ਪ੍ਰੈੱਸ ਕਲੱਬ ਗੰਗਸਰ ਜੈਤੋ ਦੀ ਹੋਈ ਅਹਿਮ ਮੀਟਿੰਗ ਦੌਰਾਨ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਤੇ ਹੋਈ ਵਿਚਾਰ ਚਰਚਾ

ਜੈਤੋ,3 ਫਰਵਰੀ (ਮਨਜੀਤ ਸਿੰਘ ਢੱਲਾ)- ਅੱਜ ਸਥਾਨਕ ਜੈਤੋ ਪ੍ਰੈੱਸ ਕਲੱਬ ਗੰਗਸਰ ਜੈਤੋ ਦੀ ਅਹਿਮ ਮੀਟਿੰਗ ਪ੍ਰਧਾਨ ਭੂਰਾ ਸਿੰਘ ਰਮਨ ਦੀ ਅਗਵਾਈ ਹੇਠ ਗੁਰਦੁਆਰਾ ਗੰਗਸਰ ਸਾਹਿਬ ਵਿਖੇ ਹੋਈ । ਜਿਸ ਵਿੱਚ ਪੱਤਰਕਾਰਾਂ ਨੂੰ ਦਰਪੇਸ਼ ਸਮੱਸਿਆਵਾਂ ਅਤੇ ਕਈ ਹੋਰ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਗਈ । ਇਸ ਮੀਟਿੰਗ ਵਿੱਚ ਮੈਂਬਰਾਂ ਤੋ ਇਲਾਵਾ ਸੈਕਟਰੀ ਧਰਮਪਾਲ ਸਿੰਘ ਪੁੰਨੀ ਤੇ ਮੀਤ ਪ੍ਰਧਾਨ ਰੇਸ਼ਮ ਸਿੰਘ ਵੜਤੀਆ ਨੇ ਆਪਣੇ ਵਿਚਾਰ ਰੱਖੇ । ਉਨ੍ਹਾਂ ਕਿਹਾ ਕਿ ਕਲੱਬ ਦੀ ਬੇਹਤਰੀ ਤੇ ਪੱਤਰਕਾਰਾਂ ਨੂੰ ਸਮੱਸਿਆਵਾਂ ਸਬੰਧੀ ਸਾਨੂੰ ਸਾਰਿਆਂ ਨੂੰ ਇੱਕ ਮੰਚ ਤੇ ਆਉਣ ਦੀ ਲੋੜ ਹੈ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੱਤਰਕਾਰ ਨੂੰ ਕੋਈ ਸਹੂਲਤ ਨਹੀਂ ਦੇ ਰਹੀ ਹਰਿਆਣਾ ਸਰਕਾਰ ਦੀ ਤਰ੍ਹਾਂ ਪੰਜਾਬ ਸਰਕਾਰ ਨੂੰ ਵੀ ਫੀਲਡ ਵਿੱਚ ਆ ਰਹੀਆਂ ਪੱਤਰਕਾਰ ਵੀਰਾਂ ਨੂੰ ਸਮੱਸਿਆਵਾਂ ਤੇ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਪੱਤਰਕਾਰਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ । ਸੂਬੇ ਦੀ ਸਰਕਾਰ ਨੇ ਪੱਤਰਕਾਰਾਂ ਨੂੰ ਸਹੂਲਤਾਂ ਤੋਂ ਵਾਂਝਾ ਰੱਖਿਆ ਗਿਆ ਹੈ । ਇਸ ਮੀਟਿੰਗ ਵਿੱਚ ਸੀਨੀਅਰ ਪੱਤਰਕਾਰ ਤੇ ਕਲੱਬ ਦੇ ਸੈਕਟਰੀ ਧਰਮਪਾਲ ਸਿੰਘ (ਪੁੰਨੀ) ਨੇ ਕਲੱਬ ਦੀਆਂ ਗਤੀਵਿਧੀਆਂ ਨੂੰ ਬੇਹਤਰ ਬਣਾਉਣ ਲਈ ਸਮੂਹ ਮੈਂਬਰਾਂ ਦੇ ਸਹਿਯੋਗ ਦੀ ਮੰਗ ਕੀਤੀ । ਇਸ  ਮੌਕੇ ਪਹੁੰਚੇ ਕਲੱਬ ਦੇ ਮੈਂਬਰ ਪੱਤਰਕਾਰ ਗੁਰਦੀਪ ਸਿੰਘ ਢਿੱਲੋਂ,ਹੁਕਮ ਰਵਿਦਾਸੀਆ,ਰਜੀਵ ਬੌਬੀ ਜਿੰਦਲ,ਮਨਜੀਤ ਸਿੰਘ ਆਦਿ ਹਾਜ਼ਰ ਸਨ ।