ਵੱਖ-ਵੱਖ ਅਲਟਰਾਸਾਊਂਡ ਕੇਂਦਰਾਂ ਦੀ ਕੀਤੀ ਗਈ ਜਾਂਚ

ਫਰੀਦਕੋੋਟ 21 ਦਸੰਬਰ(ਤਰਸੇਮ ਚਾਨਣਾ): ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਫਰੀਦਕੋਟ ਦੀ ਅਗਵਾਈ ਵਿੱਚ ਟੀਮ ਵੱਲੋਂ ਫਰੀਦਕੋਟ ਸ਼ਹਿਰ ਵਿੱਚ ਕੰਮ ਕਰਦੇ ਵੱਖ-ਵੱਖ ਅਲਟਰਾਸਾਊਂਡ ਕੇਂਦਰਾਂ ਦੀ ਜਾਂਚ ਕੀਤੀ ਗਈ।ਇਸ ਟੀਮ ਵਿੱਚ ਡਾ. ਗਗਨਦੀਪ ਬਜਾਜ ਮੈਡੀਕਲ ਅਫਸਰ (ਮਾਹਿਰ), ਸਿਵਲ ਹਸਪਤਾਲ, ਫਰੀਦਕੋਟ, ਜਿਲੇ ਅੰਦਰ ਪੀ.ਐਨ.ਡੀ.ਟੀ. ਕੋਆਰਡੀਨੇਟਰ ਦਾ ਕੰਮ ਕਰ ਰਹੇ ਸ਼ਿਵਜੀਤ ਸਿੰਘ ਸੰਘਾ ਅਤੇ ਵੀ. ਕੇ. ਚਾਵਲਾ ਸਮਾਜ ਸੇਵੀ ਫਰੀਦਕੋਟ ਵੀ ਸ਼ਾਮਲ ਸਨ।ਡਾ. ਸਤਨਾਮ ਸਿੰਘ ਜਿਲਾ ਪਰਿਵਾਰ ਭਲਾਈ ਅਫਸਰ ਫਰੀਦਕੋਟ ਨੇ ਅਲਟਰਾਸਾਊਂਡ ਕੇਂਦਰਾਂ ਦੇ ਸੰਚਾਲਕਾ ਨੂੰ ਆਪਣਾ ਕੰਮ ਸੁਚਾਰੂ ਢੰਗ ਨਾਲ ਚਲਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਕੇਂਦਰਾਂ ਵਿੱਚ ਪੀ.ਸੀ. ਅਤੇ ਪੀ.ਐਨ.ਡੀ.ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਦੀ ਪਾਲਣਾ ਯਕੀਨੀ ਬਣਾਉਣ।ਉਹਨਾਂ ਕਿਹਾ ਕਿ ਇਸ ਐਕਟ ਨੂੰ ਹੋਂਦ ਵਿੱਚ ਲਿਆਉਣ ਦਾ ਮੁੱਖ ਮਕਸਦ ਮਰਦ-ਔਰਤ ਦਰ ਵਿੱਚ ਸੁਧਾਰ ਲਿਆਉਣਾ ਹੈ ਅਤੇ ਉਹਨਾਂ ਦੀ ਇਹ ਕੋਸ਼ਸ਼ ਰਹੇਗੀ ਕਿ ਜਿਲਾ ਫਰੀਦਕੋਟ ਦੀ ਮਰਦ-ਔਰਤ ਦਰ ਸਮੁੱਚੇ ਪੰਜਾਬ ਦੀ ਮਰਦ-ਔਰਤ ਦਰ ਦੇ ਬਰਾਬਰ ਹੋਵੇ।ਉਹਨਾਂ ਕੇਂਦਰ ਸੰਚਾਲਕਾਂ ਨੂੰ ਰਿਕਾਰਡ ਸਾਫ ਸੁਥਰਾ ਭਰਨ, ਸਹੀ ਤਰੀਕੇ ਨਾਲ ਸੰਭਾਲ ਕਰਨ ਅਤੇ ਪੀ.ਸੀ. ਅਤੇ ਪੀ.ਐਨ.ਡੀ.ਟੀ. ਸੈੱਲ ਫਰੀਦਕੋਟ ਨੂੰ ਪੂਰਨ ਸਹਿਯੋਗ ਦੇਣ ਲਈ ਕਿਹਾ।ਉਹਨਾਂ ਦੱਸਿਆ ਕਿ ਇਹ ਆਮ ਜਾਂਚ ਸੀ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਜਾਰੀ ਰਹੇਗੀ।ਉਹਨਾਂ ਕਿਹਾ ਕਿ ਜੇਕਰ ਕਿਸੇ ਕੇਂਦਰ ਵਿੱਚ ਕੋਈ ਉਲੰਘਣਾ ਪਾਈ ਜਾਂਦੀ ਹੈ ਤਾਂ ਉਸ ਕੇਂਦਰ ਅਤੇ ਸੰਚਾਲਕ ਵਿਰੁੱਧ ਐਕਟ ਦੀਆਂ ਧਾਰਾਵਾਂ ਮੁਤਬਕ ਕਾਰਵਾਈ ਆਰੰਭੀ ਜਾਵੇਗੀ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।


