ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਵਿਚ ਫਾਰਮ.ਡੀ. ਦੇ ਵਿਦਿਆਰਥੀਆਂ ਲਈ ਚੱਲ ਰਹੀ ਤਿੰਨ ਰੋਜ਼ਾ ਵਰਕਸ਼ਾਪ ਸਮਾਪਤ

ਮੋਗਾ, 4 ਫਰਵਰੀ (ਜਸ਼ਨ):  -ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਵਿੱਚ ਫਾਰਮ.ਡੀ. ਦੇ ਵਿਦਿਆਰਥੀਆਂ ਲਈ ਚੱਲ ਰਹੀ ਤਿੰਨ ਰੋਜ਼ਾ ਵਰਕਸ਼ਾਪ ਦਾ ਸਮਾਪਨ ਸਮਾਰੋਹ ਅੱਜ ਕੀਤਾ ਗਿਆ। ਅੰਤਿਮ ਦਿਨ ਡਾ. ਰਮੇਸ਼ ਏਦਪੂ ਨੇ ਫਾਰਮ.ਡੀ. ਦੇ ਵਿਦਿਆਰਥੀਆਂ ਨੂੰ ਦਿੱਤੀ ਜਾ ਰਹੀ ਟ੍ਰੇਨਿੰਗ ਅਤੇ ਕੇਸ ਪ੍ਰਜਨਟੈਂਸ਼ਨ ਤੇ ਜਾਣਕਾਰੀ ਦਿੱਤੀ। ਵਿਦਿਆਰਥੀਆਂ ਦੁਆਰਾ ਕੇਸਾਂ ਨੂੰ ਪ੍ਰਜੇਨਟੈਂਸ਼ਨ ਕੀਤਾ ਗਿਆ ਅਤੇ ਤਕਨੀਕੀ ਤੌਰ ਤੇ ਸਹੀ ਬਣਾਉਣ ਲਈ ਜੋ ਸਾਫਟਵੇਅਰ ਦਾ ਇਸਤੇਮਾਲ ਵਿਦਿਆਰਥੀਆਂ ਨੇ ਕੀਤਾ, ਉਸ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਵਿਦਿਆਰਥੀਆਂ ਦਾ ਪ੍ਰਜਨਟੈਂਸ਼ਨ ਬਹੁਤ ਹੀ ਪ੍ਰਭਾਵਸ਼ਾਲੀ ਰਿਹਾ। ਡਾ. ਰਮੇਸ਼ ਏਦਪੂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਵਿਚ ਫਾਰਮ.ਡੀ. ਦੇ ਵਿਦਿਆਰਥੀਆਂ ਲਈ ਕਈ ਚੁਣੌਤੀਆਂ ਅਤੇ ਕਈ ਸੁਨਹਿਰੇ ਮੌਕੇ ਪ੍ਰਾਪਤ ਹੋਣ ਵਾਲੇ ਹਨ। ਉਹਨਾਂ ਕਿਹਾ ਕਿ ਭਾਰਤ ਸਰਕਾਰ ਲਗਾਤਾਰ ਇਹ ਯਤਨ ਕਰ ਰਿਹਾ ਹੈ ਕਿ ਫਾਰਮ.ਡੀ. ਦੇ ਵਿਦਿਆਰਥੀਆਂ ਨੂੰ ਸਿਹਤ ਵਿਭਾਗ ਨਾਲ ਸਿੱਧਾ ਜੋੜਿਆ ਜਾਵੇ, ਤਾਂ ਜੋ ਡੱਰਗ ਇੰਸਟ੍ਰਕਸ਼ਨ, ਦਵਾਈਆਂ ਦੇ ਡਵਰਸ ਇਮਪੈਕਟ, ਟੋਕਸੀਸਿਟੀ ਆਦਿ ਦੀ ਜਾਣਕਾਰੀ ਪਹਿਲਾਂ ਤੋਂ ਹੋਣ ਤੇ ਮੈਡੀਸਨ ਦੀ ਲੀਜ ਨੂੰ ਮਜਬੂਤ ਕੀਤਾ ਜਾ ਸਕਦਾ ਹੈ ਅਤੇ ਮਰੀਜਾਂ ਨੂੰ ਉਚਿਤ ਮਾਤਰਾ ਅਤੇ ਸਹੀ ਦਵਾਈ ਦੇਕੇ ਕੇ ਕਈ ਰੋਗਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਡਾ. ਰਮੇਸ਼ ਨੇ ਫਾਰਮ.ਡੀ. ਦੇ ਵਿਦਿਆਰਥੀਆਂ ਲਈ ਰਿਸਰਚ ਸਕੀਮ ਤੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਹ ਦੱਸਿਆ ਕਿ ਬਹੁਤ ਸੀ ਅਜਿਹੀ ਸਕੀਮ ਹੈ ਜਿਸਦੇ ਤਹਿਤ ਪ੍ਰਪੋਜਲ ਨੂੰ ਭੇਜ ਕੇ ਰਿਸਰਚ ਵਿਚ ਭਾਗੀਦਾਰੀ ਕੀਤੀ ਜਾ ਸਕਦੀ ਹੈ। ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦਾ ਜੁਆਬ ਡਾ. ਰਮੇਸ਼ ਨੇ ਦਿੱਤਾ ਅਤੇ ਦੱਸਿਆ ਕਿ ਇਸ ਖੇਤਰ ਵਿੱਚ ਕਾਰਜ਼ ਕਰਨ ਦੀ ਸੰਭਾਵਨਾਵਾਂ ਹਨ। ਅਖੀਰ ਵਿਚ ਸੰਸਥਾ ਦੇ ਡਾਇਰੈਕਟਰ ਡਾ.ਜੀ.ਡੀ. ਗੁਪਤਾ, ਫਾਰਮ.ਡੀ. ਦੇ ਹੈਡ ਪ੍ਰੋ. ਅਮਿਤ ਸ਼ਰਮਾ, ਪ੍ਰੋ. ਸੌਰਭ ਕੋਸੇ ਆਦਿ ਨੇ ਮਾਹਿਰ ਡਾ. ਰਮੇਸ਼ ਏਦਪੂ ਨੂੰ ਸਨਮਾਨ ਚਿੰਨ ਤੇ ਦੁਸ਼ਾਲਾ ਦੇ ਕੇ ਸਨਮਾਨਤ ਕੀਤਾ। ਪ੍ਰੋ. ਸੌਰਭ ਕੋਸੇ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਸੰਸਥਾ ਦੇ ਚੇਅਰਮੈਨ ਇੰਜੀ. ਪ੍ਰਵੀਨ ਗਰਗ, ਸੈਕਟਰੀ ਇੰਜੀ. ਜਨੇਸ਼ ਗਰਗ, ਡਾਇਰੈਕਟਰ ਡਾ.ਜੀ.ਡੀ.ਗੁਪਤਾ, ਵਾਈਸ ਪਿ੍ਰੰਸੀਪਲ ਡਾ. ਆਰ.ਕੇ.ਨਾਰੰਗ ਨੇ ਫਾਰਮ.ਡੀ. ਦੇ ਵਿਦਿਆਰਥੀਆਂ ਨੂੰ ਸਫਲਤਾਪੂਰਵਕ ਵਰਕਸ਼ਾਪ ਹੋਣ ਤੇ ਵਧਾਈ ਦਿੱਤੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।