ਬਾਬਾ ਫਰੀਦ ਕਾਲਜ ਵਿਖੇ ਲੈਂਪ ਲਾਈਟਿੰਗ ਸੈਰੇਮਨੀ ਦਾ ਆਯੋਜਨ

ਕੋਟਕਪੂਰਾ, 16 ਫਰਵਰੀ  (INTERNATIONAL PUNJABI NEWS BUREAU) :  ਸਥਾਨਕ ਬਾਬਾ ਫਰੀਦ ਕਾਲਜ ਆਫ਼ ਨਰਸਿੰਗ ’ਚ ਬੀਐਸਸੀ, ਪੋਸਟ ਬੇਸਿਕ ਅਤੇ ਜੀਐਨਐਮ ਦੇ ਪਹਿਲੇ ਸਾਲ ਦੇ ਚੱਲ ਰਹੇ ਕੋਰਸ ਦੀ ਲੈਂਪ ਲਾਈਟਿੰਗ ਸੈਰੇਮਨੀ ਦਾ ਆਯੋਜਨ ਕੀਤਾ ਗਿਆ। ਜਿਸ ਦੇ ਮੁੱਖ ਮਹਿਮਾਨ ਵਜੋਂ ਪੁੱਜੇ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਡਾ. ਮਨਜੀਤ ਸਿੰਘ ਢਿੱਲੋਂ ਅਤੇ ਵਿਸ਼ੇਸ਼ ਮਹਿਮਾਨ ਡਿਪਟੀ ਡਾਇਰੈਕਟਰ ਡਾ. ਪ੍ਰੀਤਮ ਸਿੰਘ ਛੌਕਰ ਸਮੇਤ ਸਟਾਫ ਵਲੋਂ ਫਲੋਰੈਂਸ ਨਾਈਟਐਂਗੇਲ ਦੀ ਤਸਵੀਰ ਮੂਹਰੇ ਸ਼ਮਾ ਰੋਸ਼ਨ ਕਰਕੇ ਸੈਰੇਮਨੀ ਦਾ ਆਗਾਜ਼ ਕੀਤਾ ਗਿਆ। ਡਾ. ਢਿੱਲੋਂ ਅਤੇ ਡਾ. ਛੌਕਰ ਨੇ ਨਰਸਿੰਗ ਪ੍ਰੋਫੈਸ਼ਨ ਬਾਰੇ ਦੱਸਦਿਆਂ ਉਕਤ ਕਿੱਤੇ ਰਾਂਹੀ ਸਮਾਜ ਤੇ ਆਮ ਲੋਕਾਂ ਦੀ ਸੇਵਾ ਕਰਨ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਢਿੱਲੋਂ ਨੇ ਦੱਸਿਆ ਕਿ ਜਿੱਥੇ ਅਸੀਂ ਇਕ ਚੰਗੀ ਐਜ਼ੂਕੇਸ਼ਨ ਦੇ ਕੇ ਵਧੀਆ ਨਰਸਿੰਗ ਪੈਦਾ ਕਰਦੇ ਹਾਂ, ਉੱਥੇ ਅਸੀਂ ਬਾਬਾ ਫਰੀਦ ਮੈਡੀਕਲ ਐਂਡ ਰਿਸਰਚ ਸੁਸਾਇਟੀ ਦੇ ਅੰਡਰ ਪਲੇਅ-ਵੇ ਸਕੂਲ ਸ਼ੁਰੂ ਕਰ ਰਹੇ ਹਾਂ। ਜਿਸ ’ਚ ਨਰਸਰੀ, ਕੇ.ਜੀ ਅਤੇ ਪਹਿਲੀ ਤੋਂ ਪੰਜਵੀ ਜਮਾਤ ਤੱਕ ਦੀਆਂ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਅਤੇ ਇਸ ਤੋਂ ਇਲਾਵਾ 11ਵੀਂ ਤੇ 12ਵੀਂ (ਮੈਡੀਕਲ) ਦੀਆਂ ਕਲਾਸਾਂ ਚੱਲ ਰਹੀਆਂ ਹਨ। ਇਸ ਮੌਕੇ ਕਾਲਜ ਦੇ ਪਿ੍ਰੰਸੀਪਲ ਕੁਸ਼ਨਪ੍ਰੀਤ ਕੌਰ ਤੇ ਮਰਿੰਦਰਪਾਲ ਕੌਰ ਵਲੋਂ ਵਿਦਿਆਰਥਣਾ ਨੂੰ ਕੈਂਡਲ ਲਾਈਟ ਦਿੱਤੀ ਗਈ। ਇਸ ਮੌਕੇ ਸਮੱੁਚੇ ਸਟਾਫ਼ ਅਤੇ ਵਿਦਿਆਰਥਣਾ ਵਲੋਂ ਪੁਲਵਾਮਾ ਵਿਖੇ ਹੋਏ ਅੱਤਵਾਦੀ ਹਮਲੇ ’ਚ ਸ਼ਹੀਦ ਹੋਏ ਜਵਾਨਾ ਲਈ 2 ਮਿੰਟ ਦਾ ਮੋਨ ਵਰਤ ਰੱਖਿਆ ਗਿਆ। ਅਤੇ ਕਾਲਜ ਦੀ ਮੈਨੇਜਮੈਂਟ ਨੇ ਦੱਸਿਆ ਕਿ ਉਹ ਕਾਲਜ ਵਲੋਂ ਸ਼ਹੀਦਾਂ ਦੇ ਪਰਿਵਾਰਾਂ ਵਾਸਤੇ ਆਪਣੇ ਵਲੋਂ ਵੱਧ ਤੋਂ ਵੱਧ ਸਹਾਇਤਾ ਕਰਨਗੇ। ਇਸ ਮੌਕੇ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ। ਇਸ ਸਮੇਂ ਸੈਰੇਮਨੀ ਦੇ ਪ੍ਰਬੰਧਕ ਮਨਪ੍ਰੀਤ ਕੌਰ, ਮੈਡਮ ਕਿਰਨ, ਗੁਰਲੀਨ ਕੌਰ ਸਮੇਤ ਕਾਲਜ ਦਾ ਸਮੁੱਚਾ ਸਟਾਫ਼ ਵੀ ਹਾਜਰ ਸੀ।