ਲੇਖਕ ਅਪੂਰਵ ਦੇਵਗਨ ਦੀ ਪੁਸਤਕ ‘ਮਜ਼ਬੂਤ/ਦਿ੍ਰੜ ਇਰਾਦੇ ਦੇ ਚਮਤਕਾਰ’ ਦੀ ਚਰਚਾ

ਕੋਟਕਪੂਰਾ,19 ਜਨਵਰੀ ( ਟਿੰਕੂ ਕੁਮਾਰ) :- ਚੰਗੀਆਂ ਪੁਸਤਕਾਂ ਪੜ੍ਹਨਾ ਅੱਜ ਦੇ ਸਮੇਂ ਦੀ ਮੁੱਖ ਜ਼ਰੂਰਤ ਹੈ ਪਰ ਸਮੇਂ ਦੀ ਘਾਟ, ਤਣਾਓ ਅਤੇ ਭੱਜ-ਨੱਠ ਅਜਿਹੀ ਮੰਗ ਦੇ ਰਾਹ ’ਚ ਹਮੇਸ਼ਾਂ ਰੋੜਾ ਬਣਦੇ ਰਹੇ ਹਨ ਪਰ ਜਦੋਂ ਕਦੇ ਅਜਿਹੇ ਸ਼ਬਦਾਂ ਦਾ ਤਾਣਾ-ਬਾਣਾ ਬੁਣਿਆ ਹੋਵੇ, ਜਿਸ ’ਚ ਜ਼ਿੰਦਗੀ ਦੇ ਤਜਰਬੇ, ਸੁਝਾਅ ਅਤੇ ਉਦੇਸ਼ ਛੁਪੇ ਹੋਣ ਤਾਂ ਕੋਈ ਵੀ ਵਿਅਕਤੀ ਜ਼ਿਆਦਾ ਸਮੇਂ ਤੱਕ ਕਿਤਾਬਾਂ ਤੋਂ ਦੂਰ ਨਹੀਂ ਰਹਿ ਸਕਦਾ। ਕੁਝ ਇਸੇ ਹੀ ਤਰ੍ਹਾਂ ਜ਼ਿੰਦਗੀ ਦੀਆਂ ਕਲਾਵਾਂ, ਤਜਰਬਿਆਂ ਅਤੇ ਸੂਖਮ ਪੱਖਾਂ ਨੂੰ 20 ਸਾਲਾਂ ਦੀ ਲੰਮੀ ਘਾਲਣਾ ਤੋਂ ਬਾਅਦ ‘ਦੀ ਮਿਰੇਕਲ ਆਫ਼ ਕਮਿਟਮੈਂਟ’ ਸੀਰੀਜ਼ ਦੇ ਰੂਪ ’ਚ ਲੈ ਕੇ ਪਾਠਕਾਂ ਦੇ ਮਨ ’ਤੇ ਅਮਿੱਟ ਛਾਪ ਛੱਡਣ ’ਚ ਕਾਮਯਾਬ ਹੋਏ ਹਨ, ਦਸ਼ਮੇਸ਼ ਪਬਲਿਕ ਸਕੂਲ ਕੋਟਕਪੂਰਾ ਦੇ ਪਿ੍ਰੰਸੀਪਲ ਅਪੂਰਵ ਦੇਵਗਨ।।ਜੇਕਰ ਤਰਜ਼ਮਾ ਪੰਜਾਬੀ ’ਚ ਕਰੀਏ ਤਾਂ ‘ਮਜ਼ਬੂਤ/ਦਿ੍ਰੜ ਇਰਾਦੇ ਦੇ ਚਮਤਕਾਰ’ ਨਾਮ ਹੀ ਪੂਰੀ ਪੁਸਤਕ ਦੀ ਵਿਆਖਿਆ ਕਰ ਦਿੰਦਾ ਹੈ। ਲੇਖਕ ਨੇ ਦਾਦੀ ਅੰਮਾ ਦੇ ਸਿਆਣਪਾਂ ਭਰਪੂਰ ਕਥਨਾਂ ਵਾਂਗ, ਮਹਾਨ ਵਿਅਕਤੀਆਂ ਦੁਆਰਾ ਛੋਟੀ ਕੋਸ਼ਿਸ਼ ਨਾਲ ਹਾਸਲ ਕੀਤੀਆਂ ਉੱਚੀਆਂ ਮੰਜ਼ਿਲਾਂ, ਜ਼ਿੰਦਗੀ ਦੇ ਸੰਘਰਸ਼ ’ਚੋਂ ਉਪਜੀ ਜਿੱਤ, ਡੂੰਘੀ ਸੂਝ, ਦਿ੍ਰੜ ਮਾਨਸਿਕਤਾ, ਪ੍ਰੇਰਨਾ, ਜ਼ਿੰਦਗੀ ਦੇ ਉਦੇਸ਼ਾਂ ਦੀ ਪ੍ਰਾਪਤੀ, ਆਤਮ-ਵਿਸ਼ਵਾਸ਼ ਆਦਿ ਵਿਸ਼ਿਆਂ ਨੂੰ ਬੜੀ ਹੀ ਸੂਝਬੂਝ, ਠਰੰ੍ਹਮੇ ਤੇ ਉਚੇਰੇ ਆਦਰਸ਼ਾਂ ਦੀ ਪ੍ਰਾਪਤੀ ਲਈ ਲੇਖਾਂ ਅਤੇ ਕਵਿਤਾਵਾਂ ਦੇ ਰੂਪ ’ਚ ਪੇਸ਼ ਕੀਤਾ ਹੈ, ਜੋ ਪਾਠਕਾਂ ਨੂੰ ਗਿਆਨ ’ਚ ਉਚੇਰੇ ਮੁੱਲ ਹਾਸਲ ਕਰਨ ਲਈ ਪ੍ਰੇਰਨਾਸਰੋਤ ਹੋ ਨਿਬੜਦੇ ਹਨ। ਪੁਸਤਕ ਦੀ ਸਫ਼ਲਤਾ ਹੀ ਕਹੀ ਜਾ ਸਕਦੀ ਹੈ ਜੋ ਇੱਕ ਹਫ਼ਤੇ ’ਚ 300 ਦੇ ਕਰੀਬ ਕਾਪੀ ਪਾਠਕਾਂ ਨੇ ਹੱਥੋਂ-ਹੱਥ ਖ਼ਰੀਦੀ, ਜਿੱਥੇ ਲੇਖਕ ਨੇ ਪੁਸਤਕ ਆਪਣੇ ਪਿਤਾ ਜੀ ਦੇ ਪਿਆਰ ਨੂੰ ਸਮਰਪਿਤ ਕੀਤੀ ਹੈ, ਉੱਥੇ ਉਨਾਂ ਦੀ ਲੇਖਕ ਵਜੋਂ ਹਾਜ਼ਰੀ ਪਾਠਕਾਂ ਦੇ ਮਨ ਨੂੰ ਟੁੰਬਣ ’ਚ ਕਾਮਯਾਬ ਵੀ ਰਹੀ ਹੈ।।ਇਸ ਤੋਂ ਇਲਾਵਾ ਪੁਸਤਕ ਸਬੰਧੀ ਮਹਾਨ ਵਿਦਵਾਨਾ ਕਰਨਲ ਪਰਲਾਦ ਸਿੰਘ ਰੰਧਾਵਾ, ਪ੍ਰੋ: ਰਾਜਵੀਰ ਸਿੰਘ, ਉਦੈ ਰੰਦੇਵ ਅਤੇ ਅਭੈ ਕੁਮਾਰ ਓਝਾ ਦੁਆਰਾ ਦਿੱਤੀ ਟਿੱਪਣੀ ਵੀ ਸਿੱਧ ਕਰਦੀ ਹੈ ਕਿ ਲੇਖਕ ਦੇ ਰੂਪ ’ਚ ਸ੍ਰੀ ਦੇਵਗਨ ਨੇ ਆਪਣੀ ਵਿਸ਼ਾਲ ਸੂਝ ਨਾਲ ਆਪਣੀ ਕਲਮ ਨੂੰ ਸੁਨਹਿਰੀ ਅੱਖਰਾਂ ਦੀ ਚਿਣਗ ਲਾ ਕੇ ਇੱਕ ਮੰਝੇ ਲਿਖਾਰੀ ਦੇ ਰੂਪ ’ਚ ਸੰੁਦਰ ਸ਼ਬਦ-ਰਚਨਾ ਨਾਲ ਸਿਰਜਨਾ-ਖੇਤਰ ’ਚ ਵੱਡੀ ਪੁਲਾਂਘ ਨਾਲ ਆਗਾਜ਼ ਕੀਤਾ ਹੈ ਜੋ ਕਿ ਸਲਾਹੁਣਯੋਗ ਤੇ ਉੱਦਮੀ ਉਪਰਾਲਾ ਹੈ।


