ਮਾਉਟ ਲਿਟਰਾ ਜੀ ਸਕੂਲ ‘ਚ ਰੋਬੋਟਿਕਸ ਵਰਕਸ਼ਾਪ ਦਾ ਆਯੋਜਨ

ਮੋਗਾ, 19 ਫਰਵਰੀ ( ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਵਿਖੇ ਸਥਿਤ ਸ਼ਹਿਰ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮਾਉਟ ਲਿਟਰਾ ਜ਼ੀ ਸਕੂਲ ਵਿਚ ਰੋਬੋਟਿਕਸ ਕਾਰਜ਼ਸ਼ਾਲਾ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਸਕੂਲ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਲਈ ਰੋਬੋਟਿਕਸ ਵਰਕਸ਼ਾਪ ਹਰ ਖੇਤਰ ਵਿਚ ਲਾਭਦਾਇਕ ਹੋਵੇਗੀ। ਉਹਨਾਂ ਕਿਹਾ ਕਿ ਅੱਜ ਦੀ ਦੁਨੀਆਂ ਟੈਕਨਾਲੌਜੀ ਦੇ ਬਦਲਾਅ ਦੇ ਚੱਲਦਿਆਂ ਹਰ ਦਿਨ ਇਕ ਨਵੀਂ ਖੋਜ ਨਾਲ ਸਾਡੇ ਜੀਵਨ ਪੱਧਰ ਨੂੰ ਉੱਚਾ ਚੁੱਕ ਰਹੀ ਹੈ। ਜੋ ਅਸੀਂ ਅੱਜ ਵਰਤੋਂ ਵਿੱਚ ਲਿਆ ਰਹੇ ਹਾਂ ਉਹ ਕੱਲ ਪੁਰਾਣਾ ਹੋ ਰਿਹਾ ਹੈ। ਉਹਨਾਂ ਕਿਹਾ ਕਿ ਰੋਬੋਟਿਕਸ ਇੰਜੀਨੀਅਰਿੰਗ ਅਤੇ ਵਿਗਿਆਨ ਦੀ ਇਕ ਖੋਜ ਹੈ, ਜਿਸ ਵਿਚ ਮੈਕੇਨਿਕਲ ਇੰਜੀਨੀਅਰਿੰਗ, ਇਲੈਕਟ੍ਰਾਨਿਕ ਇੰਜੀਨੀਅਰਿੰਗ, ਸੂਚਨਾ ਇੰਜੀਨੀਅਰਿੰਗ, ਕੰਪਿੳੂਟਰ ਵਿਗਿਆਨ ਆਦਿ ਸ਼ਾਮਲ ਹਨ ਅਤੇ ਇਹ ਸਾਰੇ ਰੋਬੋਟਿਕਸ ਡਿਜ਼ਾਈਨ ਨਾਲ ਸਬੰਧਤ ਹਨ। ਇਹ ਭਵਿੱਖ ਦਾ ਗਿਆਨ ਹਨ। ਇਸ ਲਈ ਮਾਉਟ ਲਿਟਰਾ ਜ਼ੀ ਸਕੂਲ ਨੇ ਰੋਬੋਟਿਕਸ ਕਾਰਜ਼ਸ਼ਾਲਾ ਤੇ ਵਰਕਸ਼ਾਪ ਦਾ ਆਯੋਜਨ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕਰਨ ਲਈ ਕੀਤਾ ਹੈ। ਇਸ ਮੌਕੇ ਸਾਇੰਟਿਸਟਾਂ ਵੱਲੋਂ ਵਿਗਿਆਨ ਦੀ ਵਿਸਤਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਗਈ । ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।