’ਤੇ ਜਦੋਂ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਖੜੇ ਹੋ ਕੇ ਜਿਮਨਾਸਟਿਕ ਖਿਡਾਰਨਾਂ ਦੀ ਕੀਤੀ ਹੌਸਲਾਅਫ਼ਜ਼ਾਈ,ਸੰਤ ਬਾਬਾ ਭਾਗ ਸਿੰਘ ਗਰਲਜ਼ ਕਾਲਜ ਸੁਖਾਨੰਦ ਦੀਆਂ ਖਿਡਾਰਨਾਂ ਨੇ ਗਣਤੰਤਰ ਦਿਵਸ ਮੌਕੇ ਕੀਤੀ ਸ਼ਾਨਦਾਰ ਪੇਸ਼ਕਾਰੀ

ਸੁਖਾਨੰਦ,2 ਫਰਵਰੀ (ਜਸ਼ਨ): ਪਿਛਲੇ ਦਿਨੀ ਮੋਗਾ ਵਿਖੇ ਹੋਏ ਜ਼ਿਲ੍ਹਾ ਪੱਧਰੀ ਗਣਤੰਤਰਤਾ ਦਿਵਸ ਮੌਕੇ ਸੰਤ ਬਾਬਾ ਭਾਗ ਸਿੰਘ ਮੈਮੋਰੀਅਲ ਗਰਲਜ਼ ਕਾਲਜ, ਸੁਖਾਨੰਦ, ਮੋਗਾ ਦੀ ਜਿਮਨਾਸਟਿਕ ਟੀਮ ਨੂੰ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵਲੋਂ ਸਨਮਾਨਿਤ ਕੀਤਾ ਗਿਆ।ਮੋਗਾ ਵਿਖੇ ਆਯੋਜਿਤ ਸ਼ਾਨਦਾਰ ਪ੍ਰੋਗਰਾਮ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮੋਗਾ ਜ਼ਿਲ੍ਹੇ ਦਾ ਨਾਮ ਰਾਸ਼ਟਰੀ ਪੱਧਰ ਤੱਕ ਲੈ ਕੇ ਜਾਣ ਵਾਲੀ ਸੰਤ ਬਾਬਾ ਭਾਗ ਸਿੰਘ ਕਾਲਜ ਦੀ ਕੁਸ਼ਤੀ ‘ਚ ਚਾਂਦੀ ਦਾ ਤਮਗਾ ਜੇਤੂ ਖਿਡਾਰਨ ਨਵਜੋਤ ਕੌਰ ਅਤੇ ਬੈਸਟ ਜਿਮਨਾਸਟਰ ਕੁਮਾਰੀ ਰੂਬੀ ਯਾਦਵ ਨੂੰ ਸਰਟੀਫਿਕੇਟ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਸਿੰਘ ਕਮਲ,ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਮਹੇਸ਼ਇੰਦਰ ਸਿੰਘ ਨਿਹਾਲ ਸਿੰਘ ਵਾਲਾ, ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ,ਡੀ.ਐੱਸ.ਓ. ਸ. ਬਲਵੰਤ ਸਿੰਘ ਅਤੇ ਡੀ.ਸੀ. ਸ਼੍ਰੀ ਸੰਦੀਪ ਹੰਸ ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਖੇਲੋ ਇੰਡੀਆ ਵਿੱਚ ਰਾਸ਼ਟਰੀ ਪੱਧਰ ਤੱਕ ਨਾਮਣਾ ਖੱਟਣ ਵਾਲੀਆਂ ਖਿਡਾਰਣਾਂ ਦੀ ਟੀਮ ਨੇ ਗਣਤੰਤਰ ਦਿਵਸ ਦੌਰਾਨ ਵੀ ਸ਼ਾਨਦਾਰ ਜਿਮਨਾਸਟਿਕ ਪ੍ਰਦਰਸ਼ਨ ਕੀਤਾ। ਪੇਂਡੂ ਪਿੱਠ ਭੂਮੀ ਵਾਲੀਆਂ ਜਿਮਨਾਸਟਿਕ ਦੀਆਂ ਇਹਨਾਂ ਖਿਡਾਰਨਾਂ ਦੇ ਇਸ ਪ੍ਰਦਰਸ਼ਨ ਨੂੰ ਸਾਹ ਰੋਕ ਕੇ ਦੇਖਿਆ ਅਤੇ ਜਿਉਂ ਹੀ ਪ੍ਰਦਰਸ਼ਨ ਖਤਮ ਹੋਇਆ ਤਾਂ ਮੁੱਖ ਮਹਿਮਾਨ ਮੰਤਰੀ ਰਾਣਾ ਸੋਢੀ ਅਤੇ ਸਟੇਜ਼ ਤੇ ਮੌਜੂਦ ਸਮੁੱਚੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਖੜੇ੍ਹ ਹੋ ਕੇ ਤਾੜੀਆਂ ਵਜਾਉਂਦਿਆਂ ਇਹਨਾਂ ਬੱਚੀਆਂ ਦਾ ਹੌਂਸਲਾ ਵਧਾਇਆ।ਇਸ ਮੌਕੇ ਰਾਣਾ ਸੋਢੀ ਨੇ ਇਹਨਾਂ ਮਾਣਮੱਤੀਆਂ ਖਿਡਾਰਨਾਂ ਨੂੰ ਸਟੇਜ਼ ਤੇ ਬੁਲਾ ਕੇ ਉਹਨਾਂ ਨਾਲ ਯਾਦਗਾਰੀ ਤਸਵੀਰ ਖਿਚਵਾਈ ਅਤੇ ਟੀਮ ਨੂੰ ਖੁਸ਼ ਹੋ ਕੇ ਇੱਕ ਲੱਖ ਰੁਪਏ ਦਾ ਇਨਾਮ ਦੇਣ ਦੀ ਘੋਸ਼ਣਾ ਕੀਤੀ।ਇਸ ਦੌਰਾਨ ਕੱਢੀਆਂ ਗਈਆਂ ਵੱਖ-ਵੱਖ ਝਾਕੀਆਂ ਵਿੱਚੋਂ ਪਹਿਲਾ ਸਥਾਨ ਵੀ ਮੋਗਾ ਜਿਲ੍ਹੇ ਦੀਆਂ ਖਿਡਾਰਨਾਂ ਵਲੋਂ ਨੌਜਵਾਨ ਲੜ੍ਹਕੀਆਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਹਿੱਤ ਕੱਢੀ ਝਾਕੀ ਨੂੰ ਬੈਸਟ ਝਾਕੀ ਐਲਾਨਿਆ ਗਿਆ। ਇਸ ਮੌਕੇ ਕਾਲਜ ਪਿੰੰ੍ਰਸੀਪਲ ਡਾ. ਸੁਖਵਿੰਦਰ ਕੌਰ ਜੀ ਵੀ ਉਚੇਚੇ ਤੌਰ ਤੇ ਸਮਾਗਮ ਵਿੱਚ ਹਾਜ਼ਰ ਹੋਏ।ਬੱਚਿਆਂ ਦਾ ਹੌਂਸਲਾ ਵਧਾਉਣ ਲਈ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਡਾ. ਸੁਖਜੀਤ ਢਿੱਲੋਂ ਅਤੇ ਸਹਾਇਕ ਪ੍ਰੋਫ਼ੈਸਰ ਕਿਰਨਜੀਤ ਕੌਰ,ਕੁਸ਼ਤੀ ਕੋਚ ਸ. ਹਰਭਜਨ ਸਿੰਘ ਅਤੇ ਜਿਮਨਾਸਟਿਕ ਕੋਚ ਕਮਲਦੀਪ ਗਰਗ ਅਤੇ ਮੱਖਣ ਲਾਲ ਗਰਗ ਵੀ ਮੌਜੂਦ ਸਨ।ਕਾਲਜ ਪ੍ਰਬੰਧਕੀ ਕਮੇਟੀ ਦੇ ਉੱਪ-ਚੇਅਰਮੈਨ ਸ. ਮੱਖਣ ਸਿੰਘ ਨੇ ਵੀ ਕਾਲਜ ਦੀਆਂ ਹੋਣਹਾਰ ਖਿਡਾਰਣਾਂ ਦੇ ਸਨਮਾਨਿਤ ਹੋਣ ਤੇ ਮਾਣ ਅਨੁਭਵ ਕਰਦੇ ਹੋਏ ਇਹਨਾਂ ਨੂੰ ਹੋਰ ਬੁਲੰਦੀਆਂ ਛੋਹਣ ਲਈ ਪ੍ਰੇਰਿਆ। ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ


