ਪੀ ਏ ਯੂ ਦੇ ਖੇਤਰੀ ਖੋਜ ਕੇਂਦਰ ਫਰੀਦਕੋਟ ਵੱਲੋਂ ਸੈਮੀਨਾਰ ਲਗਾਇਆ ਗਿਆ

ਫਰੀਦਕੋੋਟ 21 ਦਸੰਬਰ(ਤਰਸੇਮ ਚਾਨਣਾ): ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ, ਫਰੀਦਕੋਟ ਵਿਖੇ ਫੋਲਡਸਕੋਪ ( ਮਾਇਕਰੋੋੋਸਕੋੋਪ ਦਾ ਸੁਧਰਿਆ ਰੂਪ) ਦਾ ਪ੍ਰਚਾਰ ਕਰਨ ਲਈ ਇੱਕ ਦਿਨ ਦਾ ਸੈਮੀਨਾਰ ਡਾਇਰੈਕਟਰ ਆਫ ਬਾਇਟੈਕਨਾਲੋਜੀ, ਨਵੀਂ ਦਿੱਲੀ ਦੇ ਅਧੀਨ ਕਰਵਾਇਆ ਗਿਆ ਜਿਸ ਵਿੱਚ ਕੇ ਵੀਕੇ ਫਰੀਦਕੋਟ, ਕੇ ਵੀਕੇ ਮੁਕਤਸਰ, ਆਤਮਾ ਫਰੀਦਕੋਟ ਅਤੇ ਆਤਮਾ ਫਿਰੋਜ਼ਪੁਰ ਦੇ ਲੱਗਭੱਗ 40 ਖੇਤੀਬਾੜੀ ਮਾਹਿਰਾਂ ਨੇ ਭਾਗ ਲਿਆ । ਇਨਾਂ ਮਾਹਿਰਾਂ ਨੂੰ ਅਮਰੀਕਾ ਦੀ ਸਟੈਨਫੋਰਡ ਯੂਨੀਵਰਸਿਟੀ ਦੀ ਪ੍ਰਕਾਸ਼ ਲੈਬ ਵੱਲੋਂ ਬਣਾਏ ਗਏ ਫੋਲਡਸਕੋਪ ਅਤੇ ਖੇਤੀਬਾੜੀ ਨਾਲ ਸੰਬੰਧਤ ਬਿਮਾਰੀਆਂ ਤੋਂ ਜਾਣੂ ਕਰਵਾਉਣ ਵਿੱਚ ਇਸ ਦੀ ਮਹੱਤਤਾ ਬਾਰੇ ਦੱਸਿਆ ਗਿਆ । ਇਹ ਫੋਲਡ ਸਕੋਪ ਕਾਗਜ਼ ਦਾ ਬਣਿਆ ਹੈ ਜੋ ਕਿ ਬਹੁਤ ਹੀ ਸਸਤਾ ਅਤੇ ਟਿਕਾਊ ਹੈ ਅਤੇ ਅਸਾਨੀ ਨਾਲ ਇੱਕ ਥਾਂ ਤੋਂ ਦੂਜੀ ਥਾਂ ਤੇ ਲਿਜਾਇਆ ਜਾ ਸਕਦਾ ਹੈ । ਇਸ ਸੈਮੀਨਾਰ ਵਿੱਚ ਸਲਾਈਡ ਅਤੇ ਸੈਂਪਲ ਤਿਆਰ ਕਰਨ ਦੀ ਤਕਨੀਕ ਵੀ ਪੂਰੇ ਵਿਸਥਾਰ ਨਾਲ ਦੱਸੀ ਗਈ ਅਤੇ ਕੁੱਝ ਤਿਆਰ ਸਲਾਈਡਾਂ ਕਪਾਹ, ਝੋਨਾ, ਗੰਨਾ ਅਤੇ ਕਣਕ ਦੇ ਰੋਗ ਪੈਦਾ ਕਰਨ ਵਾਲੇ ਜੀਵਾਂ ਬਾਰੇ ਦਿਖਾਈਆਂ ਗਈਆਂ । ਖੇਤਰੀ ਖੋਜ ਕੇਂਦਰ, ਫਰੀਦਕੋਟ ਦੇ ਨਿਰਦੇਸ਼ਕ ਡਾ. ਪੰਕਜ ਰਾਠੌਰ ਨੇ ਕੁੱਝ ਸਾਲ ਪਹਿਲਾਂ ਸਟੈਨਫੋਰਡ ਯੂਨੀਵਰਸਿਟੀ ਦੇ ਡਾ. ਮਨੂਪ੍ਰਕਾਸ਼ ਅਤੇ ਜਿਮਸਿਬਸਕੀ ਵੱਲੋਂ ਬਣਾਏ ਗਏ ਫੋਲਡਸਕੋਪ ਦੀ ਵਰਤੋਂ ਤੇ ਚਾਨਣਾ ਪਾਇਆ ਅਤੇ ਇਸ ਦੀ ਖੇਤੀਬਾੜੀ ਵਿੱਚ ਜ਼ਰੂਰਤ ਬਾਰੇ ਦੱਸਿਆ।


