ਹਲਕੇ ਅੰਦਰ ਚੰਗਾ ਰਸੂਖ ਰੱਖਦੀ ਕੰਬੋਜ਼ ਬਰਾਦਰੀ ਨਾਲ ਸਬੰਧਤ ਹਨ ਗੁਰਭੇਜ ਸਿੰਘ ਟਿੱਬੀ

ਫ਼ਿਰੋਜ਼ਪੁਰ, ਫਾਜਿਲਕਾ 6 ਫਰਵਰੀ (ਸੰਦੀਪ ਕੰਬੋਜ ਜਈਆ) : ਲੋਕ ਸਭਾ ਚੋਣਾ ਜਿਵੇਂ ਜਿਵੇਂਂ ਨੇੜੇ ਆ ਰਹੀਆਂ ਹਨ, ਟਿਕਟ ਪ੍ਰਾਪਤੀ ਦੇ ਚਾਹਵਾਨ ਆਗੂਆਂ ਵੱਲੋਂ ਆਪਣੀ ਪਾਰਟੀ ਤੋਂ ਟਿਕਟ ਦੀਆਂ ਦਾਅਵੇਦਾਰੀਆਂ ਜਤਾਉਣ ਦਾ ਰੁਝਾਨ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਇਸੇ ਦੌਰਾਨ ਸਰਹੱਦੀ ਜ਼ਿਲ੍ਹਾ ਫ਼ਿਰੋਜ਼ਪੁਰ ਅੰਦਰ ਵੋਟ ਬੈਂਕ ਤੇ ਚੰਗਾ ਰਸੂਖ ਰੱਖਦੀ ਕੰਬੋਜ਼ ਬਰਾਦਰੀ ਨਾਲ ਸੰਬੰਧਤ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਮੌਜੂਦਾ ਸਕੱਤਰ ਗੁਰਭੇਜ ਸਿੰਘ ਟਿੱਬੀ ਨੇ ਲੋਕ ਸਭਾ ਹਲਕਾ ਫ਼ਿਰੋਜ਼ਪੁਰ ਤੋਂ ਕਾਂਗਰਸ ਪਾਰਟੀ ਦੀ ਟਿਕਟ ਲਈ ਦਾਅਵੇਦਾਰੀ ਪੇੇੇੇਸ਼ ਕੀਤੀ ਹੈ (ਇਥੇ ਦੱਸਣਯੋਗ ਹੈ ਕਿ ਖੇਡ ਮੰਤਰੀ ਪੰਜਾਬ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਲਗਾਤਾਰ ਚਾਰ ਵਾਰ ਵਿਧਾਇਕ ਬਣਾਉਣ ਵਿਚ ਵੀ ਕੰਬੋਜ ਬਿਰਾਦਰੀ ਦਾ ਵਿਸ਼ੇਸ਼ ਰੋਲ ਰਿਹਾ ਹੈ।ਗੁਰਭੇਜ ਟਿੱਬੀ ਨੇ ਚੰਡੀਗੜ੍ਹ ਵਿਖੇ ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਓ.ਐਸ.ਡੀ ਕੈਪਟਨ ਸੰਦੀਪ ਸਿੰਘ ਨੂੰ ਮਿਲ ਕੇ ਇਸ ਹਲਕੇ ਤੋਂ ਆਪਣੀ ਦਾਅਵੇਦਾਰੀ ਜਤਾਈ। ਸਰਹੱਦੀ ਖੇਤਰ ਦੇ ਪਿੰਡ ਟਿੱਬੀ ਕਲਾਂ ਦੇ ਇੱਕ ਸਧਾਰਨ ਪਰਿਵਾਰ ਵਿੱਚ ਜਨਮੇ ਗੁਰਭੇਜ ਸਿੰਘ ਟਿੱਬੀ ਨੇ ਕਾਲਜ ਪ੍ਰਧਾਨਗੀ ਤੋਂ ਲੈ ਕੇ ਕਾਂਗਰਸ ਦੇ ਬਲਾਕ ਪੱਧਰ ਤੋਂ ਆਪਣਾ ਸਿਆਸੀ ਜੀਵਨ ਸ਼ੁਰੂ ਕੀਤਾ ਅਤੇ ਹੁਣ ਕੌਮੀ ਪੱਧਰ 'ਤੇ ਪਾਰਟੀ ਦੀ ਸੇਵਾ ਕਰ ਰਹੇ ਹਨ।ਅੱਜ ਏਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਗੁਰਭੇਜ ਸਿੰਘ ਟਿੱਬੀ ਨੇ ਕਿਹਾ ਕਿ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਅੰਦਰ ਕੰਬੋਜ਼ ਬਰਾਦਰੀ ਦੀ ਵੋਟ ਗਿਣਤੀ ਅਧਿਕਤਰ ਹੋਣ ਕਰਕੇ ਉਹ ਫ਼ਿਰੋਜ਼ਪੁਰ ਲੋਕ ਸਭਾ ਸੀਟ ਜਿੱਤਣ ਦੀ ਸਮਰੱਥਾ ਰੱਖਦੇ ਹਨ।