ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਐਕਸੀਅਨ ਬੰਤ ਸਿੰਘ ਸੇਖੋਂ ਲੋਕ ਸਭਾ ਹਲਕਾ ਫਰੀਦਕੋਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਵਾਸਤੇ ਚੰਡੀਗੜ ਲਈ ਹੋਏ ਰਵਾਨਾ

ਮੋਗਾ,6 ਫਰਵਰੀ : (INTERNATIONAL PUNJABI NEWS BUREAU)ਕਾਂਗਰਸ ਦੇ ਸੀਨੀਅਰ ਆਗੂ ਸਾਬਕਾ ਐਕਸੀਅਨ ਬੰਤ ਸਿੰਘ ਸੇਖੋਂ ਨੇ ਲੋਕ ਸਭਾ ਹਲਕਾ ਫਰੀਦਕੋਟ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਅਤੇ ਆਪਣੀ ਫਾਈਲ ਚੰਡੀਗੜ ਵਿਖੇ ਸੂਬਾ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪਣ ਲਈ ਅੱਜ ਸਵੇਰੇ ਕਾਫਲੇ ਦੇ ਰੂਪ ਵਿਚ ਰਵਾਨਾ ਹੋਏ। ਤੜਕਸਾਰ ਬੰਤ ਸਿੰਘ ਸੇਖੋਂ ਦੇ ਗ੍ਰਹਿ ਸੰਤ ਨਗਰ ਵਿਖੇ ਸੀਨੀਅਰ ਕਾਂਗਰਸੀ ਆਗੂ ਇੰਟਕ ਪ੍ਰਧਾਨ ਵਿਜੇ ਧੀਰ,ਕੌਂਸਲਰ ਚਰਨਜੀਤ ਸਿੰਘ ਦੁਨੇਕੇ, ਬਾਬਾ ਮੰਗਲ ਸਿੰਘ ਮੈਂਬਰ ਆਲ ਇੰਡੀਆ ਸੈਂਟਰਲ ਕਮੇਟੀ ਐੱਫ ਸੀ ਆਈ ਵਰਕਰ ਯੂਨੀਅਨ,ਸਤਵੰਤ ਸਿੰਘ ਕੋਟਕਪੁਰਾ,ਯੂਨੀਅਨ ਆਗੂ ਕਰਮਚੰਦ ਚੰਡਾਲੀਆ,ਪ੍ਰਵੀਨ ਕੁਮਾਰ ਸ਼ਰਮਾ ਜਨਰਲ ਸਕੱਤਰ ਪੰਜਾਬ ਯੂਥ ਇੰਟਕ,ਮਾਸਟਰ ਇਕਬਾਲ ਸਿੰਘ,ਕਾਂਗਰਸ ਦੇ ਸੂਬਾ ਸਕੱਤਰ ਸਵਰਨ ਸਿੰਘ ,ਬੀ ਸੀ ਵਿੰਗ ਦੇ ਜ਼ਿਲਾ ਚੇਅਰਮੈਨ ਹਿੰਮਤ ਸਿੰਘ,ਗੁਰਪ੍ਰੀਤਮ ਸਿੰਘ ਚੀਮਾ,ਬਲਵੀਰ ਸਿੰਘ ਸਰਪੰਚ ਫਿਰੋਜ਼ਵਾਲ ਬਾਡਾ,ਚਰਨਜੀਤ ਸਿੰਘ,ਬਲਵਿੰਦਰ ਸਿੰਘ,ਬਲਵੀਰ ਸਿੰਘ ਜੈਲਦਾਰ,ਇਕਬਾਲ ਸਿੰਘ ਮਾੜੀ,ਬਲਵੀਰ ਸਿੰਘ ਗਿੱਦੜਵਾਹਾ,ਕੇਵਲ ਸਿੰਘ ਰਾਮਪੁਰਾ,ਰਾਜੂ ਸਿੰਘ ਗੁਮਟੀ ਕਲਾਂ ਆਪੋ ਆਪਣੇ ਸਾਥੀਆਂ ਨਾਲ ਕਾਫ਼ਲੇ ਵਿਚ ਸ਼ਾਮਲ ਹੋਏ।
ਗੱਡੀਆਂ ਰਾਹੀਂ ਚੰਡੀਗੜ ਰਵਾਨਾ ਹੋਣ ਤੋਂ ਪਹਿਲਾਂ ਬੰਤ ਸਿੰਘ ਸੇਖੋਂ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹਨਾਂ ਨੂੰ ਪੂਰਨ ਭਰੋਸਾ ਹੈ ਕਿ ਹਾਈ ਕਮਾਂਡ ਉਹਨਾਂ ਦੀਆਂ ਪਾਰਟੀ ਪ੍ਰਤੀ ਨਿਭਾਈਆਂ ਸੇਵਾਵਾਂ ਅਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਘਰ ਘਰ ਪਹੰੁਚਾਉਣ ਲਈ ਉਹਨਾਂ ਵੱਲੋਂ ਪਿਛਲੇ ਲੰਬੇ ਸਮੇਂ ਤੋਂ ਲੋਕ ਸਭਾ ਹਲਕਾ ਫਰੀਦਕੋਟ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਕੀਤੀਆਂ ਸਰਗਰਮੀਆਂ ਦੇ ਮੱਦੇਨਜ਼ਰ ਉਹਨਾਂ ਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਕਾਂਗਰਸ ਦਾ ਉਮੀਦਵਾਰ ਜ਼ਰੂਰ ਬਣਾਏਗੀ। ਉਹਨਾਂ ਹਲਕੇ ਨਾਲ ਸਬੰਧਤ ਸਮੂਹ ਵਿਧਾਇਕਾਂ ,ਕਾਂਗਰਸੀ ਆਗੂਆਂ,ਵਰਕਰਾਂ ਅਤੇ ਆਮ ਲੋਕਾਂ ਦਾ ਧੰਨਵਾਦ ਕੀਤਾ ਜਿਹਨਾਂ ਨੇ ਉਹਨਾਂ ਦੀ ਹਰ ਸਰਗਰਮੀ ਲਈ ਭਰਵਾਂ ਯੋਗਦਾਨ ਦਿੱਤਾ।
************** ਵੀਡੀਓ ਦੇਖਣ ਲਈ ਹੇਠ ਦਿੱਤਾ ਲਿੰਕ ਕਲਿੱਕ ਕਰੋ ਜੀ ----------------


