ਲੋਕ ਸਭਾ ਹਲਕਾ ਫਰੀਦਕੋਟ ਲਈ ਸੰਭਾਵੀ ਉਮੀਦਵਾਰ ਸ: ਬੰਤ ਸਿੰਘ ਸੇਖੋਂ ਨੇ ਪਿੰਡ ਫਿਰੋਜ਼ਵਾਲ ਬਾਡਾ ਵਿਖੇ ਕਾਂਗਰਸੀ ਵਰਕਰਾਂ ਨਾਲ ਕੀਤੀ ਮੀਟਿੰਗ

ਧਰਮਕੋਟ,20 ਜਨਵਰੀ (ਜਸ਼ਨ): ਸੀਨੀਅਰ ਕਾਂਗਰਸੀ ਆਗੂ ਅਤੇ ਸਾਬਕਾ ਐਕਸੀਅਨ ਸ: ਬੰਤ ਸਿੰਘ ਸੇਖੋਂ ਸੰਭਾਵੀ ਉਮੀਦਵਾਰ ਲੋਕ ਸਭਾ ਹਲਕਾ ਫਰੀਦਕੋਟ ਨੇ ਅੱਜ ਵਿਧਾਨ ਸਭਾ ਹਲਕਾ ਧਰਮਕੋਟ ਦੇ ਪਿੰਡ ਫਿਰੋਜ਼ਵਾਲ ਬਾਡਾ ਵਿਖੇ ਕਾਂਗਰਸੀ ਵਰਕਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ । ਮੀਟਿੰਗ ਦੌਰਾਨ ਸ: ਬੰਤ ਸਿੰਘ ਸੇਖੋਂ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ । ਪਿੰਡ ਬਾਡਾ ਦੇ ਕਾਂਗਰਸੀ ਵਰਕਰਾਂ ਨੇ ਹਾਈ ਕਮਾਂਡ ਤੋਂ ਮੰਗ ਕੀਤੀ ਕਿ ਜੇਕਰ ਉਹ ਬੰਤ ਸਿੰਘ ਸੇਖੋਂ ਨੂੰ ਲੋਕ ਸਭਾ ਹਲਕਾ ਫਰੀਦਕੋਟ ਤੋਂ ਟਿਕਟ ਦੇ ਕੇ ਨਿਵਾਜਦੇ ਹਨ ਤਾਂ ਉਹ ਦਿਨ ਰਾਤ ਇਕ ਕਰਕੇ ਬੰਤ ਸਿੰਘ ਸੇਖੋਂ ਨੂੰ ਜਿੱਤਾ ਕੇ ਸ੍ਰੀ ਰਾਹੁਲ ਗਾਂਧੀ ਦੇ ਹੱਥ ਮਜਬੂਤ ਕਰਨਗੇ ਕਿਉਂਕਿ ਇਹ ਸ: ਬੰਤ  ਸਿੰਘ ਸੇਖੋਂ ਹੀ ਹਨ ਜਿਹਨਾਂ ਨੂੰ ਪ੍ਰਸ਼ਾਸਨਿਕ ਕਾਰਜਾਂ ਬਾਰੇ ਭਰਪੂਰ ਤਜ਼ਰਬਾ ਹੈ ਅਤੇ ਉਹ ਲੋਕ ਭਲਾਈ ਦੀਆਂ ਸਕੀਮਾਂ ਨੂੰ ਲੋਕਾਂ ਤੱਕ ਪਹੁੰਚਾ ਕੇ ਕਾਂਗਰਸ ਦੇ ਗਰੀਬੀ ਹਟਾਓ ਪ੍ਰੋਗਰਾਮ ਨੂੰ ਸਫ਼ਲ ਬਣਾ ਸਕਦੇ ਹਨ। ਬਾਅਦ ਵਿਚ ਬੰਤ ਸਿੰਘ ਸੇਖੋਂ  ਨੂੰ  ਪੂਰੀ ਪੰਚਾਇਤ ਵੱਲੋਂ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ ।
  ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।