ਮਾਉਟ ਲਿਟਰਾ ਜੀ ਸਕੂਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਈ ਗੁਰੂ ਰਵੀਦਾਸ ਜਯੰਤੀ ,ਗੁਰੂ ਰਵੀਦਾਸ ਇੱਕ ਮਹਾਨ ਕਵੀ ਅਤੇ ਸੁਧਾਰਵਾਦੀ ਸਨ- ਡਾਇਰੈਕਟਰ ਅਨੁਜ ਗੁਪਤਾ

ਮੋਗਾ, 18 ਫਰਵਰੀ (ਜਸ਼ਨ): ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਮਾਉਟ ਲਿਟਰਾ ਜੀ ਸਕੂਲ ਜੋ ਕਿ ਪਿੰਡ ਪੁਰਾਣੇਵਾਲਾ ਵਿਖੇ ਸਥਿਤ ਹੈ, ‘ਚ ਅੱਜ ਗੁਰੂ ਗਵੀਦਾਸ ਜੀ ਦੀ ਜਯੰਤੀ ਧੂਮਧਾਮ ਅਤੇ ਸ਼ਰਧਾਭਾਵਨਾ ਨਾਲ ਮਨਾਈ ਗਈ। ਇਸ ਮੌਕੇ ਸਵੇਰ ਦੀ ਪ੍ਰਾਥਨਾ ਦੌਰਾਨ ਵਿਸ਼ੇਸ਼ ਸਭਾ ਅਤੇ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸਦੀ ਸ਼ੁਰੂਆਤ ਵਿਦਿਆਰਥੀਆਂ ਵੱਲੋਂ ਗੁਰੂ ਰਵੀਦਾਸ ਜੀ ਦੇ ਧਾਰਮਿਕ ਸਬਦ ਗਾਇਨ ਨਾਲ ਕੀਤੀ ਗਈ। ਇਸ ਉਪਰੰਤ ਜਿੱਥੇ ਵਿਦਿਆਰਥੀਆਂ ਨੇ ਕਵਿਤਾ ਰਾਹੀਂ ਗੁਰੂ ਰਵੀਦਾਸ ਦੇ ਜੀਵਨ ਤੇ ਚਾਨਣਾ ਪਾਇਆ ਉੱਥੇ ਸੰਬੋਧਨ ਕਰਦਿਆਂ ਸਕੂਲ ਡਾਇਰੈਕਟਰ ਅਨੁਜ ਗੁਪਤਾ ਅਤੇ ਪਿ੍ਰੰਸੀਪਲ ਮੈਡਮ ਡਾ. ਨਿਰਮਲ ਧਾਰੀ ਨੇ ਦੱਸਿਆ ਕਿ ਗੁਰੂ ਰਵੀਦਾਸ ਜੀ ਦਾ ਜਨਮ 1450 ‘ਚ ਬਨਾਰਸ ਦੇ ਇੱਕ ਪਿੰਡ ਵਿਖੇ ਹੋਇਆ ਸੀ ਅਤੇ ਉਹ ਮਹਾਨ ਸੰਤ ਵਜੋਂ ਸਮਾਜ ‘ਚੋਂ ਗੁਜਰੇ। ਉਨਾਂ ਦੱਸਿਆ ਕਿ ਸੰਤ ਰਵੀਦਾਸ ਭਗਤੀ ਅੰਦੋਲਨ ਦੇ ਲਈ ਪ੍ਰਸਿੱਧ ਸਨ। ਉਹ ਜਿੱਥੇ ਇੱਕ ਮਹਾਨ ਕਵੀ ਅਤੇ ਇੱਕ ਯਾਤਰੀ ਸਨ ਉੱਥੇ ਉਹ ਇੱਕ ਸੁਧਾਰਵਾਦੀ ਅਤੇ ਇੱਕ ਵਿਚਾਰਕ ਦੇ ਰੂਪ ‘ਚ ਵੀ ਜਾਣੇ ਜਾਂਦੇ ਸਨ। ਉਨਾਂ ਕਿਹਾ ਕਿ ਗੁਰੂ ਰਵੀਦਾਸ ਜੀ ਦੀ ਜਯੰਤੀ ਉਤਰ ਭਾਰਤ ਖਾਸਕਰ ਪੰਜਾਬ ‘ਚ ਧੂਮਧਾਮ ਨਾਲ ਮਨਾਈ ਜਾਂਦੀ ਹੈ ਅਤੇ ਇਸ ਜਯੰਤੀ ਨੂੰ ਗੁਰਦੁਆਰਾ ਸਾਹਿਬ ‘ਚ ਵਿਸ਼ਾਲ ਸਮਾਗਮਾਂ ਦਾ ਸੰਗਤਾਂ ਵੱਲੋਂ ਆਯੋਜਨ ਕੀਤਾ ਜਾਂਦਾ ਹੈ। ਉਨਾਂ ਕਿਹਾ ਕਿ ਪਰਮਾਤਮਾ ਨੇ ਧਰਮ ਦੀ ਰੱਖਿਆ ਲਈ ਗੁਰੂ ਰਵੀਦਾਸ ਜੀ ਨੂੰ ਧਰਤੀ ਤੇ ਭੇਜਿਆ ਸੀ ਕਿਉਕਿ ਉਸ ਸਮੇਂ ਜਾਤ ਪਾਤ ਦਾ ਭੇਦਭਾਵ ਬਹੁਤ ਵੱਧ ਗਿਆ ਸੀ ਪਰੰਤੂ ਗੁਰੂ ਰਵੀਦਾਸ ਜੀ ਨੇ ਆਪਣੀ ਸਮਝਦਾਰੀ ਨਾਲ ਸਾਰਿਆਂ ਨੂੰ ਇਨਾਂ ਦੇ ਫਰਕ ਤੋਂ ਜਾਣੂੰ ਕਰਵਾਕੇ ਆਪਸੀ ਭੇਦਭਾਵ ਨੂੰ ਖਤਮ ਕਰਨ ‘ਚ ਅਹਿਮ ਭੂਮਿਕਾ ਨਿਭਾਈ। ਉਨਾਂ ਸਮਾਜ ਨੂੰ ਦੱਸਿਆ ਕਿ ਧਰਤੀ ਤੇ ਸਾਰਿਆਂ ਦਾ ਅਧਿਕਾਰ ਇੱਕ ਸਮਾਨ ਹੈ। ਇਸ ਮੌਕੇ ਸਮੂੰਹ ਸਟਾਫ ਮੈਂਬਰ ਵੀ ਹਾਜ਼ਰ ਸਨ।


