ਆਰ.ਆਈ.ਈ.ਸੀ. ਨੇ ਬਿਨਾਂ ਆਈਲੈਟਸ ਅਮਨਦੀਪ ਕੌਰ ਦਾ ਲਗਵਾਇਆ ਯੂ.ਕੇ. ਦਾ ਸਟੱਡੀ ਵੀਜਾ

ਮੋਗਾ, 8 ਫਰਵਰੀ (ਜਸ਼ਨ) - ਵਿਦਿਆਰਥੀਆਂ ਦੇ ਵਿਦੇਸ਼ ਜਾਣ ਦੇ ਸਪਨਿਆਂ ਨੂੰ ਸਾਕਾਰ ਕਰਨ ਲਈ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਬੇਹਤਰੀਨ ਸੇਵਾਵਾਂ ਨਿਭਾ ਰਹੀ ਮੋਗਾ ਜ਼ਿਲੇ ਦੀ ਨਾਮਵਰ ਸੰਸਥਾ ਆਰ.ਆਈ.ਈ.ਸੀ. ਵੱਲੋਂ ਆਏ ਦਿਨ ਨੌਜਵਾਨਾਂ ਨੂੰ ਵਿਦੇਸ਼ ਭੇਜ ਕੇ ਉਨਾਂ ਦਾ ਭਵਿੱਖ ਉੱਜਵਲ ਬਣਾਇਆ ਜਾ ਰਿਹਾ ਹੈ। ਇਸੇ ਤਹਿਤ ਸੰਸਥਾ ਵੱਲੋਂ ਅਮਨਦੀਪ ਕੌਰ ਦਾ ਯੂ.ਕੇ. ਵਿਚ ਪੜਾਈ ਕਰਨ ਦੇ ਸੁਪਨੇ ਨੂੰ ਪੂਰਾ ਕਰਦਿਆਂ ਸਟੂਡੈਂਟ ਵੀਜਾ ਲਗਵਾ ਕੇ ਜਿੱਥੇ ਅਮਨਦੀਪ ਕੌਰ ਦੇ ਵਿਦੇਸ਼ ਜਾਣ ਦੇ ਸੁਪਨੇ ਨੂੰ ਪੂਰਾ ਕੀਤਾ ਉੱਥੇ ਇੱਕ ਵਾਰ ਫਿਰ ਆਪਣੀ ਬੇਹਤਰੀਨ ਕਾਰਗੁਜ਼ਾਰੀ ਤੇ ਮੋਹਰ ਲਗਾਈ। ਅਮਨਦੀਪ ਕੌਰ ਨੂੰ ਵੀਜ਼ਾ ਕਾਪੀ ਸੌਂਪਦਿਆਂ ਸੰਸਥਾ ਦੇ ਸੀ.ਈ.ਓ. ਰੋਹਿਤ ਬਾਂਸਲ ਅਤੇ ਡਾਇਰੈਕਟਰ ਮੈਡਮ ਕੀਰਤੀ ਬਾਂਸਲ ਨੇ ਕਿਹਾ ਕਿ ਅਮਨਦੀਪ ਕੌਰ ਦਾ ਬਿਨਾਂ ਆਈਲੈਟਸ ਤੋਂ ਹੀ ਯੂ.ਕੇ. ਦਾ ਸਿਰਫ ਤਿੰਨ ਦਿਨਾਂ ‘ਚ ਸਟੱਡੀ ਵੀਜਾ ਲਗਵਾ ਕੇ ਦਿੱਤਾ ਗਿਆ ਹੈ। ਅਮਨਦੀਪ ਕੌਰ ਅਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਨੇ ਸੰਸਥਾ ਦੇ ਪ੍ਰਬੰਧਕ ਅਤੇ ਸਮੂਹ ਸਟਾਫ ਦਾ ਧੰਨਵਾਦ ਕੀਤਾ। ਡਾਇਰੈਕਟਰ ਮੈਡਮ ਕੀਰਤੀ ਬਾਂਸਲ ਨੇ ਕਿਹਾ ਕਿ ਸੰਸਥਾ ਵੱਲੋਂ ਹਰ ਵਿਦਿਆਰਥੀ ਦੀ ਫਾਈਲ ਬਹੁਤ ਵਧੀਆ ਢੰਗ ਨਾਲ ਲਗਾਈ ਜਾਂਦੀ ਹੈ। ਉਨਾਂ ਕਿਹਾ ਕਿ ਹੁਣ ਕਨੇਡਾ, ਆਸਟ੍ਰੇਲੀਆ ਦੇ ਨਾਲ-ਨਾਲ ਯੂ.ਕੇ. ‘ਚ ਵੀ ਪੜਾਈ ਕਰਨ ਲਈ ਜਾਣ ਵਾਲੇ ਵਿਦਿਆਰਥੀਆਂ ‘ਚ ਸੰਸਥਾ ਪਾਸੋਂ ਵੀਜਾ ਲਗਵਾਉਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਅਤੇ ਸੰਸਥਾ ਵਿਦਿਆਰਥੀਆਂ ਦੇ ਸੁਨਿਹਰੀ ਭਵਿੱਖ ਲਈ ਵਚਨਵੱਧ ਹੈ।