ਲੋਕ ਕੇਂਦਰ ‘ਚ ਭਾਜਪਾ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਲਏ ਫੈਸਲਿਆਂ ਤੋਂ ਬੇਹੱਦ ਖਫ਼ਾ -- ਐਕਸੀਅਨ ਬੰਤ ਸਿੰਘ ਸੇਖੋਂ

ਮੋਗਾ,25 ਜਨਵਰੀ (ਜਸ਼ਨ): ਸੀਨੀਅਰ ਕਾਂਗਰਸੀ ਆਗੂ ਮੋਗਾ ਅਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਸੰਭਾਵੀ ਉਮੀਦਵਾਰ ਬੰਤ ਸਿੰਘ ਸੇਖੋਂ ਵਿਧਾਨ ਸਭਾ ਹਲਕਾ ਮੋਗਾ ਦੇ ਪਿੰਡ ਦੁਸਾਂਝ ਦੇ ਨਵੇਂ ਬਣੇ ਸਰਪੰਚ ਸੁਖਜੀਤ ਸਿੰਘ ਨੂੰ ਵਧਾਈ ਦੇਣ ਪਿੰਡ ਦੁਸਾਂਝ ਵਿਖੇ ਉਚੇਚੇ ਤੌਰ ’ਤੇ ਪਹੰੁਚੇ। ਸਰਪੰਚ ਸੁਖਜੀਤ ਸਿੰਘ ਦੇ ਗ੍ਰਹਿ ਵਿਖੇ ਹੋਈ ਸੰਖੇਪ ਮਿਲਣੀ ਦੌਰਾਨ ਸਾਬਕਾ ਐਕਸੀਅਨ ਬੰਤ ਸਿੰਘ ਸੇਖੋਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ । ਇਸ ਮੌਕੇ ਇਕੱਤਰ ਕਾਂਗਰਸੀ ਵਰਕਰਾਂ ਨੇ ਬੰਤ ਸਿੰਘ ਸੇਖੋਂ ਨੂੰ ਵਿਸ਼ਵਾਸ਼ ਦਿਵਾਇਆ ਕਿ ਜੇਕਰ ਕਾਂਗਰਸ ਹਾਈ ਕਮਾਂਡ ਉਹਨਾਂ ਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਉਮੀਦਵਾਰੀ ਲਈ ਟਿਕਟ ਦੇਵੇਗੀ ਤਾਂ ਉਹ ਦਿਨ ਰਾਤ ਇਕ ਕਰਕੇ ਉਹਨਾਂ ਨੂੰ ਪੂਰਨ ਸਹਿਯੋਗ ਦੇਣਗੇ। ਮੀਟਿੰਗ ਉਪਰੰਤ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਬੰਤ ਸਿੰਘ ਸੇਖੋਂ ਨੇ ਆਖਿਆ ਕਿ ਪੰਜਾਬ ਦੇ ਲੋਕ ਕੇਂਦਰ ‘ਚ ਰਾਜ ਕਰ ਰਹੀ ਭਾਜਪਾ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲਾਂ ਦੇ ਕਾਰਜਕਾਲ ਦੌਰਾਨ ਲਏ ਫੈਸਲਿਆਂ ਤੋਂ ਬੇਹੱਦ ਖਫ਼ਾ ਹਨ । ਉਹਨਾਂ ਕਿਹਾ ਕਿ ਅਚਾਨਕ ਕੀਤੀ ਨੋਟਬੰਦੀ, ਜੀ ਐੱਸ ਟੀ ਅਤੇ ਹੋਰ ਅਨੇਕਾ ਫੈਸਲੇ ਹਾਲੇ ਤੱਕ ਜਨਤਾ ਦੀ ਸਮਝ ਤੋਂ ਬਾਹਰ ਹਨ ਜਿਸ ਕਰਕੇ ਲੋਕ ਹੁਣ ਆਜ਼ਾਦੀ ਦੇ ਸੰਘਰਸ਼ ‘ਚੋਂ ਨਿਕਲੀ ਕਾਂਗਰਸ ਪਾਰਟੀ ‘ਚ ਆਪਣਾ ਵਿਸ਼ਵਾਸ਼ ਪ੍ਰਗਟ ਕਰਨਗੇ । ਉਹਨਾਂ ਕਿਹਾ ਕਿ ਉਹਨਾਂ ਨੂੰ ਪੂਰਨ ਵਿਸ਼ਵਾਸ਼ ਹੈ ਕਿ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਸ੍ਰੀ ਰਾਹੁਲ ਗਾਂਧੀ ਹੀ ਹੋਣਗੇ। ਇਸ ਮੌਕੇ ਉਹਨਾਂ ਨਾਲ ਮਨਪ੍ਰੀਤ ਸਿੰਘ, ਰਾਮ ਨਾਥ ਸਿੰਘ, ਬਿੰਦਰ ਸਿੰਘ, ਗੁਰਮੇਲ ਸਿੰਘ, ਅੰਮਿ੍ਰਤ ਪਾਲ,ਸੁਰਜੀਤ ਸਿੰਘ, ਸੁਖਬੀਰ ਸਿੰਘ ਪੰਚ, ਨਿਰਮਲ ਸਿੰਘ, ਸੂਬੇਦਾਰ ਦਵਿੰਦਰ ਸਿੰਘ ਕੈਲਾ ,ਹਾਕਮ ਸਿੰਘ, ਪਰਮਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਿੰਡ ਵਾਸੀ ਹਾਜ਼ਰ ਸਨ।


