ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਨੇ ਜਾਰੀ ਕੀਤਾ ਕਲੰਡਰ

ਮੋਗਾ/ਬਠਿੰਡਾ,6 ਫਰਵਰੀ (ਜਸ਼ਨ):ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵੱਲੋਂ ਸਾਲ 2019 ਦਾ ਕਲੰਡਰ ਜਾਰੀ ਕੀਤਾ ਗਿਆ। ਇਸ ਮੌਕੇ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ:ਮੋਹਨਪਾਲ ਸਿੰਘ ਈਸ਼ਰ,ਰਜਿਸਟਰਾਰ ਡਾ: ਜੇ ਐੱਸ ਹੁੰਦਲ,ਡਾਇਰੈਕਟਰ ਡਾ. ਅਸ਼ੋਕ ਗੋਇਲ,ਪੀ ਆਰ ਓ ਐੱਸ ਐੱਚ ਸਿੱਧੂ,ਚੀਫ਼ ਅਕੳੂਂਟਸ ਅਫਸਰ ਸੁਭਾਸ਼ ਸ਼ਰਮਾ,ਡਾ.ਬਲਦੀਪ ,ਡਾ: ਬਾਂਸਲ,ਸ਼੍ਰੀਮਤੀ ਬਾਂਸਲ,ਪੁਟੀਆ ਦੇ ਕਨਵੀਨਰ ਦਵਿੰਦਰਪਾਲ ਸਿੰਘ,ਗੌਰਵ ਗੁਪਤਾ,,ਹੀਰਾਲਾਲ ਸ਼ਰਮਾ,,ਕੇ ਕੇ ਕੌੜਾ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਇਸ ਕਲੰਡਰ ਵਿਚ ਦੇਸ਼ ਭਗਤ ਕਾਲਜ ਮੋਗਾ ਵਿਖੇ ਹੋਏ ਟੈੱਕ ਫੈਸਟ ਦੀ ਫੋਟੋ ਨੂੰ ਵਿਸੇਸ਼ ਸਥਾਨ ਦਿੱਤਾ ਗਿਆ । ਕਾਲਜ ਦੇ ਪ੍ਰੈਜ਼ੀਡੈਂਟ ਅਸ਼ੋਕ ਗੁਪਤਾ ਅਤੇ ਡਾਇਰੈਕਟਰ ਅਨੁਜ ਗੁਪਤਾ ਨੇ ਵਾਈਸ ਚਾਂਸਲਰ ਦਾ ਧੰਨਵਾਦ ਕੀਤਾ ।