ਪਿੰਡ ਬੰਬੀਹਾ ਭਾਈ ‘ਚ ਦੋਵੇਂ ਕਾਂਗਰਸੀ ਸਰਪੰਚਾਂ ਦੀ ਸਖਤ ਟੱਕਰ

ਠੱਠੀ ਭਾਈ,26 ਦਸਬੰਰ (ਰਣਵਿਜੇ ਸਿੰਘ ਚੌਹਾਨ) : ਵਿਧਾਨ ਸਭਾ ਹਲਕਾ ਬਾਘਾਪੁਰਾਣਾ ਦੇ ਚਰਚਿਤ ਪਿੰਡ ਬੰਬੀਹਾ ਭਾਈ ਵਿੱਚ ਪੰਚਾਇਤਾਂ ਦੀ ਹੋ ਰਹੀ ਚੋਣ ‘ਚ ਦੋ ਕਾਂਗਰਸੀ ਸਰਪੰਚਾਂ ਦੀ ਸਿੱਧੀ ਟੱਕਰ ਹੋਣ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਇਹ ਦੋਵੇਂ ਹੀ ਉਮੀਦਵਾਰ ਕਾਂਗਰਸ ਪਾਰਟੀ ਨਾਲ ਸੰਬੰਧਤ ਹਨ। ਭਾਂਵੇ ਕਿ ਕਈ ਵਾਰਡਾਂ ਵਿੱਚ ਪੰਚ ਦੀ ਚੋਣ ਸਰਵਸੰਮਤੀ ਨਾਲ ਹੋ ਚੁੱਕੀ ਹੈ। ਪਿੰਡ ਵਿਚ ਤਕਰੀਬਨ 2200 ਵੋਟਾਂ ਹਨ ਜਿਨ੍ਹਾਂ ਨੇ ਸਰਪੰਚ ਤੈਅ ਕਰਨਾ ਹੈ। ਇੱਕ ਪਾਸੇ ਪਹਿਲਾਂ ਸਰਪੰਚ ਰਹਿ ਚੁੱਕੇ ਲਖਵਿੰਦਰ ਸਿੰਘ ਸੰਧੂ ਤੇ ਦੂਜੇ ਪਾਸੇ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਸਿੱਧੂ ਚੋਣ ਮੈਦਾਨ ਵਿੱਚ ਹਨ। ਇਸ ਵਾਰ ਇਹ ਦੋਵੇਂ ਕਾਂਗਰਸੀ ਕਿਸੇ ਸਰਵਸੰਮਤੀ ਦੀ ਗੱਲ ਸਿਰੇ ਨਾ ਲੱਗਣ ਕਾਰਨ ਚੋਣ ਮੈਦਾਨ ਵਿੱਚ ਉਤਰੇ ਹਨ। ਦੋਵੇਂ ਧਿਰਾਂ ਪਿੰਡ ਦੇ ਵੱਧ ਤੋਂ ਵੱਧ ਵਿਕਾਸ ਕਾਰਜਾਂ ਨੂੰ ਪਹਿਲ ਦੇਣ ਦੀ ਗੱਲ ਕਰਦੇ ਹਨ। ਪਿੰਡ ਦੇ ਸਕੂਲ ਨੂੰ ਅਪਗ੍ਰੇਡ ਕਰਨ ਦੀ ਗੱਲ ਤੋਂ ਲੈ ਕੇ ਸਮੇਂ ਦੇ ਹਾਣ ਮੇਚ ਦੀ ਹਰੇਕ ਆਧੁਨਿਕ ਸਹੂਲਤਾਂ ਨਗਰ ਵਿਚ ਲੈ ਕੇ ਆਉਣ ਦੇ ਦਾਅਵੇ ਕਰ ਰਹੇ ਹਨ। ਇਹ ਸਭ ਕੁਝ ਕਰਨ ਦਾ ਸਿਹਰਾ ਕੀਹਦੇ ਸਿਰ ਬੱਝਣਾ ਹੈ ਇਹ ਤੈਅ ਕਰਨਾ ਵੋਟਰਾਂ ਦੇ ਹੱਥ ਵੱਸ ਹੈ। ਹੁਣ ਤਾਂ 30 ਦਸੰਬਰ ਦੀ ਸ਼ਾਮ ਹੀ ਦੱਸੇਗੀ ਕਿ ਜਿੱਤ ਦੇ ਭੰਗੜੇ ਤੇ ਢੋਲ ਦੇ ਡਗੇ ਤੇ ਧਮਾਲਾਂ ਕਿਸਦੇ ਵਿਹੜੇ ਧਮਾਲਾਂ ਪੈਣਗੀਆਂ। ਵੋਟਰਾਂ ਦੀ ਖਾਮੋਸ਼ੀ ਸਮੇਂ ਤੋਂ ਪਹਿਲਾਂ ਕੁਝ ਵੀ ਕਹਿਣ ਤੋਂ ਅਸਮਰੱਥ ਹੈ।


