ਮਾਹਲਾ ਕਲਾਂ ਦੇ ਸਕੂਲ ਦਾ ਨਾਮ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਦੇ ਨਾਮ ਤੇ ਰੱਖਣ ਦੀ ਮੰਗ ਹੋਈ ਪੂਰੀ,ਪਿੰਡ ਵਾਸੀਆਂ ‘ਚ ਖੁਸ਼ੀ ਦੀ ਲਹਿਰ

ਨੱਥੂਵਾਲਾ ਗਰਬੀ , 22 ਜਨਵਰੀ (INTERNATIONAL PUNJABI NEWS BUREAU) ਨਜਦੀਕੀ ਪਿੰਡ ਮਾਹਲਾ ਕਲਾਂ ਦੇ ਸਰਕਾਰੀ ਸੀਨੀਅਰ ਸਕੂਲ ਦਾ ਨਾਮ ਆਖਰਕਾਰ ਸਿੱਖਿਆ ਵਿਭਾਗ ਨੇ ਪਿੰਡ ਦੇ ਕੌਮੀ ਸ਼ਹੀਦ ਪਰਮਵੀਰ ਚੱਕਰ ਵਿਜੇਤ ਸੂਬੇਦਾਰ ਜੋਗਿੰਦਰ ਸਿੰਘ ਦੇ ਨਾਮ ਤੇ ਰੱਖਣ ਦੀ ਮਨਜੂਰੀ ਦੇ ਦਿੱਤੀ ਹੈ ।ਇਸ ਸਬੰਧੀ ਸਕੂਲ ਵਿੱਚ ਕੀਤੇ ਗਏ ਸਮਾਗਮ ਦੌਰਾਨ ਸਕੂਲ ਦਾ ਨਵਾਂ ਨਾਮਕਰਨ ਦਾ ਉਦਘਾਟਨ ਕਰਨਲ ਦਰਸ਼ਨ ਸਿੰਘ ਸਮਾਧ ਭਾਈ ਵਾਈਸ ਚੇਅਰਮੈਨ ਸੈਨਿਕ ਬੋਰਡ ਮੋਗਾ ਨੇ ਆਪਣੇ ਕਰ ਕਮਲਾਂ ਨਾਲ ਕੀਤਾ ।ਜਥੇਦਾਰ ਤੀਰਥ ਸਿੰਘ ਮਾਹਲਾ ਨੇ ਆਏ ਹੋਏ ਮੁੱਖ ਮਹਿਮਾਨ ਤੇ ਪਿੰਡ ਵਾਸੀਆਂ ਨੂੰ ਜੀ ਆਇਆਂ ਕਿਹਾ ਅਤੇ ਪਿੰਡ ਵਾਸੀਆਂ ਨੂੰ ਉਨ੍ਹਾਂ ਦੀ ਸਾਂਝੀ ਮੰਗ ਪੂਰੀ ਹੋਣ ਤੇ ਮੁਬਾਰਕਬਾਦ ਦਿੱਤੀ।ਇਸ ਮੌਕੇ ਤੇ ਕਰਨਲ ਦਰਸ਼ਨ ਸਿੰਘ ਨੇ ਬੋਲਦਿਆਂ ਕਿਹਾ ਕਿ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਹਨ ਅਤੇ ਉਨਾ੍ਹ ਦਾ ਸਨਮਾਨ ਕਰਨਾ ਸਾਡਾ ਫਰਜ਼ ਬਣਦਾ ਹੈ।