ਸੁਖਾਨੰਦ ਕਾਲਜ ‘ਚ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ

ਸੁਖਾਨੰਦ,4 ਫਰਵਰੀ (ਜਸ਼ਨ): ਸੰਤ ਬਾਬਾ ਭਾਗ ਸਿੰਘ ਜੀ ਦੀ ਰਹਿਨੁਮਾਈ ਹੇਠ ਚੱਲ ਰਹੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ ਕਾਲਜ ਸੁਖਾਨੰਦ ਮੋਗਾ ਵਿਖੇ ਰੈੱਡ ਰਿਬਨ ਕਲੱਬ ਦੀਆਂ ਹਦਾਇਤਾਂ ਅਨੁਸਾਰ ਰਾਸ਼ਟਰੀ ਬਾਲਿਕਾ ਦਿਵਸ ਮਨਾਇਆ ਗਿਆ, ਜਿਸ ਦਾ ਆਯੋਜਨ ਸਾਇੰਸ ਵਿਭਾਗ ਦੁਆਰਾ ਕੀਤਾ ਗਿਆ। ਇਸ ਦਿਵਸ ਉੱਪਰ ਸਾਇੰਸ ਵਿਭਾਗ ਵੱਲੋਂ ਸਲੋਗਨ ਲਿਖਣ ਮੁਕਾਬਲੇ ਅਤੇ ਪੇਟਿੰਗ ਮੁਕਾਬਲੇ ਕਰਵਾਏ ਗਏ। ਕਾਲਜ  ਦੇ ਵੱਖ-ਵੱਖ ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਇਹਨਾਂ ਮੁਕਾਬਲਿਆਂ ਵਿੱਚ ਭਾਗ ਲਿਆ। ਸਲੋਗਨ ਮੁਕਾਬਲਿਆਂ ਵਿੱਚ ਅਮਨਦੀਪ ਕੌਰ (ਬੀ.ਐੱਸ.ਸੀ. ਐਗਰੀਕਲਚਰ ਭਾਗ ਦੂਜਾ),ਪ੍ਰਭਦੀਪ ਕੌਰ (ਬੀ.ਐੱਸ.ਸੀ. ਨਾੱਨ-ਮੈਡੀਕਲ ਭਾਗ ਤੀਜਾ) ਅਤੇ ਨਵਦੀਪ ਕੌਰ (ਬੀ.ਏ. ਭਾਗ ਤੀਜਾ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਪੇਂਟਿੰਗ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਜਸਪ੍ਰੀਤ ਕੌਰ (ਬੀ.ਐੱਸ.ਸੀ. ਨਾੱਨ-ਮੈਡੀਕਲ ਭਾਗ ਤੀਜਾ) ਨੇ, ਦੂਜਾ ਸਥਾਨ ਮਨਦੀਪ ਕੌਰ (ਬੀ.ਐੱਸ.ਸੀ. ਨਾੱਨ-ਮੈਡੀਕਲ ਭਾਗ ਪਹਿਲਾ) ਨੇ ਅਤੇ ਤੀਜਾ ਸਥਾਨ ਬਬਲੀ ਕੌਰ (ਬੀ.ਏ. ਭਾਗ ਤੀਜਾ) ਨੇ ਹਾਸਿਲ ਕੀਤਾ।  ਮੈਡਮ ਊਸ਼ਾ, ਮੁਖੀ ਫਾਈਨ ਆਰਟਸ ਵਿਭਾਗ ਨੇ ਮੁਕਾਬਲਿਆਂ ਵਿੱਚ ਜੱਜ ਵਜੋਂ ਸ਼ਿਰਕਤ ਕੀਤੀ।  ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ.ਮੱਖਣ ਸਿੰਘ ਅਤੇ ਪਿ੍ਰੰਸੀਪਲ ਡਾ.ਸੁਖਵਿੰਦਰ ਕੌਰ ਦੇ ਕਰ-ਕਮਲਾਂ ਨਾਲ ਜੇਤੂਆਂ ਨੂੰ ਇਨਾਮ ਵੰਡੇ ਗਏ । ਇਸ ਸਮੇਂ ਸਾਇੰਸ ਵਿਭਾਗ ਦੇ ਸਮੂਹ ਅਧਿਆਪਕ ਸਾਹਿਬਾਨ ਡਾ.ਨਵਦੀਪ ਕੌਰ, ਹਰਲੀਨ ਕੌਰ, ਜਸਪ੍ਰੀਤ ਕੌਰ, ਜਗਦੀਪ ਕੌਰ, ਰਮਨਦੀਪ ਕੌਰ, ਸੋਨੀਆ ਸਿੰਗਲਾ ਅਤੇ ਕਮਲਦੀਪ ਕੌਰ ਨੇ ਵਿਦਿਆਰਥਣਾਂ ਦੀ ਅਗਵਾਈ ਕੀਤੀ।