ਵਿਧਾਇਕ ਡਾ: ਹਰਜੋਤ ਕਮਲ ਅਤੇ ਦਰਸ਼ਨ ਬਰਾੜ ਨੂੰ ਲੋਕ ਸਭਾ ਚੋਣਾਂ ਲਈ ਪਬਲੀਸਿਟੀ ਕਮੇਟੀ ਵਿਚ ਸ਼ਾਮਲ ਕਰਨ ‘ਤੇ ਮੋਗਾ ਜ਼ਿਲੇ ਦੇ ਕਾਂਗਰਸੀ ਖੇਮਿਆਂ ‘ਚ ਖੁਸ਼ੀ ਦੀ ਲਹਿਰ: ਵਿਨੋਦ ਬਾਂਸਲ

ਮੋਗਾ,7 ਫਰਵਰੀ (ਜਸ਼ਨ): ਮੋਗਾ ਤੋਂ ਵਿਧਾਇਕ ਡਾ: ਹਰਜੋਤ ਕਮਲ ਸਿੰਘ ਅਤੇ ਹਲਕਾ ਬਾਘਾਪੁਰਾਣਾ ਤੋਂ ਵਿਧਾਇਕ ਸਾਬਕਾ ਮੰਤਰੀ ਦਰਸ਼ਨ ਸਿੰਘ ਬਰਾੜ ਨੂੰ ਲੋਕ ਸਭਾ ਚੋਣਾਂ ਲਈ ਪਬਲੀਸਿਟੀ ਕਮੇਟੀ ਵਿਚ ਸ਼ਾਮਲ ਕਰਨ ’ਤੇ ਖੁਸ਼ੀ ਤਾ ਪ੍ਰਗਟਾਵਾ ਕਰਦਿਆਂ ਮੋਗਾ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਆਲ ਇੰਡੀਆਂ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਹੁਲ ਗਾਂਧੀ ,ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ,ਪੰਜਾਬ ਪ੍ਰਦੇਸ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਸ਼੍ਰੀਮਤੀ ਆਸ਼ਾ ਕੁਮਾਰੀ ਦਾ ਧੰਨਵਾਦ ਕਰਨ ਉਪਰੰਤ ਆਖਿਆ ਕਿ ਮੋਗਾ ਜ਼ਿਲੇ ਨਾਲ ਸਬੰਧਤ ਇਹਨਾਂ ਦੋਨਾਂ ਵਿਧਾਇਕਾਂ ਨੂੰ ਵੱਡੀ ਜ਼ਿੰਮੇਵਾਰੀ ਦੇਣ ਨਾਲ ਜਿੱਥੇ ਮੋਗਾ ਜ਼ਿਲੇ ਦੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਦਾ ਸਿਰ ਉੱਚਾ ਹੋਇਆ ਹੈ ਉੱਥੇ ਇਸ ਗੱਲ ਦੀ ਤਸੱਲੀ ਵੀ ਹੈ ਕਿ ਇਹ ਦੋਨੇਂ ਆਗੂ ਸਾਫ਼ ਸੁਥਰੀ ਛਬੀ ਦੇ ਮਾਲਕ ਹੋਣ ਅਤੇ ਚੰਗੇ ਬੁਲਾਰੇ ਹੋਣ ਕਰਕੇ ਹਵਾਵਾਂ ਦਾ ਰੁੱਖ ਪਲਟ ਦੇਣ ਦੇ ਸਮਰੱਥ ਹਨ ਅਤੇ ਲੋਕ ਸਭਾ ਚੋਣਾਂ ਦੌਰਾਨ ਇਹਨਾਂ ਵੱਲੋਂ ਨਿਭਾਈ ਉਸਾਰੂ ਭੂਮਿਕਾ ਸਦਕਾ ਸੂਬੇ ਵਿਚ ਕਾਂਗਰਸ 13 ਦੀਆਂ 13 ਸੀਟਾਂ ਜਿੱਤਣ ਦੇ ਸਮਰੱਥ ਹੋ ਸਕੇਗੀ ਅਤੇ ਸਾਰੇ ਦੇਸ਼ ਵਿਚ ਰਾਹੁਲ ਗਾਂਧੀ ਦੇ ਪ੍ਰਭਾਵ ਸਦਕਾ ਚੱਲ ਰਹੀ ਕਾਂਗਰਸ ਪੱਖੀ ਲਹਿਰ ਕਾਰਨ ਕੇਂਦਰ ਵਿਚ ਰਾਹੁਲ ਗਾਂਧੀ ਦੀ ਅਗਵਾਈ ਵਾਲੀ ਸਰਕਾਰ ਹੋਂਦ ਵਿਚ ਆ ਸਕੇਗੀ। ਇਸ ਮੌਕੇ ਵਿਨੋਦ ਬਾਂਸਲ ਨਾਲ ਸੀਨੀਅਰ ਕਾਂਗਰਸੀ ਆਗੂ ਗੁਰਪ੍ਰੀਤਮ ਸਿੰਘ ਚੀਮਾ,ਗੁੱਗੂ ਦਾਤਾ,ਰਾਮਪਾਲ ਧਵਨ,ਪ੍ਰਵੀਨ ਮੱਕੜ,ਜਸਕਰਨ ਸਿੰਘ ,ਦੀਪਕ ਭੱਲਾ,ਗੁਲਸ਼ਨ ਗਾਬਾ ਦੌਲਤਪੁਰਾ,ਕਰਨੈਲ ਸਿੰਘ ਦੌਧਰੀਆ,ਹਿੰਮਤ ਸਿੰਘ ਹਾਜ਼ਰ ਸਨ।