ਟਿੱਬੀ ਨੇ ਕਿਹਾ ਕਿ ਉਹ ਕਾਂਗਰਸ ਪਾਰਟੀ ਦੇ ਪੱਕੇ ਸਿਪਾਹੀ ਹਨ ਅਤੇ ਪਿਛਲੇ 20 ਸਾਲਾਂ ਤੋਂ ਪਾਰਟੀ ਲਈ ਦਿਨ ਰਾਤ ਇੱਕ ਕਰ ਰਹੇ ਹਨ। ਉਨ੍ਹਾਂਂ ਕਿਹਾ ਕਿ ਪੂਰੇ ਦੇਸ਼ ਵਿੱਚ ਕੰਬੋਜ਼ ਬਰਾਦਰੀ 24 ਸੀਟਾਂ 'ਤੇ ਸਿੱਧੇ ਰੂਪ ਵਿੱਚ ਪ੍ਰਭਾਵ ਰੱਖਦੀ ਹੈ ਅਤੇ ਇਹਨਾਂ ਸੀਟਾਂ ਉੱਪਰ ਹਮੇਸ਼ਾਂ ਬਰਾਦਰੀ ਹਮਾਇਤੀ ਉਮੀਦਵਾਰ ਹੀ ਜਿੱਤਦਾ ਆਇਆ ਹੈ। ਗੁਰਭੇਜ ਟਿੱਬੀ ਨੇ ਕਿਹਾ ਕਿ ਉਹਨਾਂ ਦੀ ਬਰਾਦਰੀ ਨੂੰ ਘੱਟੋ ਘੱੱਟ ਇੱਕ ਜਾਂ ਦੋ ਸੀਟਾਂ ਜ਼ਰੂਰ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਨ੍ਹਾਂ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ, ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ, ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕਰਦਿਆਂ ਕਿਹਾ ਕਿ ਜੇਕਰ ਕਾਂਗਰਸ ਪਾਰਟੀ ਉਨ੍ਹਾਂ ਨੂੰ ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਟਿਕਟ ਦਿੰਦੀ ਹੈ ਤਾਂ ਉਹ ਉਨ੍ਹਾਂ ਦੀਆਂ ਉਮੀਦਾਂ 'ਤੇ ਖਰੇ ਉਤਰਣਗੇ ਅਤੇ ਇਹ ਸੀਟ ਜਿੱਤ ਕੇ ਕਾਂਗਰਸ ਪਾਰਟੀ ਦੀ ਝੋਲੀ ਪਾਉਣਗੇ।ਜਿਕਰਯੋਗ ਹੈ ਕਿ ਗੁਰਭੇਜ ਟਿੱਬੀ ਆਪਣੀ ਕੰਬੋਜ ਬਰਾਦਰੀ ਵਿੱਚ ਚੰਗੀ ਪੈਂਠ ਰੱਖਦੇ ਹਨ ਅਤੇ ਨੌਜਵਾਨ ਵਰਗ ਦੇ ਵੀ ਹਰਮਨ ਪਿਆਰੇ ਆਗੂ ਹਨ।ਜਿਕਰਯੋਗ ਹੈ ਕਿ ਜਿਲੇ ਦੇ ਵੱਖ ਵੱਖ ਸਮੂਹ ਕੰਬੋਜ ਬਿਰਾਦਰੀ ਦੇ ਸੀਨੀਅਰ ਨੁਮਾਇੰਦਿਆਂ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹਾ ਨੇਤਾ ਮਿਲੇ ਜੋ ਆਪਣੀ ਸਾਫ ਸੁਥਰੀ ਸਖਸ਼ੀਅਤ ਅਤੇ ਹਰ ਵਰਗ ਨੂੰ ਨਾਲ ਲੈ ਕੇ ਚੱਲਣਯੋਗ ਹੋਵੇ ਅਤੇ ਜੇਕਰ ਪਾਰਟੀ ਗੁਰਭੇਜ ਟਿੱਬੀ ਦੇ ਨਾਂ 'ਤੇ ਮੋਹਰ ਲਗਾਉਂਦੀ ਹੈ ਤਾਂ ਇਸ ਵਿਚ ਕੋਈ ਸ਼ੱਕ ਨਹੀਂ ਕੀਤਾ ਜਾ ਸਕਦਾ ਕਿ ਉਹ ਬਾਕੀ ਪਾਰਟੀਆਂ ਨੂੰ ਸਖਤ ਟੱਕਰ ਦੇ ਸਕਦੇ ਹਨ।ਇਸ ਮੋਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਗੁਰਭੇਜ ਸਿੰਘ ਨੇ ਕਿਹਾ ਕਿ ਲੋਕ ਸਭਾ ਹਲਕਾ ਫਿਰੋਜ਼ਪੁਰ ਵਿਚ ਕੰਬੋਜ ਬਿਰਾਦਰੀ ਦਾ ਵੋਟਬੈਂਕ ਹੈ ਪਰ ਕਾਂਗਰਸ ਪਾਰਟੀ ਪਿਛਲੀਆਂ ਚੋਣਾਂ ਘੱਟ ਹੀ ਅੰਤਰ ਨਾਲ ਹਾਰਦੀ ਰਹੀ ਹੈ ਪਰ ਜੇਕਰ ਪਾਰਟੀ ਉਨ੍ਹਾਂ ਨੂੰ ਚੋਣ ਲੜਣ ਦਾ ਮੌਕਾ ਦਿੰਦੀ ਹੈ ਤਾਂ ਉਹ ਕਾਂਗਰਸ ਪਾਰਟੀ ਦੇ ਹਾਰ ਦੇ ਸਿਲਸਿਲੇ ਨੂੰ ਖਤਮ ਕਰਦੇ ਹੋਏ ਇਹ ਸੀਟ ਕਾਂਗਰਸ ਦੀ ਝੋਲੀ ਜਰੂਰ ਪਾਉਣਗੇ।ਉਨ੍ਹਾਂ ਕਿਹਾ ਕਿ ਸਿਰਫ ਕੰਬੋਜ ਬਿਰਾਦਰੀ ਹੀ ਨਹੀਂ ਸਗੋਂ ਹੋਰਨਾਂ ਬਿਰਾਦਰੀਆਂ ਨੂੰ ਨਾਲ ਲੈ ਕੇ ਉਹ ਚੋਣ ਮੈਦਾਨ ਵਿਚ ਖੜ੍ਹੇ ਹਨ।