ਇਸ ਤੋਂ ਇਲਾਵਾ ਉਨਾ੍ਹ ਦੀਆਂ ਯਾਦਾਂ ਕਾਇਮ ਕਰਨਾ ਵੀ ਜਰੂਰੀ ਹੁੰਦਾ ਹੈ ਕਿਉਕਿ ਇਸ ਨਾਲ ਅਸੀ ਆਪਣੇ ਯੂਥ ਨੂੰ ਉਨਾ੍ਹ ਵੱਲੋਂ ਸਿਰਜੇ ਹੋਏ ਇਤਿਹਾਸ ਤੋਂ ਜਾਣੂ ਕਰਵਾ ਸਕਦੇ ਹਾਂ।ਉਨਾ੍ਹ ਕਿਹਾ ਕਿ ਸ਼ਹੀਦ ਸੂਬੇਦਾਰ ਜੋਗਿੰਦਰ ਸਿੰਘ ਜੀ ਦੀ ਲਾਸਾਨੀ ਬਹਾਦਰੀ ਨੂੰ ਇਕੱਲੇ ਭਾਰਤ ਵਾਸੀ ਹੀ  ਸਜਦਾ ਨਹੀ ਕਰਦੇ ਬਲਕਿ ਉਸ ਦੀ ਬਹਾਦਰੀ ਦਾ  ਚੀਨੀ ਵੀ ਫੌਜੀ ਵੀ ਲੋਹਾ ਮੰਨਦੇ ਹਨ ਜਿੰਨਾ੍ਹ ਨੇ ਬਹੁਤ ਘੱਟ ਗਿਣਤੀ ਵਿੱਚ ਹੁੰਦੇ ਹੋਏ ਵੱਡੀ ਗਿਣਤੀ ਵਿੱਚ ਚੀਨੀ ਫੌਜ ਨੂੰ ਲੋਹੇ ਦੇ ਚਨੇ ਚਬਾਏ ਅਤੇ ਸ਼ਹੀਦੀ ਪ੍ਰਾਪਤ ਕੀਤੀ।ਇਸ ਮੌਕੇ ਤੇ ਸਕੂਲ ਪਿ੍ਰੰਸੀਪਲ ਸ਼ਤੀਸ਼ ਕੁਮਾਰ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ।ਸਕੂਲ ਦੇ ਵਾਈਸ ਪਿ੍ਰੰਸੀਪਲ ਫੱਗਣ ਸਿੰਘ ਨੇ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਹਾਜਰੀਨਾਂ ਨੂੰ ਜਾਣੂ ਕਰਵਾਇਆ।ਇਸ ਮੌਕੇ ਤੇ ਪਿੰਡ ਦੇ ਸਰਪੰਚ ਨਗਿੰਦਰ ਸਿੰਘ ਕਾਕਾ,ਸਾਬਕਾ ਸਰਪੰਚ ਗੁਰਮੇਲ ਸਿੰਘ,ਪੰਚ ਰੇਸ਼ਮ ਸਿੰਘ,ਪੰਚ ਜਸਵਿੰਦਰ ਸਿੰਘ ,ਨੰਬਰਦਾਰ ਇਕਬਾਲ ਸਿੰਘ ਪੰਚ,ਨਿਰੰਜਨ ਸਿੰਘ ਪੰਚ,ਨਿਰਮਲ ਸਿੰਘ ਪੰਚ,ਰਾਕੇਸ ਕੁਮਾਰ ਪੰਚ,ਕੁਲਵਿੰਦਰ ਸਿੰਘ ਫੌਜੀ ਪੰਚ,ਸਮਾਜ ਸੇਵੀ ਜਸਪਾਲ ਸਿੰਘ,ਜਗਪਾਲ ਸਿੰਘ,ਬਲਵਿੰਦਰ ਸਿੰਘ,ਮਸਾਟਰ ਦਰਸ਼ਨ ਸਿੰਘ,ਜਸਵੀਰ ਸਿੰਘ ਪ੍ਰਧਾਨ ਆਦਿ ਤੋਂ ਇਲਾਵਾ ਹੋਰ ਵੀ ਪਿੰਡ ਦੇ ਪਤਵੰਤੇ,ਸਕੂਲ ਦਾ ਸਟਾਫ ਅਤੇ ਵਿਦਿਆਰਥੀ ਹਾਜਰ ਸਨ।