਦੇ ਨੇੜੇ ਆ ਕੇ ਗੰੁਮਰਾਹ ਨਾ ਹੋਣ । ਉਹਨਾਂ ਲੋਕ ਪੱਖੀ ਗਾਇਕ ਜਗਸੀਰ ਜੀਦਾ ਦਾ ਸੱਚ ਦਾ ਛਿੱਟਾ ਦੇਣ ਲਈ ਬਹੁਤ ਧੰਨਵਾਦ ਕੀਤਾ । ਇਸ ਮੌਕੇ ਸਮਾਜ ਸੇਵਾ ਸੁਸਾਇਟੀ ਮੋਗਾ ਦੇ ਪ੍ਧਾਨ ਗੁਰਸੇਵਕ ਸੰਨਿਆਸੀ ਨੇ ਵੀ ਆਪਣੇ ਸੰਬੋਧਨ ਦੌਰਾਨ ਜਗਸੀਰ ਜੀਦਾ ਦੀ ਗੱਲ ਕਹਿਣ ਦੀ ਦਲੇਰੀ ਅਤੇ ਨਿਵੇਕਲੀ ਸ਼ੈਲੀ ਦੀ ਤਾਰੀਫ ਕਰਦਿਆਂ ਲੋਕਾਂ ਨੂੰ ਸੱਚ ਪਹਿਚਾਨਣ ਦਾ ਹੋਕਾ ਦਿੱਤਾ । ਪ੍ੋਗਰਾਮ ਦੇ ਪ੍ਬੰਧਕ ਅਤੇ ਰੂਰਲ ਐਨ.ਜੀ.ਓ. ਦੇ ਸੀਨੀਅਰ ਮੈਂਬਰ ਜਸਵੀਰ ਡਾਲਾ ਨੇ ਪ੍ੋਗਰਾਮ ਨੂੰ ਸਫਲ ਬਨਾਉਣ ਲਈ ਗਾਇਕ ਜਗਸੀਰ ਜੀਦਾ, ਦਾਨੀ ਸੱਜਣਾਂ, ਰੂਰਲ ਐਨ.ਜੀ.ਓ. ਮੋਗਾ ਅਤੇ ਤਰਕਸ਼ੀਲ ਸੁਸਾਇਟੀ ਮੋਗਾ ਦੇ ਅਹੁਦੇਦਾਰਾਂ ਦਾ ਧੰਨਵਾਦ ਕੀਤਾ । ਇਸ ਮੌਕੇ ਜਗਸੀਰ ਜੀਦਾ ਨੂੰ ਦੋਨਾਂ ਸੰਸਥਾਵਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ । ਇਸ ਮੌਕੇ ਹਰਜਿੰਦਰ ਸਿੰਘ ਚੁਗਾਵਾਂ, ਤੀਰਥ ਸਿੰਘ ਮੱਦੋਕੇ, ਬਲਜਿੰਦਰ ਸਿੰਘ ਬੱਲੀ ਨੰਬਰਦਾਰ, ਬਲਜੀਤ ਸਿੰਘ, ਸਿਕੰਦਰ ਸਿੰਘ ਸਾਬਕਾ ਸਰਪੰਚ, ਮਾਸਟਰ ਚਰਨਜੀਤ ਸਿੰਘ ਡਾਲਾ, ਚਮਕੌਰ ਸਿੰਘ, ਕਾਮਰੇਡ ਰਣਜੀਤ ਸਿੰਘ, ਹਰਪ੍ੀਤ ਬਾਵਾ, ਦਰਬਾਰਾ ਸਿੰਘ, ਮਾ. ਇਕਬਾਲ ਸਿੰਘ ਅਤੇ ਹਰਚੰਦ ਭਿੰਡਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਦੇ ਬਜੁਰਗ, ਨੌਜਵਾਨ, ਬੱਚੇ, ਔਰਤਾਂ ਅਤੇ ਲੜਕੀਆਂ ਹਾਜਰ ਸਨ ।


