ਹੇਮਕੁੰਟ ਸੰਸਥਾ ‘ਚ ਅੱੈਨ.ਐੱਸ.ਐੱਸ ਵਲੰਟੀਅਰਜ਼ ਵੱਲੋਂ ਮਨਾਇਆ ਗਿਆ ਵੋਟਰ ਦਿਵਸ

ਕੋਟਈਸੇ ਖਾਂ,25 ਜਨਵਰੀ (ਜਸ਼ਨ) ਡਿਪਟੀ ਡਾਇਰੈਕਟਰ ਯੁਵਕ ਸੇਵਾਵਾਂ ਮੋਗਾ ਸ. ਜਗਦੀਸ਼ ਸਿੰਘ ਰਾਹੀ ਦੀ ਯੋਗ ਅਗਵਾਈ ਹੇਠ ਸ੍ਰੀ ਹੇਮਕੁੰਟ ਸੀ. ਸੈਕੰਡਰੀ ਸਕੂਲ, ਕੋਟ-ਈਸੇ-ਖਾਂ ਵਿਖੇ ਵੋਟਰ ਦਿਵਸ ਮਨਾਇਆ ਗਿਆ। ਇਸ ਵਿੱਚ ਐੱਨ.ਐੱਸ.ਐੱਸ ਦੋਹਾਂ ਯੂਨਿਟਾਂ ਦੇ 100 ਵਲੰਟੀਅਰਜ਼ ਨੇ ਭਾਗ ਲਿਆ। ਇਸ ਵੋਟਰ ਦਿਵਸ ਵਿੱਚ ਵਲੰਟੀਅਰਜ਼ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਪ੍ਰਣ ਦਿਵਾਇਆ ਗਿਆ। ਇਸ ਦਿਵਸ ਮੌਕੇ ਸਹੀ ਨੇਤਾ ਚੁਣਨ ਦੇ ਅਧਿਕਾਰ ਤੋਂ ਜਾਣੂ ਕਵਾਇਆ ਹੇਮਕੁੰਟ ਸੰਸਥਾ ਦੇ ਚੇਅਰਮੈਨ ਸ. ਕੁਲਵੰਤ ਸਿੰਘ ਸੰਧੂ ਅਤੇ ਐੱਮ ਡੀ ਮੈਡਮ ਰਣਜੀਤ ਕੌਰ ਸੰਧੂ ਨੇ ਵਲੰਟੀਅਰਜ਼ ਨੂੰ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਨ ਲਈ ਕਿਹਾ । ਇਸ ਮੌਕੇ ਵਲੰਟੀਅਰਜ਼ ਨੇ ਪ੍ਰਣ ਲਿਆ ਕਿ ਅਸੀ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਦੇ ਹੋਏ ਸਹੀ ਨੇਤਾ ਦੀ ਚੋਣ ਕਰਾਂਗੇ ਅਤੇ ਦੇਸ਼ ਨੂੰ ਤਰੱਕੀ ਦੀ ਰਾਹ ਤੇ ਲੈ ਕੇ ਜਾਵਾਂਗੇ। ਇਸ ਦੌਰਾਨ ਵਲੰਟੀਅਰਜ਼ ਦੇ ਪੋਸਟਰ ਮੇਕਿੰਗ ਅਤੇ ਚਾਰਟ ਮੇਕਿੰਗ ਪ੍ਰਤੀਯੋਗਤਾ ਵੀ ਕਰਵਾਈ ਗਈ ਅਤੇ ਵਲੰਟੀਅਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਸਕੂਲ ਦੇ ਪਿ੍ਰੰਸੀਪਲ ਮੈਡਮ ਹਰਪ੍ਰੀਤ ਕੌਰ ਸਿੱਧੂ ਨੇ ਵਲੰਟੀਅਰਜ਼ ਨੂੰ ਆਪਣੇ ਭਵਿੱਖ ਨੂੰ ਉਜਵਲ ਕਰਨ ਲਈ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਅਤੇ ਵਲੰਟੀਅਰਾਂ ਨੂੰ ਰਿਫਰੈਸ਼ਮੈਂਟ ਦਿੱਤੀ। ਇਸ ਪੋ੍ਰਗਰਾਮ ਦਾ ਸਾਰਾ ਪ੍ਰਬੰਧ ਪ੍ਰੋਗਰਾਮ ਅਫਸਰ ਅਮੀਰ ਸਿੰਘ ਅਤੇ ਮੈਡਮ ਰਣਬੀਰ ਕੌਰ ਦੀ ਦੇਖ ਰੇਖ ਹੇਠ ਹੋਇਆ।


