ਨੌਜਵਾਨ ਸਭਾ ਪਿੰਡ ਸੰਧੂਆਂਵਾਲਾ ਵੱਲੋਂ ਪਿੰਡ ਵਿੱਚ ਮੁਫਤ ਚੈਕਅੱਪ ਕੈਂਪ ਦਾ ਕੀਤਾ ਆਯੋਜਨ

ਮੋਗਾ 20 ਜਨਵਰੀ (INTERNATIONAL PUNJABI NEWS BUREAU) : ਲੋਕਾਂ ਨੂੰ ਸਿਹਤ ਸਹੂਲਤਾਂ ਪ੍ਦਾਨ ਕਰਨ ਲਈ ਸਿਹਤ ਵਿਭਾਗ ਵੱਲੋਂ ਭਾਵੇਂ ਹਰ ਦਸ ਹਜਾਰ ਦੀ ਅਬਾਦੀ ਮਗਰ ਇੱਕ ਪੇਂਡੂ ਡਿਸਪੈਂਸਰੀ ਦੀ ਸਥਾਪਨਾ ਕੀਤੀ ਗਈ ਹੈ ਪਰ ਫਿਰ ਵੀ ਕਈ ਪਿੰਡ ਡਿਸਪੈਂਸਰੀਆਂ ਤੋਂ ਦੂਰ ਹੋਣ ਕਾਰਨ ਸਿਹਤ ਸਹੂਲਤਾਂ ਦਾ ਫਾਇਦਾ ਨਹੀਂ ਲੈ ਸਕਦੇ । ਇਹਨਾਂ ਪਿੰਡਾਂ ਵਿੱਚ ਸਮੇਂ ਸਮੇਂ ਤੇ ਮੈਡੀਕਲ ਚੈਕਅੱਪ ਕੈਂਪਾਂ ਦਾ ਲੱਗਣਾ ਬਹੁਤ ਜਰੂਰੀ ਹੈ। ਨੌਜਵਾਨ ਸਭਾ ਪਿੰਡ ਸੰਧੂਆਂਵਾਲ ਵੱਲੋਂ ਪਿੰਡ ਵਾਸੀਆਂ ਦੀ ਸਿਹਤ ਦੀ ਚਿੰਤਾ ਕਰਨਾ ਅਤੇ ਲੋਕਾਂ ਦੇ ਸਿਹਤ ਪੱਧਰ ਨੂੰ ਉਪਰ ਚੁੱਕਣ ਲਈ ਮੁਫਤ ਕੈਂਪ ਦਾ ਆਯੋਜਨ ਕਰਨਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਹਨਾ; ਵਿਚਾਰਾਂ ਦਾ ਪ੍ਗਟਾਵਾ ਕਮਿਊਨਟੀ ਹੈਲਥ ਸੈਂਟਰ ਢੁੱਡੀਕੇ ਦੇ ਐਸ.ਐਮ.ਓ. ਡਾ. ਸ਼ਿੰਗਾਰਾ ਸਿੰਘ ਨੇ ਪਿੰਡ ਸੰਧੂਆਂਵਾਲਾ ਵਿਖੇ ਨੌਜਵਾਨ ਸਭਾ ਸੰਧੂਆਂਵਾਲਾ ਵੱਲੋਂ ਰੂਰਲ ਐਨ.ਜੀ.ਓ. ਮੋਗਾ ਦੇ ਸਹਿਯੋਗ ਨਾਲ ਲਗਾਏ ਗਏ ਮੁਫਤ ਮੈਡੀਕਲ ਚੈਕਅੱਪ ਕੈਂਪ ਦਾ ਉਦਘਾਟਨ ਕਰਨ ਮੌਕੇ ਕੀਤਾ । ਇਸ ਕੈਂਪ ਵਿੱਚ ਸਿਵਲ ਹਸਪਤਾਲ ਮੋਗਾ ਤੋਂ ਹੱਡੀਆਂ ਦੇ ਮਾਹਿਰ ਡਾ. ਗਗਨਦੀਪ, ਅੱਖਾਂ ਦੇ ਮਾਹਿਰ ਮਨਦੀਪ ਗੋਇਲ, ਜਨਰਲ ਬਿਮਾਰੀਆਂ ਦੇ ਡਾ. ਸ਼ਿੰਗਾਰਾ ਸਿੰਘ ਅਤੇ ਡਾ. ਮਨਵੀਰ ਢਿੱਲੋਂ ਅਤੇ ਔਰਤ ਰੋਗਾਂ ਦੇ ਮਾਹਿਰ ਡਾ. ਤਰੁਨਾ ਸੋਢੀ ਵੱਲੋਂ 480 ਮਰੀਜਾਂ ਦਾ ਚੈਕਅੱਪ ਕਰਨ ਉਪਰੰਤ ਮੁਫਤ ਦਵਾਈਆਂ ਦਿੱਤੀਆਂ ਗਈਆਂ ਅਤੇ ਗੰਭੀਰ ਰੋਗਾਂ ਵਾਲੇ ਮਰੀਜਾਂ ਨੂੰ ਸਿਵਲ ਹਸਪਤਾਲ ਮੋਗਾ ਵਿਖੇ ਰੈਫਰ ਕੀਤਾ ਗਿਆ । ਇਸ ਕੈਂਪ ਵਿੱਚ ਐਸ.ਐਮ.ਐਲ.