ਡਾ.ਗੁਰਿੰਦਰਪਾਲ ਸਿੰਘ ਬਿੱਲਾ ਨੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਵਜੋਂ ਦਾਅਵੇਦਾਰੀ ਪੇਸ਼ ਕੀਤੀ

ਮੋਗਾ, 3 ਜਨਵਰੀ    (INTERNATIONAL PUNJABI NEWS BUREAU) :ਓ ਬੀ ਸੀ ਵਿਭਾਗ ਪੰਜਾਬ ਕਾਂਗਰਸ ਦੇ ਸੂਬਾ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਸੀਨੀਅਰ ਅਾਗੂ ਡਾ.ਗੁਰਿੰਦਰਪਾਲ ਸਿੰਘ ਬਿੱਲਾ ਨੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਵਜੋਂ ਦਾਅਵੇਦਾਰੀ ਪੇਸ਼ ਕੀਤੀ। ਡਾ.ਬਿੱਲਾ ਨੇ ਪੰਜਾਬ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਸਾਥੀਅਾਂ ਸਮੇਤ ਪਹੁੰਚ ਕੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਦੇ ਰਾਜਨੀਤਕ ਸਲਾਹਕਾਰ ਕੈਪਟਨ ਸੰਦੀਪ ਸੰਧੂ ਨੂੰ ਅਰਜ਼ੀ ਦਿੰਦੇ ਹੋੲੇ ਦਾਅਵੇਦਾਰੀ ਪੇਸ਼ ਕੀਤੀ। ਡਾ.ਬਿੱਲਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਨੇ ਦਿੱਲੀ ਵਿਖੇ ੲਿੱਕ ਵਰਕਰ ਮਿਲਣੀ ਸਮਾਗਮ ਦੌਰਾਨ ਕਿਹਾ ਸੀ ਕਿ ਓ ਬੀ ਸੀ ਵਰਗ ਦੇ ਲੋਕਾਂ ਨੂੰ ਬਣਦਾ ਹੱਕ ਮਿਲੇਗਾ ਅਤੇ ਓ ਬੀ ਸੀ ਵਰਗ ਦੇ ਲੋਕਾਂ ਨੂੰ ਅੱਗੇ ਅਾੳੁਣ ਲੲੀ ਮੌਕਾ ਵੀ ਦਿੱਤਾ ਜਾਵੇਗਾ। ਡਾ.ਬਿੱਲਾ ਨੇ ਕਿਹਾ ਕਿ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਹਮੇਸ਼ਾਂ ਹੀ ਬਾਹਰ ਦੇ ਅਾਗੂਅਾਂ ਨੂੰ ੳੁਮੀਦਵਾਰ ਬਣਾ ਕੇ ਪੇਸ਼ ਕੀਤਾ ਜਾਂਦਾ ਹੈ ਜਿਸ ਕਾਰਨ ਲੋਕ ਨਰਾਜ਼ ਹੁੰਦੇ ਹਨ। ਡਾ.ਬਿੱਲਾ ਨੇ ਕਿਹਾ ਕਿ ੳੁਹ ਰੋਪੜ ਦੇ ਜੰਮਪਲ ਹਨ ਅਤੇ ਪਿਛਲੇ 35 ਸਾਲ ਤੋਂ ਕਾਂਗਰਸ ਪਾਰਟੀ ਲੲੀ ਤਨਦੇਹੀ ਅਤੇ ਮਿਹਨਤ ਨਾਲ ਕੰਮ ਕਰਦੇ ਅਾ ਰਹੇ ਹਨ। ੳੁਹਨਾਂ ਕਿਹਾ ਕਿ ਲੋਕ ਤਾਂ ਪਹਿਲਾਂ ਹੀ ੳੁਡੀਕ ਚ ਬੈਠੇ ਹਨ ਕਿ ਕਦੋ ਰਾਹੁਲ ਗਾਂਧੀ ਦੇਸ਼ ਦੇ ਪ੍ਰਧਾਨ ਮੰਤਰੀ ਬਣਨ ਤੇ ਦੇਸ਼ ਦੇ ਵਿਗੜ ਰਹੇ ਹਲਾਤਾਂ ਨੂੰ ਕਾਬੂ ਕਰਨ। ੲਿਸ ਮੌਕੇ ਹਿੰਮਤ ਸਿੰਘ ਸਿਟੀ ਚੇਅਰਮੈਨ ਮੋਗਾ, ਗੁਰਪ੍ਰੀਤਮ ਸਿੰਘ ਚੀਮਾ ਜ਼ਿਲਾ ਜਨਰਲ ਸਕੱਤਰ ਮੋਗਾ, ਸ਼ਿਵ ਦਿਅਾਲ ਚੌਹਾਨ ਜ਼ਿਲਾ ਚੇਅਰਮੈਨ ਰੋਪੜ, ਜਰਨੈਲ ਸਿੰਘ ਭਾੳੁਵਾਲ ਦਫਤਰ ੲਿੰਚਾਰਜ ਜ਼ਿਲਾ ਕਾਂਗਰਸ ਕਮੇਟੀ ਰੋਪੜ, ਜਗਦੀਸ਼ ਕਾਜਲਾ ਜ਼ਿਲਾ ਜਨਰਲ ਸਕੱਤਰ ਰੋਪੜ, ਗੁਰਬੀਰ ਸਿੰਘ ਸੂਬਾ ਜਨਰਲ ਸਕੱਤਰ, ਗੁਲਾਮ ਰਸੂਲ ਗਾਮਾ ਜ਼ਿਲਾ ਜਨਰਲ ਸਕੱਤਰ ਰੋਪੜ, ਰਜਿੰਦਰ ਸਿੰਘ ਛਿੰਦੀ, ਅੰਮ੍ਰਿਤਪਾਲ ਧੀਮਾਨ, ਰਜਿੰਦਰ ਕੌਰ, ਤੇਜਾ ਸਿੰਘ ਜੰਡੂ, ਪ੍ਰਿਥੀਪਾਲ ਸਿੰਘ ਬੇਲਾ ਜਗਤਪੁਰ, ਗੁਰਮੀਤ ਸਿੰਘ ਜਗਤਪੁਰਾ, ਜਸਪਾਲ ਸਿੰਘ ਮੋਰਿੰਡਾ, ਲਖਵੰਤ ਸਿੰਘ, ਸੁਖਵਿੰਦਰ, ਸੰਦੀਪ ਕੁਮਾਰ ਟਿੰਕੂ ਵਾੲਿਸ ਚੇਅਰਮੈਨ ਜਗਰਾੳੁਂ, ਭਵਨਜੀਤ ਸਿੰਘ ਬਲਾਕ ਸੰਮਤੀ ਮੈਂਬਰ, ਬਲਵੀਰ ਸਿੰਘ ਅਾਦਿ ਹਾਜ਼ਰ ਸਨ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।