ਟੀ. ਕਰਮਜੀਤ ਕੌਰ ਦੀ ਅਗਵਾਈ ਵਿੱਚ ਸ਼ੂਗਰ ਅਤੇ ਹੋਰ ਬਿਮਾਰੀਆਂ ਦੇ ਟੈਸਟ ਮੁਫਤ ਕੀਤੇ ਗਏ । ਅਪਥਾਲਮਿਕ ਅਫਸਰ ਮਨਦੀਪ ਗੋਇਲ ਵੱਲੋਂ ਸਾਰੇ ਸਕੂਲੀ ਵਿਦਿਆਰਥੀਆਂ ਦੀਆਂ ਅੱਖਾਂ ਦਾ ਚੈਕਅੱਪ ਕਰਕੇ ਖਰਾਬ ਰੌਸ਼ਨੀ ਵਾਲੇ ਚਾਰ ਬੱਚਿਆਂ ਦੀ ਸ਼ਨਾਖਤ ਕਰਕੇ ਅਗਲੇਰੇ ਇਲਾਜ਼ ਲਈ ਸਿਵਲ ਹਸਪਤਾਲ ਮੋਗਾ ਵਿਖੇ ਬੁਲਾਇਆ ਅਤੇ 13 ਮਰੀਜਾਂ ਦੀ ਅੱਖਾਂ ਦੇ ਅਪਰੇਸ਼ਨ ਲਈ ਚੋਣ ਕੀਤੀ ਗਈ । ਇਸ ਤੋਂ ਇਲਾਵਾ ਕਰੀਬ 93 ਮਰੀਜਾਂ ਨੂੰ ਮੁਫਤ ਐਨਕਾਂ ਲਈ ਚੁਣਿਆ ਗਿਆ । ਹੈਲਥ ਸੁਪਰਵਾਈਜਰ ਰਣਜੀਤ ਸਿੱਧੂ ਨੇ ਹਾਜਰ ਲੋਕਾਂ ਨੂੰ ਸਵਾਈਨ ਫਲੂ ਰੋਗ ਤੋਂ ਬਚਾਓ ਸਬੰਧੀ ਜਾਣਕਾਰੀ ਦਿੱਤੀ ਗਈ । ਨੌਜਵਾਨ ਸਭਾ ਵੱਲੋਂ ਮਰੀਜਾਂ ਲਈ ਮੁਫਤ ਦਵਾਈਆਂ, ਟੈਸਟਾਂ, ਲੰਗਰ ਅਤੇ ਚਾਹ ਪਾਣੀ ਦਾ ਪ੍ਬੰਧ ਕੀਤਾ ਗਿਆ । ਸਭਾ ਵੱਲੋਂ ਰਾਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਇਹ ਕੈਂਪ ਰਣਧੀਰ ਸਿੰਘ ਹਾਂਗਕਾਂਗ ਅਤੇ ਰਣਜੋਧ ਸਿੰਘ ਦੀ ਸਹਾਇਤਾ ਨਾਲ ਲਗਾਇਆ ਗਿਆ ਹੈ, ਉਹਨਾਂ ਨੇ ਸਭਾ ਵੱਲੋਂ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ, ਡਾ. ਸ਼ਿੰਗਾਰਾ ਸਿੰਘ ਅਤੇ ਉਹਨਾਂ ਦੀ ਸਮੁੱਚੀ ਮੈਡੀਕਲ ਟੀਮ ਅਤੇ ਸਹਿਯੋਗੀ ਸੱਜਣਾਂ ਦਾ ਕੈਂਪ ਨੂੰ ਕਾਮਯਾਬ ਬਨਾਉਣ ਲਈ ਧੰਨਵਾਦ ਕੀਤਾ । ਇਸ ਮੌਕੇ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ, ਮਲਟੀਪਰਪਜ਼ ਹੈਲਥ ਵਰਕਰ ਕਰਮਜੀਤ ਸਿੰਘ, ਗੁਰਜੀਤ ਕੌਰ, ਗਗਨਪ੍ੀਤ ਸਿੰਘ, ਕੁਲਦੀਪ ਸਿੰਘ, ਸੰਦੀਪ ਸਿੰਘ, ਅਰਸ਼ਦੀਪ ਸਿੰਘ, ਰਾਜਿੰਦਰ ਸਿੰਘ, ਲਵਦੀਪ ਸਿੰਘ, ਹਰਦੀਪ ਸਿੰਘ, ਜਗਜੀਤ ਸਿੰਘ, ਧਰਮਪ੍ੀਤ ਸਿੰਘ, ਸੁਖਦੀਪ ਸਿੰਘ, ਮਨਜੀਤ ਸਿੰਘ, ਜਗਸੀਰ ਸਿੰਘ, ਗੁਰਪ੍ੀਤ ਸਿੰਘ, ਰਾਜ ਕੁਮਾਰ, ਜਗਦੀਪ ਸਿੰਘ, ਅਮਿ੍ਤ ਸਿੰਘ, ਹੀਰਾ ਸਿੰਘ, ਸਰਪੰਚ ਹਰਬੰਸ ਸਿੰਘ, ਨਸੀਬ ਸਿੰਘ, ਗੁਰਮੇਲ ਸਿੰਘ, ਸੁਰਜੀਤ ਸਿੰਘ, ਲਖਵੀਰ ਸਿੰਘ, ਮੱਘਰ ਸਿੰਘ, ਮਲਕੀਤ ਸਿੰਘ, ਜਗਦੀਪ ਕੁਮਾਰ, ਗੁਰਚਰਨ ਸਿੰਘ, ਗੁਰਦੀਪ ਸਿੰਘ ਅਤੇ ਸੁਰਿੰਦਰ ਸਿੰਘ ਆਦਿ ਹਾਜਰ ਸਨ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


